ਤਾਂ ਇੰਝ ਪਰਵਾਨ ਚੜ੍ਹਿਆ ਸੀ ਸ਼ਾਹਰੁਖ ਤੇ ਗੌਰੀ ਦਾ ਪਿਆਰ

10/26/2019 10:18:37 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਵਰਗੀ ਜੋੜੀ ਬਾਲੀਵੁੱਡ 'ਚ ਕਾਫੀ ਘੱਟ ਦੇਖਣ ਨੂੰ ਮਿਲਦੀ ਹੈ। ਦੋਵਾਂ ਨੇ ਬੀਤੇ ਦਿਨੀਂ ਆਪਣੇ ਵਿਆਹ ਦੀ 28 ਵੀਂ ਵਰ੍ਹੇਗੰਢ ਸੈਲੀਬ੍ਰੇਟ ਕੀਤੀ। ਇਨ੍ਹਾਂ ਦੇ ਪਿਆਰ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਦੋਵਾਂ ਨੂੰ ਇਕ-ਦੂਜੇ ਨੂੰ ਪਾਉਣ ਲਈ ਕਈ ਪਾਪੜ ਵੇਲਣੇ ਪਏ ਸਨ। ਦੋਵਾਂ ਦੀ ਪਹਿਲੀ ਮੁਲਾਕਾਤ ਸਾਲ 1984 'ਚ ਇਕ ਦੋਸਤ ਦੀ ਪਾਰਟੀ 'ਚ ਹੋਈ ਸੀ। ਉਸ ਸਮੇਂ ਸ਼ਾਹਰੁਖ ਸਿਰਫ 18 ਸਾਲ ਦਾ ਸੀ।

Image result for shah-rukh-khan-and-gauri-khan-28th-wedding-anniversary

ਇਸ ਪਾਰਟੀ 'ਚ ਸ਼ਾਹਰੁਖ ਨੇ ਹਿੰਮਤ ਕਰਕੇ ਗੌਰੀ ਨੇ ਡਾਂਸ ਕਰਨ ਲਈ ਪੁੱਛਿਆ ਪਹਿਲਾਂ ਤਾਂ ਉਹ ਸ਼ਰਮਾਈ ਕਿਉਂਕਿ ਗੌਰੀ ਖਾਨ ਦਾ ਭਰਾ ਵੀ ਉਸ ਪਾਰਟੀ 'ਚ ਮੌਜੂਦ ਸੀ ਪਰ ਦੁਬਾਰਾ ਪੁੱਛਣ 'ਤੇ ਗੌਰੀ ਨੇ ਡਾਂਸ ਲਈ ਹਾਂ ਕਹਿ ਦਿੱਤੀ। ਇੱਥੋਂ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਸੀ। ਇਕ ਵਾਰ ਗੌਰੀ ਸ਼ਾਹਰੁਖ ਖਾਨ ਦੇ ਘਰ ਆਪਣਾ ਜਨਮਦਿਨ ਮਨਾ ਰਹੀ ਸੀ ਤਾਂ ਅਚਾਨਕ ਦੋਸਤਾਂ ਨਾਲ ਕੀਤੇ ਘੁੰਮਣ ਚੱਲੀ ਗਈ।

Image result for shah-rukh-khan-and-gauri-khan-28th-wedding-anniversary

ਉਸ ਸਮੇਂ ਸ਼ਾਹਰੁਖ ਨੂੰ ਪਤਾ ਚੱਲਿਆ ਕਿ ਉਹ ਗੌਰੀ ਤੋਂ ਬਿਨਾਂ ਨਹੀਂ ਰਹਿ ਸਕਦੇ। ਸ਼ਾਹਰੁਖ ਆਪਣੀ ਮਾਂ ਦੇ ਕਾਫੀ ਕਰੀਬ ਸਨ ਉਨ੍ਹਾਂ ਨੇ ਇਹ ਗੱਲ ਆਪਣੀ ਮਾਂ ਨਾਲ ਸ਼ੇਅਰ ਕੀਤੀ ਅਤੇ ਉਨ੍ਹਾਂ ਦੀ ਮਾਂ ਨੇ ਸ਼ਾਹਰੁਖ ਨੂੰ 10 ਹਜ਼ਾਰ ਰੁਪਏ ਦਿੱਤੇ ਅਤੇ ਗੌਰੀ ਨੂੰ ਲੱਭਣ ਲਈ ਕਿਹਾ।

shah rukh khan and Gauri khan
ਸ਼ਾਹਰੁਖ ਆਪਣੇ ਕੁਝ ਦੋਸਤਾਂ ਨੂੰ ਨਾਲ ਲੈ ਕੇ ਸ਼ਹਿਰ 'ਚ ਗੌਰੀ ਨੂੰ ਲੱਭਣ ਲੱਗੇ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਗੌਰੀ ਉਨ੍ਹਾਂ ਨੂੰ ਇਕ ਬੀਚ 'ਤੇ ਮਿਲੀ। ਦੋਵਾਂ ਨੇ ਇਕ-ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਅਤੇ ਪਿਆਰ ਹੋ ਗਿਆ। ਉਸ ਸਮੇਂ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਪਰ ਇਹ ਸੌਖਾ ਨਹੀਂ ਸੀ। ਦੋਵਾਂ ਦੇ ਵਿਆਹ 'ਚ ਸਭ ਤੋਂ ਵੱਡਾ ਅੜਿਕਾ ਦੋਵਾਂ ਦੇ ਧਰਮ ਅਲੱਗ-ਅਲੱਗ ਹੋਣਾ ਸੀ। ਸ਼ਾਹਰੁਖ ਖਾਨ ਮੁਸਲਿਮ ਸਨ ਅਤੇ ਗੌਰੀ ਬ੍ਰਾਹਮਣ ਪਰਿਵਾਰ ਤੋਂ।

shah rukh khan and Gauri khan
ਗੌਰੀ ਦੇ ਮਾਤਾ ਪਿਤਾ ਇਸ ਵਿਆਹ ਲਈ ਕਦੇ ਵੀ ਤਿਆਰ ਨਹੀਂ ਹੁੰਦੇ ਅਤੇ ਸ਼ਾਹਰੁਖ ਉਸ ਸਮੇਂ ਫਿਲਮਾਂ 'ਚ ਆਉਣ ਲਈ ਵੀ ਸਟਰਗਲ ਕਰ ਰਹੇ ਸਨ। ਸ਼ਾਹਰੁਖ ਖਾਨ ਨੇ ਗੌਰੀ ਦੇ ਮਾਤਾ-ਪਿਤਾ ਨੂੰ ਮਨਾਉਣ ਲਈ 5 ਸਾਲ ਤੱਕ ਹਿੰਦੂ ਹੋਣ ਦਾ ਝੂਠ ਬੋਲਿਆ। ਉਨ੍ਹਾਂ ਆਪਣਾ ਨਾਮ ਤੱਕ ਬਦਲ ਲਿਆ ਸੀ ਪਰ ਆਖਿਰਕਾਰ ਗੌਰੀ ਦੇ ਮਾਤਾ-ਪਿਤਾ ਮੰਨ ਗਏ ਅਤੇ 25 ਅਕਤੂਬਰ 1991 'ਚ ਦੋਵਾਂ ਦਾ ਵਿਆਹ ਹੋ ਗਿਆ।

Image result for shah-rukh-khan-and-gauri-khan-28th-wedding-anniversaryਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News