ਹੁੰਡਈ ਕ੍ਰੇਟਾ ਦਾ ਨਵਾਂ ਮਾਡਲ ਲਾਂਚ, ਸ਼ਾਹਰੁਖ ਖਾਨ ਬਣੇ ਪਹਿਲੇ ਓਨਰ

3/19/2020 10:10:18 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦੀ ਫੈਨ ਫਾਲੋਇੰਗ ਦੇਸ਼ ਤੋਂ ਇਲਾਵਾ ਵਿਦੇਸ਼ 'ਚ ਵੀ ਕਾਫੀ ਹੈ। ਸ਼ਾਹਰੁਖ ਖਾਨ ਨੂੰ ਫੈਨਜ਼ ਉਨ੍ਹਾਂ ਦੇ ਵੱਖ-ਵੱਖ ਅੰਦਾਜ਼ ਲਈ ਵੀ ਪਸੰਦ ਕਰਦੇ ਹਨ। ਸ਼ਾਹਰੁਖ ਖਾਨ ਸ਼ਾਨਦਾਰ ਬੰਗਲੇ ਤੋਂ ਇਲਾਵਾ ਕਈ ਲਗਜ਼ਰੀ ਕਾਰਾਂ ਦੇ ਵੀ ਮਾਲਕ ਹਨ। ਹੁਣ ਸ਼ਾਹਰੁਖ ਖਾਨ ਦੀਆਂ ਗੱਡੀਆਂ ਦੀ ਲਿਸਟ 'ਚ ਇਕ ਹੋਰ ਨਾਂ ਜੁੜ ਗਿਆ ਹੈ। ਸਾਊਥ ਕੋਰੀਅਨ ਕਾਰ ਮੇਕਿੰਗ ਕੰਪਨੀ ਹੁੰਡਈ ਨੇ ਆਪਣੀ ਕਾਰ ਕ੍ਰੇਟਾ ਦਾ ਨਵਾਂ ਮਾਡਲ ਲਾਂਚ ਕੀਤਾ ਹੈ ਤੇ ਸ਼ਾਹਰੁਖ ਖਾਨ ਇਸ ਦੇ ਪਹਿਲੇ ਓਨਰ ਬਣੇ ਹਨ। ਸ਼ਾਹਰੁਖ ਖਾਨ ਕੰਪਨੀ ਦੇ ਬ੍ਰਾਂਡ ਅੰਬੈਸਡਰ ਹਨ ਤੇ ਕੰਪਨੀ ਨੇ ਭਾਰਤ 'ਚ ਕ੍ਰੇਟਾ ਦੇ ਇਸ ਮਾਡਲ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਭਾਰਤ 'ਚ ਸ਼ਾਹਰੁਖ ਖਾਨ ਨੂੰ ਆਪਣੀ ਪਹਿਲੀ ਕਾਰ ਦਿੱਤੀ ਹੈ।

ਭਾਰਤ 'ਚ ਹੁੰਡਈ ਦਾ ਮਾਰਕਿਟ 'ਚ ਚੰਗਾ ਸ਼ੇਅਰ ਹੈ। ਲੋਕ ਹੁੰਡਈ ਦੀਆਂ ਕਾਰਾਂ ਦੇ ਕਾਫੀ ਦੀਵਾਨੇ ਹਨ। ਹੁੰਡਈ ਨੇ ਆਪਣੀ ਕਾਰ ਕ੍ਰੇਟਾ ਦੀ ਕੀਮਤ 9.99 ਲੱਖ ਰੁਪਏ ਰੱਖੀ ਹੈ। ਕੀਮਤ ਦੇ ਨਾਲ ਕਾਰ 'ਚ ਸ਼ਾਨਦਾਰ ਫੀਚਰਸ ਵੀ ਹਨ। ਹੁੰਡਈ ਇਸਤੇਮਾਲ ਕਰਨ ਵਾਲੇ ਸਭ ਤੋਂ ਪਹਿਲਾਂ ਇਸ ਦੇ ਫੀਚਰਸ 'ਤੇ ਹੀ ਧਿਆਨ ਦਿੰਦੇ ਹਨ ਤੇ ਕੰਪਨੀ ਨੇ ਇਸ ਦਾ ਕਾਫੀ ਖਿਆਲ ਵੀ ਰੱਖਿਆ ਹੈ। ਹੁੰਡਈ ਕ੍ਰੇਟਾ ਦੀ ਭਾਰਤ 'ਚ 14,000 ਬੁਕਿੰਗ ਵੀ ਹੋ ਚੁੱਕੀ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News