B''day Spl: ਬਹੁਤ ਤੰਗੀ ''ਚ ਗੁਜ਼ਾਰਿਆ ਸ਼ਾਹਰੁਖ ਨੇ ਬਚਪਨ, ਇੰਝ ਬਣੇ ਬਾਲੀਵੁੱਡ ਦੇ ਕਿੰਗ

11/2/2019 10:23:42 AM

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਦੇ ਕਿੰਗ ਖਾਨ ਯਾਨਿ ਸ਼ਾਹਰੁਖ ਖਾਨ ਅੱਜ ਆਪਣਾ 54ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। 2 ਨਵੰਬਰ 1965 ਨੂੰ ਮੁਸਲਿਮ ਪਰਿਵਾਰ 'ਚ ਜਨਮੇ ਸ਼ਾਹਰੁਖ ਦੇਖਦੇ ਹੀ ਦੇਖਦੇ ਬਾਲੀਵੁੱਡ ਦੇ ਕਿੰਗ ਖਾਨ ਬਣ ਗਏ ਪਰ ਸ਼ਾਹਰੁਖ ਤੋਂ ਬਾਲੀਵੁੱਡ ਦਾ ਕਿੰਗ ਖਾਨ ਬਣਨਾ ਉਨ੍ਹਾਂ ਲਈ ਸੋਖਾ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

Image result for shah rukh khan

ਤੰਗੀ 'ਚ ਗੁਜ਼ਾਰਿਆ ਬਚਪਨ
ਕੁਝ ਲੋਕ ਅਜਿਹੇ ਹੁੰਦੇ ਹਨ, ਜੋ ਆਪਣਾ ਨਸੀਬ ਖੁਦ ਬਣਾਉਂਦੇ ਹਨ। ਸ਼ਾਹਰੁਖ ਵੀ ਉਨ੍ਹਾਂ ਲੋਕਾਂ 'ਚ ਸ਼ਾਮਲ ਹਨ। ਜ਼ਿੰਦਗੀ 'ਚ ਆਈਆਂ ਮੁਸ਼ਕਿਲਾਂ ਦੇ ਬਾਵਜੂਦ ਸ਼ਾਹਰੁਖ ਨੇ ਕਦੇ ਹਿੰਮਤ ਨਹੀਂ ਹਾਰੀ। ਇਕ ਇਟਰਵਿਊ ਦੌਰਾਨ ਸ਼ਾਹਰੁਖ ਨੇ ਦੱਸਿਆ, ''ਇਕ ਵਾਰੇ ਮੇਰੇ ਪਿਤਾ ਮੈਨੂੰ ਦਿੱਲੀ 'ਚ ਇਕ ਸਿਨੇਮਾ ਦਿਖਾਉਣ ਲੈ ਗਏ ਪਰ ਉਨ੍ਹਾਂ ਕੋਲ ਜ਼ਿਆਦਾ ਪੈਸੇ ਨਹੀਂ ਸਨ। ਅਸੀਂ ਆਡੀਟੋਰੀਅਮ ਕੋਲ ਬੈਠ ਗਏ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਗੁਜ਼ਰਦੀ ਗੱਡੀਆਂ ਨੂੰ ਦੇਖਣਾ ਕਿੰਨਾ ਅਜੀਬ ਲੱਗਦਾ ਹੈ।'' ਇਸ ਗੱਲ ਦਾ ਜ਼ਿਕਰ ਕਰਦੇ ਹੋਏ ਸ਼ਾਹਰੁਖ ਨੇ ਕਿਹਾ ਸੀ, ''ਜੇਕਰ ਮੈਂ ਆਪਣੇ ਬੇਟੇ ਨੂੰ ਕੋਈ ਫਿਲਮ ਦਿਖਾਉਣ ਲੈ ਜਾਣਾ ਚਾਹੁੰਦਾ ਹਾਂ ਤਾਂ ਮੈਨੂੰ ਉਸ ਨੂੰ ਫਿਲਮ ਦਿਖਾਉਣ 'ਚ ਸਮੱਰਥ ਹੋਣਾ ਚਾਹੀਦਾ ਹੈ ਨਾ ਕਿ ਕਾਰਾਂ 'ਚ।''

Image result for shah rukh khan

ਖੁਦ ਬਣਾਇਆ ਨਸੀਬ
ਪਿਤਾ ਦੀ ਮੌਤ ਦੇ ਬਾਅਦ ਘੱਟ ਉਮਰ 'ਚ ਜ਼ਿੰਮੇਵਾਰੀਆਂ ਦੇ ਅਹਿਸਾਸ ਨੇ ਵੀ ਸ਼ਾਹਰੁਖ ਖਾਨ ਨੂੰ ਮਜ਼ਬੂਤੀ ਨਾਲ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ ਹੈ। ਇਸ ਮੌਤ ਨਾਲ ਪੂਰਾ ਪਰਿਵਾਰ ਸਦਮੇ 'ਚ ਆ ਗਿਆ ਸੀ। ਇਸ ਦੇ ਬਾਅਦ ਉਹ ਦਿੱਲੀ ਤੋਂ ਮੁੰਬਈ 'ਚ ਆ ਗਏ ਅਤੇ ਫਿਰ ਉਨ੍ਹਾਂ ਨੇ ਹੋਲੀ-ਹੋਲੀ ਸਫਲਤਾ ਦੀਆਂ ਪੌੜੀਆਂ ਚੜ੍ਹਣੀਆਂ ਸ਼ੁਰੂ ਕਰ ਦਿੱਤੀਆਂ।

Image result for shah rukh khan

50 ਰੁਪਏ ਸੀ ਸ਼ਾਹਰੁਖ ਦੀ ਪਹਿਲੀ ਕਮਾਈ
ਇਹ ਸਭ ਜਾਣਨ ਦੇ ਬਾਵਜੂਦ ਸ਼ਾਇਦ ਹੀ ਤੁਸੀਂ ਇਸ ਗੱਲ 'ਤੇ ਯਕੀਨ ਕਰੋ ਕਿ ਸ਼ਾਹਰੁਖ ਖਾਨ ਦੀ ਪਹਿਲੀ ਕਮਾਈ ਸਿਰਫ 50 ਰੁਪਏ ਸੀ। ਅੱਜ ਸ਼ਾਹਰੁਖ ਦੀ ਗਿਣਤੀ ਅਰਬਪਤੀਆਂ 'ਚ ਹੁੰਦੀ ਹੈ। ਸ਼ਾਹਰੁਖ ਜਦੋਂ ਮੁੰਬਈ ਆਏ ਸਨ ਤਾਂ ਉਨ੍ਹਾਂ ਦੀ ਜੇਬ 'ਚ ਸਿਰਫ 1500 ਰੁਪਏ ਸਨ।

Related image

ਵਿਵੇਕ ਵਾਸਵਾਨੀ ਬਣੇ ਸ਼ਾਹਰੁਖ ਦਾ ਸਹਾਰਾ
ਅਦਾਕਾਰ-ਨਿਰਮਾਤਾ ਵਿਵੇਕ ਵਾਸਵਾਨੀ ਨੂੰ ਉਨ੍ਹਾਂ ਦੇ ਮੇਂਟਰ ਦੇ ਤੌਰ 'ਤ ਪਛਾਣਿਆ ਜਾਂਦਾ ਸੀ। ਸੰਘਰਸ਼ ਦੇ ਦਿਨਾਂ 'ਚ ਵਿਵੇਕ ਨੇ ਸ਼ਾਹਰੁਖ ਨੂੰ ਰਹਿਣ ਲਈ ਜਗ੍ਹਾਂ ਦਿੱਤੀ ਸੀ। ਹਾਲਾਂਕਿ ਵਿਵੇਕ ਦੇ ਮੁਤਾਬਕ, ਉਨ੍ਹਾਂ ਨੇ ਵੀ ਸ਼ਾਹਰੁਖ ਨੂੰ ਘਰ ਤੋਂ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਨਾਕਾਮ ਰਹੇ। ਖੈਰ ਉਨ੍ਹਾਂ ਨੇ ਬਾਅਦ 'ਚ ਫਿਲਮ ਇੰਡਸਟਰੀ ਦੇ ਲੋਕਾਂ ਨਾਲ ਸ਼ਾਹਰੁਖ ਦੀ ਮੁਲਾਕਾਤ ਕਰਵਾਉਣ ਅਤੇ ਫਿਰ ਉਨ੍ਹਾਂ ਨੂੰ ਯਸ਼ ਚੋਪੜਾ ਕੈਂਪ 'ਚ ਐਂਟਰੀ ਦਿਲਵਾਉਣ 'ਚ ਮਦਦ ਕੀਤੀ ਸੀ।

Image result for shah rukh khan



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News