ਮੁੜ ਮਦਦ ਲਈ ਅੱਗੇ ਆਏ ਸ਼ਾਹਰੁਖ ਖਾਨ, ਦਿੱਤੀਆਂ 25 ਹਜ਼ਾਰ ''PPE ਕਿੱਟਾਂ''

4/14/2020 8:57:29 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਨੇ ਸਮੇਂ ਪੂਰੇ ਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਇਸ ਜਾਨਲੇਵਾ ਵਾਇਰਸ ਦੀ ਲਪੇਟ ਵਿਚ 9 ਹਜ਼ਾਰ ਤੋਂ ਵੱਧ ਲੋਕ ਆ ਚੁੱਕੇ ਹਨ ਅਤੇ ਮੌਤਾਂ ਦੀ ਗਿਣਤੀ 324 ਦੇ ਕਰੀਬ ਪਹੁੰਚ ਗਈ ਹੈ। ਪਿਛਲੇ 24 ਘੰਟੇ ਵਿਚ 905 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 51 ਲੋਕਾਂ ਦੀ ਮੌਤ ਹੋ ਗਈ। ਇਸ ਮੁਸ਼ਕਿਲ ਸਮੇਂ ਵਿਚ ਵੀ ਲੋਕ ਮਦਦ ਤੋਂ ਪਿੱਛੇ ਨਹੀਂ ਹੱਟ ਰਹੇ ਹਨ। ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਵੀ ਆਪਣੇ ਵੱਲੋਂ 'ਕੋਰੋਨਾ' ਦੀ ਮਾਰ ਝੱਲ ਰਹੇ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ।

 ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ ਕਿ ਸ਼ਾਹਰੁਖ ਖਾਨ ਨੇ ਸਰਕਾਰ ਦੀ ਮਦਦ ਕਰਨ ਲਈ 25 ਹਜ਼ਾਰ PPE ਕਿੱਟ ਦਿੱਤੀ ਹੈ। ਅਭਿਨੇਤਾ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ ਤਾਂ ਸ਼ਾਹਰੁਖ ਖਾਨ ਨੇ ਵੀ ਜਵਾਬ ਦਿੰਦੇ ਹੋਏ ਧੰਨਵਾਦ ਕੀਤਾ। ਰਾਜੇਸ ਟੋਪੇ ਨੇ ਟਵੀਟ ਕੀਤਾ, ''25 ਹਜ਼ਾਰ PPE ਕਿੱਟ ਦੇ ਯੋਗਦਾਨ ਲਈ ਬਹੁਤ ਧੰਨਵਾਦ ਸ਼ਾਹਰੁਖ ਖਾਨ। ਇਹ ਕੋਵਿਡ 19 ਖਿਲਾਫ ਸਾਡੀ ਲੜਾਈ ਵਿਚ ਸਹਾਇਤਾ ਕਰੇਗੀ ਅਤੇ ਇਸ ਨਾਲ ਡਾਕਟਰਾਂ ਦੀ ਸੁਰੱਖਿਆ ਕਰਨ ਵਿਚ ਵੀ ਕਾਫੀ ਆਸਾਨੀ ਹੋਵੇਗੀ।'' ਇਸੇ ਟਵੀਟ 'ਤੇ ਸ਼ਾਹਰੁਖ ਖਾਨ ਨੇ ਰਿਪਲਾਈ ਕਰਦੇ ਹੋਏ ਲਿਖਿਆ, ''ਕਿੱਟ ਦੇ ਸਰੋਤ ਵਿਚ ਤੁਹਾਡੀ ਹਰ ਮਦਦ ਲਈ ਧੰਨਵਾਦ। ਅਸੀਂ ਸਾਰੇ ਇਸੇ ਕੋਸ਼ਿਸ਼ ਵਿਚ ਹਾਂ ਕਿ ਅਸੀਂ ਆਪਣੀ ਤੇ ਮਾਨਵਤਾ ਦੀ ਰੱਖਿਆ ਕਰੀਏ। ਸੇਵਾ ਕਰਕੇ ਖੁਸ਼ੀ ਹੋਈ। ਤੁਹਾਡਾ ਪਰਿਵਾਰ, ਟੀਮ ਸੁਰੱਖਿਅਤ ਅਤੇ ਸਿਹਤਮੰਦ ਰਹੇ।''

ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਨੇ ਹਾਲ ਵਿਚ ਪੀ.ਐਮ. ਕੇਅਰਜ ਫੰਡ ਅਤੇ ਮਹਾਰਾਸ਼ਟਰ ਮੁੱਖ ਮੰਤਰੀ ਰਾਹਤ ਕੋਸ਼ ਵਿਚ ਆਰਥਿਕ ਮਦਦ ਦਿੱਤੀ ਹੈ। ਇਸ ਤੋਂ ਇਲਾਵਾ ਪਰਸਨਲ ਪ੍ਰੋਟੈਕਟਿਵ ਕਿੱਟ, ਇਕ ਮਹੀਨੇ ਤਕ ਮੁੰਬਈ ਦੇ 5,500 ਪਰਿਵਾਰਾਂ ਨੂੰ ਭੋਜਨ ਅਤੇ ਲੋੜਵੰਦ ਸਮਾਨ, ਨਾਲ ਹੀ ਮਜ਼ਦੂਰਾਂ ਨੂੰ ਭੋਜਨ ਦੇਣ ਦਾ ਵੀ ਐਲਾਨ ਕੀਤਾ ਹੈ।        



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News