''ਰੈੱਡ ਚਿਲੀਜ਼ ਐਂਟਰਟੇਨਮੈਂਟ'' ਦੇ ਖਾਸ ਬੰਦੇ ਦਾ ਹੋਇਆ ਦੇਹਾਂਤ, ਸੋਗ ''ਚ ਡੁੱਬੇ ਸ਼ਾਹਰੁਖ ਖਾਨ
5/16/2020 10:35:47 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਫਿਲਮ ਇੰਡਸਟਰੀ ਤੋਂ ਲਗਾਤਾਰ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਕ ਤੋਂ ਬਾਅਦ ਇਕ ਇੰਡਸਟਰੀ ਦੇ ਕਈ ਨਾਯਾਬ ਸਿਤਾਰਿਆਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਜਿੱਥੇ 29 ਅਪ੍ਰੈਲ ਨੂੰ ਇਰਫਾਨ ਖਾਨ ਦਾ ਦੇਹਾਂਤ ਹੋਇਆ ਉੱਥੇ ਹੀ 30 ਅਪ੍ਰੈਲ ਨੂੰ ਦਿੱਗਜ ਅਦਾਕਾਰ ਰਿਸ਼ੀ ਕਪੂਰ ਇਸ ਦੁਨੀਆ ਤੋਂ ਰੁਖਸਤ ਹੋ ਗਏ। ਹੁਣ ਲੌਕਡਾਊਨ ਦੌਰਾਨ ਸੁਪਰਸਟਾਰ ਸ਼ਾਹਰੁਖ ਖਾਨ ਦੇ ਇਕ ਬੇਹੱਦ ਕਰੀਬੀ ਵਿਅਕਤੀ ਦਾ ਦੇਹਾਂਤ ਹੋ ਗਿਆ ਹੈ। ਸ਼ਾਹਰੁਖ ਖਾਨ ਦੀ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਬਹੁਤ ਖਾਸ ਮੈਂਬਰ ਅਭਿਜੀਤ ਦਾ ਦੇਹਾਂਤ ਹੋ ਗਿਆ ਹੈ। ਅਭਿਜੀਤ ਦੇ ਦੇਹਾਂਤ ਨਾਲ ਸ਼ਾਹਰੁਖ ਖਾਨ ਨੂੰ ਵੱਡਾ ਝਟਕਾ ਲੱਗਾ ਹੈ।
ਦੱਸ ਦਈਏ ਕਿ ਅਭਿਜੀਤ, ਸ਼ਾਹਰੁਖ ਖਾਨ ਤੇ ਗੌਰੀ ਖਾਨ ਨਾਲ ਰੈੱਡ ਚਿਲੀਜ਼ ਐਂਟਰਟੇਨਮੈਂਟ ਦੀ ਸ਼ੁਰੂਆਤ ਤੋਂ ਜੁੜੇ ਸਨ। ਸ਼ਾਹਰੁਖ ਨੇ ਟਵੀਟ ਕਰਕੇ ਅਭਿਜੀਤ ਦੇ ਇਸ ਤਰ੍ਹਾਂ ਜਾਣ 'ਤੇ ਸੋਗ ਪ੍ਰਗਟਾਇਆ। ਉਨ੍ਹਾਂ ਟਵੀਟ ਕਰਕੇ ਕਿਹਾ, ''ਅਸੀਂ ਸਾਰਿਆਂ ਨੇ ਡ੍ਰੀਮਜ਼ ਅਨਲਿਮਟਿਡ ਤੋਂ ਫਿਲਮਾਂ ਬਣਾਉਣ ਦੀ ਸ਼ੁਰੂਆਤ ਕੀਤੀ। ਅਭਿਜੀਤ ਮੇਰਾ ਸਭ ਤੋਂ ਵਧੀਆ ਸਾਥੀ ਸੀ। ਅਸੀਂ ਕੁਝ ਵਧੀਆ ਕੀਤਾ ਤੇ ਕੁਝ ਖਰਾਬ... ਪਰ ਹਮੇਸ਼ਾ ਅੱਗੇ ਵਧੇ। ਉਹ ਟੀਮ ਦਾ ਮਜ਼ਬੂਤ ਮੈਂਬਰ ਸੀ। ਤੁਸੀਂ ਬਹੁਤ ਯਾਦ ਆਓਗੇ ਮੇਰੇ ਦੋਸਤ।''
ਸ਼ਾਹਰੁਖ ਖਾਨ ਹੀ ਨਹੀਂ ਸਗੋ ਰੈੱਡ ਚਿਲੀਜ਼ ਨੇ ਵੀ ਟਵਿਟਰ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਰਾਹੀਂ ਦੱਸਿਆ, ''ਰੈੱਡ ਚਿਲੀਜ਼ ਪਰਿਵਾਰ ਦੇ ਪਹਿਲੇ ਟੀਮ ਦੇ ਮੈਂਬਰਾਂ 'ਚੋਂ ਇਕ ਅਭਿਜੀਤ ਦੀ ਮੌਤ ਨੇ ਸਾਡੇ ਦਿਲਾਂ 'ਚ ਡੂੰਘਾ ਸੋਗ ਦਿੱਤਾ ਹੈ। ਅਸੀਂ ਉਨ੍ਹਾਂ ਤੇ ਉਨ੍ਹਾਂ ਦੇ ਨੇੜੇ-ਤੇੜੇ ਹੋਣ ਦੀ ਮੌਜੂਦਗੀ ਨੂੰ ਯਾਦ ਕਰਾਂਗੇ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਸਾਡੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਨਾਲ ਹੈ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ