ਐਸਿਡ ਪੀੜਤਾਂ ਦੀ ਮਦਦ ਕਰ ਰਹੇ ਹਨ ਕਿੰਗ ਖਾਨ

4/1/2019 9:13:39 AM

ਜਲੰਧਰ(ਬਿਊਰੋ)— ਦੀਪਿਕਾ ਪਾਦੂਕੋਣ ਨੇ ਆਪਣੇ ਡੈਬਿਊ ਪ੍ਰੋਡਕਸ਼ਨ ਦੀ ਫਿਲਮ 'ਛਪਾਕ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਅਸਲ ਜ਼ਿੰਦਗੀ 'ਚ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਹੈ। ਹੁਣ ਪਤਾ ਚੱਲਿਆ ਹੈ ਕਿ ਦੀਪਿਕਾ ਤੋਂ ਪਹਿਲਾਂ ਉਨ੍ਹਾਂ ਦੇ ਕੋ–ਸਟਾਰ ਸ਼ਾਹਰੁਖ ਖਾਨ ਵੀ ਐਸਿਡ ਅਟੈਕ ਪੀੜਤਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਐੱਨ.ਜੀ.ਓ. ਦੇ ਮਾਧਿਅਮ ਤੋਂ ਇੰਟਰਨੈਸ਼ਨਲ ਵੂਮੈਂਸ ਡੇਅ 'ਤੇ 50 ਬਰਨ ਅਤੇ ਐਸਿਡ ਅਟੈਕ ਸਰਵਾਇਵਰਸ ਦੀ ਸਰਜ਼ਰੀ ਕਰਾਈ ਸੀ। ਇਹ ਸਰਜ਼ਰੀ ਦਿੱਲੀ ਅਤੇ ਵਾਰਾਣਸੀ ਦੇ ਦੋ ਹਸਪਤਾਲਾਂ 'ਚ ਕੀਤੀ ਗਈ। ਸ਼ਾਹਰੁਖ ਦੇ ਫਾਊਂਡੇਸ਼ਨ ਤੋਂ ਜਲਦ ਹੀ ਕੋਲਕਾਤਾ 'ਚ ਵੀ 40–50 ਸਰਜ਼ਰੀਆਂ ਕੀਤੀਆਂ ਜਾਣਗੀਆਂ। ਪਿਛਲੇ ਸਾਲ ਸ਼ਾਹਰੁਖ ਨੂੰ ਐਸਿਡ ਅਟੈਕ ਸਰਵਾਇਵਰਸ ਲਈ ਕੰਮ ਕਰਨ ਦੀ ਵਜ੍ਹਾ ਕਰਕੇ ਵਰਲਡ ਇਕਾਨਮਿਕ ਫੋਰਮ 2018 ਦਾਵੋਸ 'ਚ ਕ੍ਰਿਸਟਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਬਾਰੇ 'ਚ ਖੁਦ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਤਿੰਨ ਸਾਲ ਤੋਂ ਇਨ੍ਹਾਂ ਪੀੜਤਾਂ ਲਈ ਫੋਕਸ ਹੋ ਕੇ ਕੰਮ ਕਰ ਰਹੇ ਹਾਂ।

PunjabKesari

ਉਨ੍ਹਾਂ ਦਾ ਮੀਰ ਫਾਊਂਡੇਸ਼ਨ ਅਟੈਕ ਵਿਕਟਮ ਦੀ ਪੂਰੀ ਤਰ੍ਹਾਂ ਮਦਦ ਕਰਦਾ ਹੈ ਤਾਂ ਕਿ ਉਨ੍ਹਾਂ ਦੀ ਅੱਗੇ ਦੀ ਜ਼ਿੰਦਗੀ ਚੰਗੀ ਚੱਲ ਸਕੇ। ਉਹ ਕਹਿੰਦੇ ਹਨ, ਅਸੀਂ ਬਹਾਦੁਰ ਸਰਵਾਇਵਰ, ਹਸਪਤਾਲਾਂ, ਐੱਨਜੀਓ,  ਵਾਲਨਟੀਅਰਸ ਅਤੇ ਡਾਕਟਰਾਂ ਦੇ ਸ਼ੁਕਰਗੁਜ਼ਾਰ ਹਾਂ।ਜਿਨ੍ਹਾਂ ਕਾਰਨ ਕਰਕੇ ਅਸੀਂ ਆਪਣੇ ਮਕਸਦ ਨੂੰ ਪੂਰਾ ਕਰ ਪਾ ਰਹੇ ਹਾਂ। ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਮੈਂ ਉਂਮੀਦ ਕਰਦਾ ਹਾਂ ਕਿ ਲੋਕ ਅੱਗੇ ਆਉਣਗੇ ਅਤੇ ਐਸਿਡ ਅਟੈਕ ਵਰਗੀਆਂ ਚੀਜ਼ਾਂ ਨੂੰ ਰੋਕਣ 'ਚ ਮਦਦ ਕਰਨਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News