ਸ਼ਾਹਰੁਖ ਨੂੰ ਫੈਨ ਦੀ ਧਮਕੀ, 1 ਜਨਵਰੀ ਨੂੰ ਫਿਲਮ ਅਨਾਊਂਸ ਨਾ ਕੀਤਾ ਤਾਂ ਕਰ ਲਵੇਗਾ ਸੁਸਾਈਡ

12/31/2019 1:04:07 PM

ਮੁੰਬਈ(ਬਿਊਰੋ)- ਬਾਲੀਵੁੱਡ ਸੁਪਰਸ‍ਟਾਰ ਸ਼ਾਹਰੁਖ ਖਾਨ ਆਖਰੀ ਵਾਰ ਡਾਇਰੈਕ‍ਟਰ ਆਨੰਦ ਐੱਲ ਰਾਏ ਦੀ ਫਿਲ‍ਮ ‘ਜ਼ੀਰੋ’ ਵਿਚ ਨਜ਼ਰ ਆਏ ਸਨ। ਫਿਲ‍ਮ ਵਿਚ ਐਕ‍ਟਰ ਨਾਲ ਅਨੁਸ਼‍ਕਾ ਸ਼ਰਮਾ ਅਤੇ ਕੈਟਰੀਨਾ ਕੈਫ ਨੂੰ ਦੇਖਿਆ ਗਿਆ ਸੀ। ਹਾਲਾਂਕਿ, ਫਿਲ‍ਮ ਬਾਕ‍ਸ ਆਫਿਸ ’ਤੇ ਕੁੱਝ ਖਾਸ ਕਮਾਲ ਨਾ ਕਰ ਸਕੀ ਅਤੇ ਫਿਰ ਸ਼ਾਹਰੁਖ ਨੇ ਫਿਲ‍ਮਾਂ ਤੋਂ ਬ੍ਰੇਕ ਲੈ ਲਿਆ। ਕਿੰਗ ਖਾਨ ਦੇ ਫੈਨਜ਼ ਉਨ੍ਹਾਂ ਦੀ ਅਗਲੀ ਫਿਲ‍ਮ ਦਾ ਲੰਬੇ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਰਹੇ ਹਨ। ਐਕ‍ਟਰ  ਦੇ ਫਿਲ‍ਮ ਸਾਇਨ ਕਰਨ ਨਾਲ ਜੁੜੀਆਂ ਹੁਣ ਤੱਕ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਪਰ ਹੁਣ ਤੱਕ ਕੁੱਝ ਵੀ ਆਫੀਸ਼ਲ ਨਹੀਂ ਹੋ ਸਕਿਆ ਹੈ। ਲੋਕਾਂ ਨੂੰ ਲੱਗ ਰਿਹਾ ਸੀ ਕਿ ਬੀਤੇ ਸ਼ਾਹਰੁਖ ਦੇ ਬਰਥਡੇ ’ਤੇ ਯਾਨੀ 2 ਨਵੰਬਰ ਨੂੰ ਉਨ੍ਹਾਂ ਦੇ ਅਗਲੇ ਪ੍ਰਾਜੈਕ‍ਟ ਦਾ ਅਨਾਊਂਸਮੈਂਟ ਹੋ ਜਾਵੇਗਾ ਪਰ ਉਦੋ ਵੀ ਅਜਿਹਾ ਕੁੱਝ ਨਹੀਂ ਹੋਇਆ । ਹੁਣ ਅਜਿਹਾ ਲੱਗ ਰਿਹਾ ਹੈ ਕਿ ਸੁਪਰਸਟਾਰ ਦੇ ਫੈਨਜ਼ ਉਨ੍ਹਾਂ ਦੀ ਅਗਲੀ ਫਿਲ‍ਮ ਦਾ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ ਹਨ।


ਕਈ ਸਾਰੇ ਲੋਕਾਂ ਨੇ ਟਵਿਟਰ ’ਤੇ  #WeWantAnnouncementSRK ਟਰੈਂਡ ਕਰਾਉਣਾ ਸ਼ੁਰੂ ਕਰ ਦਿੱਤਾ। ਇਸ ਹੈਸ਼ਟੈਗ ਨੂੰ ਯੂਜ ਕਰਦੇ ਹੋਏ ਫੈਨਜ਼ ਨੇ ਸ਼ਾਹਰੁਖ ਨੂੰ ਰਿਕ‍ਵੈਸ‍ਟ ਦੀ ਕਿ ਉਹ ਜਲ‍ਦ ਤੋਂ ਜਲ‍ਦ ਫਿਲ‍ਮ ਦੀ ਘੋਸ਼ਣਾ ਕਰਨ। ਇਕ ਯੂਜ਼ਰ ਨੇ ਲਿਖਿਆ,‘‘ਖਾਨ ਸਾਹਿਬ, ਬਹੁਤ ਹੋ ਗਿਆ। ‘ਜ਼ੀਰੋ’ ਤੋਂ ਬਾਅਦ ਤੋਂ ਕੋਈ ਫਿਲ‍ਮ ਨਹੀਂ ਦੇਖੀ ਹੈ ਕਿਉਂਕਿ ਕੋਈ ਐਕ‍ਸਾਈਟਮੈਂਟ ਨਹੀਂ ਰਹਿ ਗਈ ਹੈ। ਹੁਣ ਤੁਹਾਨੂੰ ਗੁੱਡ ਨਿਯੂਜ਼ ਦੇਣੀ ਹੋਵੇਗੀ,  ਚਾਹੇ ‘ਧੂਮ’ ਸਾਇਨ ਕਰੋ ਜਾਂ ਫਿਰ ਡਾਇਰੈਕ‍ਟਰ ਐੱਟ.ਟੀ. ਦੀ ਅਗਲੀ ਫਿਲ‍ਮ, ‘ਪ‍ਲੀਜ਼’। ਤੁਸੀਂ ਇੰਡਸ‍ਟਰੀ  ਦੇ ਚਾਰਮ ਹੋ।’’

ਉਥੇ ਹੀ, ਇਕ ਦੂੱਜੇ ਯੂਜ਼ਰ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਕਿ ਜੇਕਰ ਤੁਸੀਂ 1 ਜਨਵਰੀ ਨੂੰ ਆਪਣੀ ਅਗਲੀ ਫਿਲ‍ਮ ਅਨਾਊਂਸ ਨਾ ਕੀਤੀ ਤਾਂ ਮੈਂ ਸੁਸਾਈਡ ਕਰ ਲਵਾਂਗਾ। ਫਿਰ ਕਹਿ ਰਿਹਾ ਹਾਂ, ਸੁਸਾਈਡ ਕਰ ਲਵਾਂਗਾ । ਹਾਲਾਂਕਿ, ਇਸ ਯੂਜ਼ਰ ਨੇ ਬਾਅਦ ਵਿਚ ਟਵੀਟ ਹਟਾ ਲਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News