ਇਟਲੀ ਦੇ ਬਜ਼ੁਰਗ ਦੀ ਕਹਾਣੀ ਸੁਣਾਉਂਦੇ ਰੋਣ ਲੱਗੇ ਸ਼ਕਤੀ ਕਪੂਰ, ਵੀਡੀਓ ਵਾਇਰਲ

4/1/2020 1:22:47 PM

ਜਲੰਧਰ (ਵੈੱਬ ਡੈਸਕ) -  ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਨੂੰ ਤੁਸੀਂ ਅਕਸਰ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਅਤੇ ਖਲਨਾਇਕ ਦੇ ਤੌਰ 'ਤੇ ਹੋਰਨਾਂ ਅਦਾਕਾਰਾਂ ਨੂੰ ਰਵਾਉਂਦੇ ਦੇਖਿਆ ਹੋਵੇਗਾ ਪਰ ਹੁਣ ਸ਼ਕਤੀ ਕਪੂਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਰੌਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿਚ ਸ਼ਕਤੀ ਕਪੂਰ ਇਟਲੀ ਦੇ ਇਕ ਬਜ਼ੁਰਗ ਦੀ ਕਹਾਣੀ ਦੱਸਦੇ ਨਜ਼ਰ ਆ ਰਹੇ ਹਨ ਕਿ ਕਿਸ ਤਰ੍ਹਾਂ ਇਕ ਬਜ਼ੁਰਗ ਜਦੋਂ ਹਸਪਤਾਲ ਵਿਚੋਂ ਠੀਕ ਹੋ ਕੇ ਨਿਕਲਿਆ ਤਾਂ ਹਸਪਤਾਲ ਦੇ ਡਾਕਟਰ ਨੇ ਉਸ ਤੋਂ ਇਕ ਦਿਨ ਦੇ ਵੇਂਟੀਲੇਟਰ ਦੀ ਫੀਸ ਬਾਕੀ ਹੈ ਪਰ ਇਹ ਸੁਣ ਕੇ ਬਜ਼ੁਰਗ ਦੀਆਂ ਅੱਖਾਂ ਵਿਚ ਹੰਝੂ ਆ ਗਏ। 

 
 
 
 
 
 
 
 
 
 
 
 
 
 

Whatte beautiful story ya!! Listen 🔊🔊 FOLLOW 👉 @voompla INQUIRIES 👉 @ppbakshi . #voompla #bollywood #shaktikapoor #shraddhakapoor #bollywoodstyle #bollywoodfashion #mumbaidiaries #delhidiaries #indianactress #bollywoodactress #bollywoodactresses

A post shared by Voompla (@voompla) on Mar 31, 2020 at 10:13am PDT

ਦੱਸ ਦਈਏ ਕਿ ਡਾਕਟਰ ਨੇ ਕਿਹਾ ਕਿ ਤੁਹਾਡੇ ਕੋਲ ਦੇਣ ਲਈ ਪੈਸੇ ਨਹੀਂ ਹਨ, ਜਿਸ ਤੋਂ ਬਾਅਦ ਬਜ਼ੁਰਗ ਨੇ ਕਿਹਾ ਕਿ ਪੈਸੇ ਬਹੁਤ ਹਨ ਪਰ ਮੇਰੇ ਇਹ ਸੋਚ ਕੇ ਹੰਝੂ ਆ ਗਏ ਕਿ ਜਿਸ ਪ੍ਰਮਾਤਮਾ ਨੇ ਸਾਰੀ ਉਮਰ ਮੈਨੂੰ ਮੁਫ਼ਤ ਵਿਚ ਸਾਹ ਲੈਣ ਦਾ ਮੌਕਾ ਦਿੱਤਾ ਉਸਦਾ ਮੈਂ ਕਿੰਨਾ ਵੱਡਾ ਬਿੱਲ ਦੇਣਾ ਹੈ। ਹੁਣ ਮੈਨੂੰ ਇਹ ਸੋਚ ਕੇ ਰੋਣਾ ਆ ਰਿਹਾ ਹੈ ਕਿ ਉਸ ਪ੍ਰਮਾਤਮਾ ਨੇ ਸਾਡੇ ਤੋਂ ਬਦਲੇ ਵਿਚ ਕਦੇ ਕੁਝ ਨਹੀਂ ਮੰਗਿਆ। ਅੱਜ ਮੈਨੂੰ ਸਾਹ ਲੈਣ ਲਈ ਵੀ ਪੈਸੇ ਦੇਣੇ ਪੈ ਰਹੇ ਹਨ। ਅਸੀਂ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਹੈ। ਇਹ ਕਹਾਣੀ ਸੁਣਾਉਂਦੇ ਹੋਏ ਸ਼ਕਤੀ ਕਪੂਰ ਦੀਆਂ ਅੱਖਾਂ ਨਮ ਹੋ ਗਈਆਂ। ਸ਼ਕਤੀ ਕਪੂਰ ਦਾ ਕਹਿਣਾ ਹੈ ਕਿ ਇਹ ਗੱਲ ਉਨ੍ਹਾਂ ਦੇ ਦਿਲ ਵਿਚ ਬੈਠ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਘਰ ਰਹਿਣ ਦੀ ਨਸੀਹਤ ਵੀ ਦਿੱਤੀ।   
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News