ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਸ਼ੰਕਰ ਸਾਹਨੀ ਦਾ ਗੀਤ ''ਓਮ ਨਮਹ ਸ਼ਿਵਾਏ ਮੰਤਰਾ''

5/21/2020 2:40:56 PM

ਜਲੰਧਰ (ਬਿਊਰੋ) — ਪੂਰੇ ਦੇਸ਼ ਨੂੰ ਕਰੋਨਾ ਵਾਇਰਸ ਨਾਂ ਦੀ ਨਾਮੁਰਾਦ ਬੀਮਾਰੀ ਨੇ ਘੇਰਿਆ ਹੋਇਆ ਹੈ। ਇਸ ਮੁਸ਼ਕਿਲ ਘੜੀ 'ਚ ਕਲਾਕਾਰ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਹੌਂਸਲਾ ਦੇ ਰਹੇ ਹਨ। ਉਥੇ ਹੀ ਹਾਲ ਹੀ 'ਚ ਸ਼ੰਕਰ ਸਾਹਨੀ ਦਾ ਗੀਤ 'ਓਮ ਨਮਹ ਸ਼ਿਵਾਏ ਮੰਤਰਾ' ਰਿਲੀਜ਼ ਹੋਇਆ ਹੈ, ਜਿਸ 'ਚ 1008 ਵਾਰ ਮੰਤਰ ਦਾ ਜਾਪ ਕੀਤਾ ਗਿਆ ਹੈ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਸ਼ੰਕਰ ਸਾਹਨੀ ਨੇ ਬਿਨਾਂ ਮਿਊਜ਼ਿਕ ਦੇ 1008 ਵਾਰ ਸ਼ਿਵ ਦੇ ਨਾਂ ਜਾਪ ਕੀਤਾ ਹੈ, ਜੋ ਆਪਣੇ-ਆਪ 'ਚ ਇਕ ਵੱਡੀ ਗੱਲ ਹੈ। ਦਰਸ਼ਕਾਂ ਵਲੋਂ ਉਨ੍ਹਾਂ ਦਾ ਇਹ ਟਰੈਕ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
'ਓਮ ਨਮਹ ਸ਼ਿਵਾਏ ਮੰਤਰਾ' ਦੀ ਵੀਡੀਓ

ਦੱਸ ਦਈਏ ਕਿ ਸ਼ੰਕਰ ਸਾਹਨੀ ਨੇ 'ਓਮ ਨਮਹ ਸ਼ਿਵਾਏ ਮੰਤਰਾ' 'ਚ 2 ਘੰਟੇ 35 ਮਿੰਟ 11 ਸੈਕਿੰਡ 'ਚ ਸ਼ਿਵ ਦੇ ਨਾਂ ਦਾ ਹੀ ਜਾਪ ਕੀਤਾ ਹੈ। ਉਨ੍ਹਾਂ ਦੇ ਇਸ ਗੀਤ 'ਚ ਸ਼ਿਵ ਦਾ ਜਾਪ ਰੂਹ ਨੂੰ ਸਕੂਨ ਦੇ ਰਿਹਾ ਹੈ ਅਤੇ ਇਹ ਜਾਪ ਸੁਣਨ ਵਾਲਾ ਹਰ ਵਿਅਕਤੀ ਸ਼ਿਵ ਦੀ ਭਗਤੀ 'ਚ ਲੀਨ ਹੋ ਜਾਂਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News