ਪੰਜਾਬ ਦੇ ਸ਼ਾਰੂਨ ਮਸੀਹ ਨੇ ਸੰਗੀਤ ਖੇਤਰ 'ਚ ਮਾਰੀ ਵੱਡੀ ਬਾਜ਼ੀ, ਚਮਕਾਇਆ ਮਾਪਿਆਂ ਦਾ ਨਾਂ

12/31/2019 12:00:40 PM

ਫਤਹਿਗੜ੍ਹ ਸਾਹਿਬ (ਬਿਊਰੋ) : ਸ਼ਾਰੂਨ ਮਸੀਹ ਨੇ ਟੀ. ਵੀ. ਸ਼ੋਅ 'ਕਿਸਮੇਂ ਕਿਤਨਾ ਹੈ ਦਮ' 'ਚ ਪਹਿਲਾ ਸਥਾਨ ਹਾਸਲ ਕਰਕੇ ਜਿੱਥੇ ਆਪਣੇ ਪਿੰਡ ਤੇ ਸਕੂਲ ਨਾਂ ਰੋਸ਼ਨ ਕੀਤਾ, ਉੱਥੇ ਮਾਪਿਆਂ ਦਾ ਨਾਂ ਵੀ ਚਮਕਾਇਆ ਹੈ। ਸ਼ਾਰੂਨ ਮਸੀਹ ਪਿੰਡ ਮੱਠੀ ਦਾ ਰਹਿਣ ਵਾਲਾ ਹੈ, ਜੋ ਕਿ ਸਰਕਾਰੀ ਹਾਈ ਸਕੂਲ ਰੰਧਾਵਾ ਵਿਖੇ ਨੌਵੀਂ ਕਲਾਸ 'ਚ ਪੜ੍ਹਦਾ ਹੈ। ਸੰਗੀਤ ਦੀ ਦੁਨੀਆ 'ਚ ਲਗਾਤਾਰ ਮੱਲਾਂ ਮਾਰਦਾ ਜਾ ਰਿਹਾ ਹੈ। ਇਹ 15 ਸਾਲ ਦਾ ਬਾਲ ਕਲਾਕਾਰ 10 ਤੋਂ ਜ਼ਿਆਦਾ ਸੰਗੀਤ ਸਾਜ ਵਜਾ ਸਕਦਾ ਹੈ।

ਸ਼ਾਰੂਨ ਮਸੀਹ ਦੇ ਪਿਤਾ ਰਾਜ ਮਸੀਹ ਨੇ ਦੱਸਿਆ ਕਿ ਸ਼ਾਰੂਨ ਮਸੀਹ ਨੇ ਕਲਾ ਉਤਸਵ 2019-20 'ਚ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ, ਜੋ ਮੰਡੀ ਗੋਬਿੰਦਗੜ੍ਹ ਵਿਖੇ ਹੋਇਆ ਸੀ। ਇਸ ਤੋਂ ਇਲਾਵਾ ਉਹ ਏਸ਼ੀਆ ਦੇ ਪ੍ਰਸਿੱਧ ਸ਼ੋਅ 'ਇੰਡੀਆ ਨੈਕਸਟ ਮਾਸਟਰਜ਼ ਕਿਡ' 'ਚ ਵੀ ਭਾਗ ਲੈ ਚੁੱਕਾ ਹੈ ਅਤੇ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਾਰੂਨ ਮਸੀਹ ਸੰਗੀਤਕ ਦੁਨੀਆ ਤੋਂ ਇਲਾਵਾ ਪੜ੍ਹਾਈ ਦੇ ਖੇਤਰ 'ਚ ਵੀ ਵਧੀਆ ਪ੍ਰਦਸ਼ਰਨ ਕਰ ਰਿਹਾ ਹੈ। 8ਵੀਂ 90 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News