ਪਾਕਿਸਤਾਨ ਤੋਂ ਪਰਤੇ ਸ਼ਤਰੂਘਨ ਸਿਨ੍ਹਾ, ਅੰਮ੍ਰਿਤਸਰ ਆ ਕੇ ਦਿੱਤਾ ਜਵਾਬ

2/25/2020 12:55:12 PM

ਅੰਮ੍ਰਿਤਸਰ (ਬਿਊਰੋ) : ਭਾਰਤ-ਪਾਕਿਸਤਾਨ 'ਚ ਤਣਾਅ ਦੀਆਂ ਸਥਿਤੀਆਂ ਹਾਲੇ ਵੀ ਬਰਕਰਾਰ ਹਨ। ਇਸ ਦਰਮਿਆਨ ਬਾਲੀਵੁੱਡ ਅਦਾਕਾਰ ਤੇ ਕਾਂਗਰਸੀ ਆਗੂ ਸ਼ਤਰੂਘਨ ਸਿਨ੍ਹਾ ਪਾਕਿਸਤਾਨ ਗਏ ਸਨ। ਸ਼ਤਰੂਘਨ ਸਿਨ੍ਹਾ ਹੁਣ ਅਟਾਰੀ-ਵਾਹਘਾ ਸਰਹੱਦ ਰਾਹੀਂ ਭਾਰਤ ਵਾਪਸ ਪਰਤ ਆਏ ਹਨ। ਵਾਪਸੀ ਦੌਰਾਨ ਉਨ੍ਹਾਂ ਨਾਲ ਕਸਟਮ ਸਮੇਤ ਹੋਰ ਅਧਿਕਾਰੀਆਂ ਨੇ ਤਸਵੀਰਾਂ ਖਿਚਵਾਈ, ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਸ਼ਤਰੂਘਨ ਸਿਨ੍ਹਾ ਪਾਕਿਸਤਾਨ 'ਚ ਕਾਰੋਬਾਰੀ ਮਿਆਨ ਅਸਦ ਅਹਿਸਾਨ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਉਨ੍ਹਾਂ ਇਸ 'ਤੇ ਟਵੀਟ ਕਰਕੇ ਯਾਤਰਾ ਨੂੰ ਨਿੱਜੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੌਰਾਨ ਉਨ੍ਹਾਂ ਪਾਕਿ ਦੇ ਰਾਸ਼ਟਰਪਤੀ ਡਾ. ਆਰਿਫ ਅਲਵੀ ਨਾਲ ਵੀ ਮੁਲਾਕਾਤ ਕੀਤੀ ਅਤੇ ਦੋਹਾਂ 'ਚ ਸਰਹੱਦਾਂ 'ਤੇ ਅਮਨ-ਸ਼ਾਂਤੀ ਦੇ ਮੁੱਦੇ 'ਤੇ ਵੀ ਗੱਲ ਹੋਈ।
Image result for shatrughan-sinha-meets-pakistan-president-arif-alvi-in-lahore
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ਤਰੂਘਨ ਸਿਨ੍ਹਾ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ, ਜਿਨ੍ਹਾਂ 'ਚ ਉਹ ਪਾਕਿਸਤਾਨੀ ਸਿਤਾਰਿਆਂ ਨਾਲ ਵੀ ਨਜ਼ਰ ਸਨ। ਪਾਕਿ 'ਚ ਉਹ ਕਿਸੇ ਵਿਆਹ 'ਚ ਸ਼ਰੀਕ ਹੋਣ ਪਹੁੰਚੇ ਸਨ।
Image result for shatrughan-sinha-meets-pakistan-president-arif-alvi-in-lahore



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News