BB13: ਬੇਘਰ ਹੋਈ ਸ਼ੈਫਾਲੀ ਜਰੀਵਾਲਾ ਨੇ ਸ਼ਹਿਨਾਜ਼ ਨੂੰ ਲੈ ਕੇ ਆਖੀ ਇਹ ਗੱਲ

1/27/2020 3:20:52 PM

ਮੁੰਬਈ(ਬਿਊਰੋ)-  ‘ਬਿੱਗ ਬੌਸ 13’ ਦੇ ‘ਵੀਕੈਂਡ ਕੇ ਵਾਰ’ 'ਚ ਇਸ ਵਾਰ ਸ਼ੈਫਾਲੀ ਜਰੀਵਾਲਾ ਘਰੋਂ ਬੇਘਰ ਹੋ ਗਈ। ਜਿਵੇਂ ਹੀ ਘਰੋਂ ਬੇਘਰ ਹੋਣ ਲਈ ਸ਼ੈਫਾਲੀ ਜਰੀਵਾਲਾ ਦਾ ਨਾਂ ਸਲਮਾਨ ਖਾਨ ਨੇ ਲਿਆ ਤਾਂ ਉਨ੍ਹਾਂ ਦੇ ਕਰੀਬੀ ਦੋਸਤ ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਭਾਵੁਕ ਹੋ ਗਏ। ਘਰ ’ਚੋਂ ਬਾਹਰ ਆਉਣ ਤੋਂ ਬਾਅਦ ਸ਼ੈਫਾਲੀ ਜਰੀਵਾਲਾ ਨੇ ਕਿਹਾ ਕਿ ਇਹ ਸੀਜ਼ਨ ਟੇਢਾ ਹੈ ਤੇ ਇੱਥੇ ਘਰ ਦੇ ਅੰਦਰ ਵੀ ਲੋਕ ਟੇਢੇ ਹਨ। ਸ਼ੈਫਾਲੀ ਦਾ ਮੰਨਣਾ ਹੈ ਕਿ ਸਿਧਾਰਥ ਸ਼ੁਕਲਾ ਨੂੰ ਇਸ ਘਰ 'ਚ ਸਭ ਤੋਂ ਗਲਤ ਸਮਝਿਆ ਜਾ ਰਿਹਾ ਹੈ। ਉੱਥੇ Rashmi Desai ਤੇ ਸ਼ਹਿਨਾਜ਼ ਗਿੱਲ ਲਈ ਸ਼ੈਫਾਲੀ ਦਾ ਕੁਝ ਹੋਰ ਹੀ ਸੋਚਨਾ ਹੈ। ਸ਼ੈਫਾਲੀ ਜਰੀਵਾਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਹਮੇਸ਼ਾ ਤੋਂ ਹੀ ਪਾਜੀਟਿਵ ਟਾਈਪ ਦੀ ਲੜਕੀ ਰਹੀ ਹਾਂ।
PunjabKesari
ਗੱਲਬਾਤ ਦੌਰਾਨ ਸ਼ੈਫਾਲੀ ਨੇ ਸ਼ਹਿਨਾਜ਼ ਸਭ ਤੋਂ ਵੱਡੀ ਫਲਿਪਰ ਕਿਹਾ। ਸ਼ੈਫਾਲੀ ਨੇ ਕਿਹਾ ਉਹ ਨਾ ਤਾਂ ਇੱਥੇ ਵਫਾਦਾਰ ਹੋ ਸਕਦੀ ਹੈ ਤੇ ਨਾ ਘਰ ਦੇ ਬਾਹਰ। ਲੋਕਾਂ ਨੂੰ ਘਰ ਦੇ ਅੰਦਰ ਯੂਜ਼ ਕਰ ਰਹੀ ਹੈ। ਪਾਰਸ, ਮਾਹਿਰਾ, ਸਿਧਾਰਥ ਨੂੰ ਯੂਜ ਕੀਤਾ। ਹੁਣ ਆਸਿਮ ਨੂੰ ਕਰ ਰਹੀ ਹੈ। ਮਾਹਿਰਾ ਨੂੰ ਲੈ ਕੇ ਲੋਕਾਂ ਨੂੰ ਵੀਕਨੈਸ ਮਿਲ ਗਈ ਹੈ ਕਿ ਮਾਹਿਰਾ, ਪਾਰਿਸ, ਦੀ ਸ਼ੈਡੋ 'ਚ ਹੈ ਪਰ ਮਾਹਿਰਾ ਬਹੁਤ ਸਟ੍ਰਾਂਗ ਹੈ ਕਿਉਂਕਿ ਪਾਰਸ ਦੀ ਪਰਸਨੈਲਿਟੀ ਲਾਊਡ ਹੈ ਤੇ ਉਹ ਆਪਣੇ ਦੋਸਤ ਨੂੰ ਪ੍ਰੋਟੈਕਟ ਕਰਨਗੇ।
PunjabKesari
ਰਸ਼ਮੀ ਦੇਸਾਈ ਮੈਨੂੰ ਪਹਿਲਾਂ ਤੋਂ ਚੰਗੀ ਨਹੀਂ ਲੱਗੀ। ਉਹ ਭੜਕਾਉਣ ਦਾ ਕੰਮ ਕਰ ਰਹੀ ਹੈ। ਉਹ ਅੱਗੇ ਆ ਕੇ ਨਹੀਂ ਖੇਡਦੀ। ਬੁਰਾਈ ਨਹੀਂ ਕਰਦੀ ਪਰ ਉਹ ਮਿੱਠੀ ਛੁਰੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News