ਸ਼ੇਫਾਲੀ ਨੂੰ ਘਰ ''ਚ ਦੇਖ ਬਦਲੇ ਸ਼ਹਿਨਾਜ਼ ਦੇ ਤੌਰ ਤਰੀਕੇ, ਸਿਧਾਰਥ ''ਤੇ ਕੱਢੀ ਭੜਾਸ

1/30/2020 3:50:20 PM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੇ ਵਿਚਕਾਰ ਲੰਬੀ ਲੜਾਈ ਤੋਂ ਬਾਅਦ ਗੱਲ ਬਣੀ ਹੀ ਸੀ ਕਿ ਸ਼ੇਫਾਲੀ ਜਰੀਵਾਲਾ ਦੀ ਵਜ੍ਹਾ ਨਾਲ ਉਹ ਫਿਰ ਵਿਗੜ ਗਈ। ਸ਼ੇਫਾਲੀ ਜਰੀਵਾਲਾ ਨੇ ਮੁੜ ਬਿੱਗ ਬੌਸ ਦੇ ਘਰ 'ਚ ਐਂਟਰੀ ਕੀਤੀ ਹੈ। ਸ਼ੇਫਾਲੀ ਪਾਰਸ ਛਾਬੜਾ ਦਾ ਕਨੈਕਸ਼ਨ ਬਣ ਕੇ ਘਰ 'ਚ ਆਈ ਹੈ। ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਸ਼ੇਫਾਲੀ ਨੂੰ ਘਰ 'ਚ ਵਾਪਸ ਆਉਂਦੇ ਦਿਖਾਇਆ ਗਿਆ ਸੀ।
Image
ਦੱਸ ਦਈਏ ਕਿ ਸ਼ੇਫਾਲੀ ਨੂੰ ਦੇਖਦੇ ਹੀ ਸ਼ਹਿਨਾਜ਼ ਦੇ ਚਿਹਰੇ ਦਾ ਰੰਗ ਉੱਡ ਜਾਂਦੇ ਹਨ ਤੇ ਸਿਧਾਰਥ ਲਈ ਉਸ ਦੇ ਤੌਰ ਤਰੀਕੇ ਬਦਲ ਜਾਂਦੇ ਹਨ। ਸ਼ੇਫਾਲੀ ਨੂੰ ਘਰ 'ਚ ਦੇਖ ਕੇ ਬਾਕੀ ਘਰ ਵਾਲੇ ਕਾਫੀ ਖੁਸ਼ ਹੋ ਜਾਂਦੇ ਹਨ ਪਰ ਸ਼ਹਿਨਾਜ਼ ਉਸ ਨਾਲ ਗੱਲ ਕਰਨਾ ਤਾਂ ਦੂਰ ਮਿਲਦੀ ਤੱਕ ਵੀ ਨਹੀਂ ਹੈ। ਸ਼ਹਿਨਾਜ਼ ਕਹਿੰਦੀ ਹੈ ਕਿ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਾ ਕਿ ਸ਼ੇਫਾਲੀ ਘਰ 'ਚ ਵਾਪਸ ਆਈ ਹੈ। ਇਸ ਤੋਂ ਬਾਅਦ ਸ਼ੇਫਾਲੀ ਜਦੋਂ ਸਾਰੇ ਘਰ ਵਾਲਿਆਂ ਨਾਲ ਮਿਲਦੀ ਹੈ ਤਾਂ ਉਸ ਸਮੇਂ ਸ਼ਹਿਨਾਜ਼ ਬਾਹਰ ਆ ਕੇ ਬੈਠ ਜਾਂਦੀ ਹੈ। ਇਸ ਵਿਚਕਾਰ ਉਹ ਸਿਧਾਰਥ ਨੂੰ ਕਹਿੰਦੀ ਹੈ ਕਿ ਜੇ ਤੂੰ ਫਿਰ ਤੋਂ ਆਪਣੀ ਗੇਮ ਬਦਲਣੀ ਹੈ ਤਾਂ ਫਾਰਮ 'ਚ ਆਉਣਾ ਹੈ ਤਾਂ ਆਜਾ।
Image
ਸ਼ਹਿਨਾਜ਼ ਦੀ ਗੱਲ ਸੁਣ ਕੇ ਸਿਧਾਰਥ ਭੜਕ ਜਾਂਦੇ ਨੇ ਤੇ ਦੋਵਾਂ ਵਿਚਕਾਰ ਬਹੁਤ ਬਹਿਮ ਹੋ ਜਾਂਦੀ ਹੈ। ਸ਼ੇਫਾਲੀ ਨੇ ਘਰ 'ਚ ਆਉਂਦਿਆਂ ਹੀ ਆਸਿਮ ਨੂੰ ਇਸ਼ਾਰਾ ਦਿਖਾਇਆ ਕਿ ਪਰਾਗ ਤਿਆਗੀ ਉਸ ਦਾ ਇੰਤਜ਼ਾਰ ਕਰ ਰਹੇ ਹਨ। ਸ਼ੇਫਾਲੀ ਨੇ ਕਿਹਾ ਕਿ ਪਰਾਗ ਫਿਨਾਲੇ ਦੇ ਦਿਨ ਦਾ ਇੰਤਜ਼ਾਰ ਕਰ ਰਹੇ ਹਨ। ਇਸ ਨਾਲ ਹੀ ਫਿਰ ਦੋਵਾਂ ਦੇ ਵਿਚਕਾਰ ਜ਼ਬਰਦਸਤੀ ਲੜਾਈ ਹੋ ਜਾਂਦੀ ਹੈ।
Imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News