ਭਰਾ ਸ਼ਹਿਬਾਜ਼ ਦੇ ਜਨਮਦਿਨ ਮੌਕੇ ਸ਼ਹਿਨਾਜ਼ ਗਿੱਲ ਨੇ ਲਿਖੀ ਖਾਸ ਪੋਸਟ

5/19/2020 12:01:00 PM

ਜਲੰਧਰ(ਬਿਊਰੋ)- ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਅੱਜ ਬਹੁਤ ਖੁਸ਼ ਹੈ ਕਿਉਂਕਿ ਅੱਜ ਉਨ੍ਹਾਂ ਦੇ ਭਰਾ ਸ਼ਹਿਬਾਜ਼ ਗਿੱਲ ਦਾ ਜਨਮਦਿਨ ਹੈ। ਹਾਲ ਹੀ ਵਿਚ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ਹਿਬਾਜ਼ ਦੀ ਤਸਵੀਰ ਸ਼ੇਅਰ ਕਰਕੇ ਇਕ ਖਾਸ ਮੈਸੇਜ ਲਿਖਿਆ ਹੈ। ਸ਼ਹਿਨਾਜ਼ ਨੇ ਲਿਖਿਆ, ‘‘ਮੇਰੇ ਲਈ ਤੁਸੀਂ ਇਕ ਭਰਾ, ਇਕ ਬਾਡੀਗਾਰਡ ਅਤੇ ਇਕ ਵਧੀਆ ਦੋਸਤ ਹੋ। ਜਨਮਦਿਨ ਮੁਬਾਰਕ ਮੇਰੇ ਭਰਾ !’’ ਨਾਲ ਹੀ ਉਨ੍ਹਾਂ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਹਨ। ਹੁਣ ਤੱਕ ਤਿੰਨ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਸ਼ਹਿਬਾਜ਼ ਨੂੰ ਜਨਮਦਿਨ ਦੇ ਵਧਾਈਆਂ ਵਾਲੇ ਕੁਮੈਂਟਸ ਆ ਚੁੱਕੇ ਹਨ।

 
 
 
 
 
 
 
 
 
 
 
 
 
 

You are three in one to me – A brother, a bodyguard and also a best friend. Happy Birthday my Brother! @badeshashehbaz ❤️❤️❤️. Buraahhhhhhhh

A post shared by Shehnaaz Gill (@shehnaazgill) on May 18, 2020 at 11:31am PDT


ਜੇ ਗੱਲ ਕਰੀਏ ਸ਼ਹਿਬਾਜ਼ ਗਿੱਲ ਦੀ ਤਾਂ ਉਹ ਟੀ.ਵੀ. ਦੇ ਰਿਐਲਟੀ ਸ਼ੋਅ ‘ਬਿੱਗ ਬੌਸ 13’ ‘ਚ ਮਹਿਮਾਨ ਦੇ ਰੂਪ ‘ਚ ਨਜ਼ਰ ਆਏ ਸੀ। ਸ਼ੋਅ ਦੌਰਾਨ ਸ਼ਹਿਬਾਜ਼ ਨੇ ਆਪਣੀ ਮਜ਼ਾਕੀਆ ਤੇ ਮਜ਼ੇਦਾਰ ਗੱਲਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ । ਜਿਸ ਦੇ ਚੱਲਦੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਹਾਸੇ ਵਾਲੀਆਂ ਵੀਡੀਓਜ਼ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ। ਸ਼ਹਿਬਾਜ਼ ਦੀ ਲੋਕਪ੍ਰਿਯਤਾ ਦੇਖ ਕੇ ਹੀ ਉਹ ਇਕ ਹੋਰ ਰਿਐਲਟੀ ਸ਼ੋਅ ‘ਚ ਦਿਖਾਈ ਦਿੱਤੇ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News