ਮੁਸ਼ਕਿਲਾਂ 'ਚ ਘਿਰੇ ਸ਼ਹਿਨਾਜ਼ ਦੇ ਪਿਤਾ, ਰੇਪ ਕੇਸ ਦਾ ਮਾਮਲਾ ਦਰਜ
5/21/2020 12:00:02 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ, ਮਾਡਲ ਅਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ 'ਤੇ ਰੇਪ ਦਾ ਮਾਮਲਾ ਦਰਜਾ ਕੀਤਾ ਗਿਆ ਹੈ। ਦਰਅਸਲ ਸ਼ਹਿਨਾਜ਼ ਦੇ ਪਿਤਾ ਖਿਲਾਫ ਜਲੰਧਰ 'ਚ ਇਕ ਮਹਿਲਾ ਨੇ ਰੇਪ ਕੇਸ ਦਰਜ ਕਰਵਾਇਆ ਹੈ।
ਸ਼ਹਿਨਾਜ਼ ਦੇ ਪਿਤਾ 'ਤੇ ਲੱਗਾ ਰੇਪ ਦਾ ਦੋਸ਼
ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ 'ਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸੰਤੋਖ ਸਿੰਘ ਸੁੱਖ 'ਤੇ ਪੀੜਤ ਮਹਿਲਾ ਨੇ ਪਿਸਤੌਲ ਦੀ ਨੌਂਕ 'ਤੇ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਸ਼ਹਿਨਾਜ਼ ਦੇ ਪਿਤਾ 'ਤੇ ਲੱਗਾ ਰੇਪ ਦਾ ਦੋਸ਼ ਕਿੰਨਾ ਸੱਚਾ ਹੈ, ਇਸ ਦਾ ਖੁਲਾਸਾ ਪੁਲਸ ਦੀ ਜਾਂਚ ਤੋਂ ਬਾਅਦ ਹੀ ਹੋਵੇਗਾ।
ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਆਪਣੇ ਭਰਾ ਸ਼ਹਿਬਾਜ਼ ਨਾਲ ਲਾਕਡਾਊਨ ਕਾਰਨ ਮੁੰਬਈ 'ਚ ਹੀ ਫਸੀ ਹੋਈ ਹੈ। ਕੁਝ ਦਿਨ ਪਹਿਲਾਂ ਸ਼ਹਿਨਾਜ਼ ਦੀ ਦਾਦੀ ਹਸਪਤਾਲ 'ਚ ਭਰਤੀ ਹੋਈ ਸੀ। ਸ਼ਹਿਨਾਜ਼ ਦੇ ਪਿਤਾ ਨੇ ਹੀ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਦਾਦੀ ਦੇ ਬੀਮਾਰ ਹੋਣ 'ਤੇ ਵੀ ਸ਼ਹਿਨਾਜ਼ ਉਨ੍ਹਾਂ ਕੋਲ ਨਹੀਂ ਜਾ ਸਕੀ ਸੀ। ਸ਼ਹਿਨਾਜ਼ ਦੇ ਪਿਤਾ ਨੇ ਉਦੋ ਮਾਂ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਸੀ, ''ਮੇਰੀ ਮਾਂ, ਹਸਪਤਾਲ 'ਚ ਹੈ, ਲਿਵਰ 'ਚ ਮੁਸ਼ਕਿਲ ਹੋ ਗਈ ਹੈ। ਪ੍ਰਮਾਤਮਾ ਜਲਦੀ ਠੀਕ ਕਰ ਦਿਓ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ