ਸ਼ਹਿਨਾਜ਼ ਕੌਰ ਗਿੱਲ ਨੂੰ ਹਮੇਸ਼ਾ ਰਹਿੰਦਾ ਹੈ ਇਸ ਨਾਂ ਦਾ 'ਸਰੂਰ'

4/14/2020 9:57:42 AM

ਜਲੰਧਰ (ਵੈੱਬ ਡੈਸਕ) - ਪੰਜਾਬੀ ਮਾਡਲ ਸ਼ਹਿਨਾਜ਼ ਕੌਰ ਗਿੱਲ ਹਮੇਸ਼ਾ ਹੀ ਆਪਣੇ ਬਿਆਨ ਅਤੇ ਵੀਡੀਓਜ਼ ਨੂੰ ਲੈ ਕੇ ਸੁਰਖ਼ੀਆਂ ਵਿਚ ਛਾਈ ਰਹਿੰਦੀ ਹੈ। ਹਾਲ ਹੀ ਵਿਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਨੂੰ ਕੋਈ ਸ਼ਹਿਨਾਜ਼ ਕਹਿ ਕੇ ਬੁਲਾ ਰਿਹਾ ਹੈ ਪਰ ਉਹ ਆਵਾਜ਼ ਨਹੀਂ ਸੁਣਦੇ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਸਨੂੰ ਕੈਟਰੀਨਾ ਕੈਫ ਨਹੀਂ ਕਿਹਾ ਜਾਂਦਾ, ਉਦੋਂ ਤਕ ਕਿਸੇ ਦੀ ਆਵਾਜ਼ ਨਹੀਂ ਸੁਣਨਗੇ। ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਦੇ ਨਾਲ ਮੌਜੂਦ ਸ਼ਖਸ ਨੇ ਉਨ੍ਹਾਂ ਨੂੰ ਕੈਟਰੀਨਾ ਕੈਫ ਕਿਹਾ ਤਾਂ ਜਾ ਕੇ ਸ਼ਹਿਨਾਜ਼ ਨੇ ਉਸ ਦੀ ਆਵਾਜ਼ ਸੁਣੀ। 

 
 
 
 
 
 
 
 
 
 
 
 
 
 

Purani video 😂😂katrina kaif bolo fir sunugi 😛. Lol

A post shared by Shehnaaz Gill (@shehnaazgill) on Apr 12, 2020 at 3:19am PDT

ਦੱਸ ਦੇਈਏ ਕਿ ਸਲਮਾਨ ਖਾਨ ਦੇ ਰਿਐਲਿਟੀ ਟੀ.ਵੀ. ਸ਼ੋਅ 'ਬਿੱਗ ਬੌਸ 13' ਵਿਚ ਆਪਣੀ ਜਾਣ-ਪਛਾਣ ਕਰਾਉਣ ਸਮੇਂ ਸ਼ਹਿਨਾਜ਼ ਨੇ ਖੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਆਖਿਆ ਸੀ। ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ,''ਇਹ ਮੇਰਾ ਵੀਡੀਓ ਪੁਰਾਣਾ ਹੈ।''

 
 
 
 
 
 
 
 
 
 
 
 
 
 

Look for positivity each day, even if some days you have to look harder! Stay home and stay safe! 🌟

A post shared by Shehnaaz Gill (@shehnaazgill) on Apr 7, 2020 at 4:51am PDT

ਦੱਸਣਯੋਗ ਹੈ ਕਿ 'ਕੋਰੋਨਾ ਵਾਇਰਸ' ਦੇ ਚਲਦਿਆਂ ਪੂਰੇ ਦੇਸ਼ ਵਿਚ 21 ਦਿਨ ਦਾ 'ਲੌਕ ਡਾਊਨ' ਲੱਗਾ ਹੋਇਆ ਹੈ। ਅਜਿਹੀ ਸਥਿਤੀ ਵਿਚ ਜਦੋਂ ਫਲਾਇਟ ਵੀ ਬੰਦ ਹੈ ਅਤੇ ਪੈਸੇਂਜਰ ਟਰੇਨਾਂ ਦੀ ਆਵਾਜਾਈ ਨੂੰ ਵੀ ਰੋਕ ਦਿੱਤਾ ਗਿਆ, ਅਜਿਹੇ ਵਿਚ ਜੋ ਜਿਥੇ ਹਨ, ਉਹ ਉਥੇ ਹੀ ਫਸ ਗਿਆ ਹੈ। ਸ਼ਹਿਨਾਜ਼ ਨੂੰ ਯਾਦ ਕਰ ਰਹੇ ਉਸਦੇ ਪਿਤਾ ਸ਼ਹਿਨਾਜ਼ ਕੌਰ ਗਿੱਲ ਇਸ ਸਮੇਂ ਆਪਣੇ ਘਰ ਨਹੀਂ ਜਾ ਸਕੀ। ਸ਼ਹਿਨਾਜ਼ ਆਪਣੇ ਭਰਾ ਸ਼ਹਿਬਾਜ਼ ਨਾਲ ਮੁੰਬਈ ਦੇ ਹੋਟਲ ਵਿਚ ਹੈ। ਸ਼ਹਿਨਾਜ਼ ਹਾਲ ਹੀ ਵਿਚ ਸ਼ੋਅ 'ਮੁਝਸੇ ਸ਼ਾਦੀ ਕਰੋਗੇ' ਵਿਚ ਨਜ਼ਰ ਆਈ ਸੀ। 'ਕੋਰੋਨਾ' ਕਾਰਨ ਸ਼ੋਅ ਦੀ ਸ਼ੂਟਿੰਗ ਰੱਦ ਨੀ ਕਰਨੀ ਪਈ। ਸ਼ਹਿਨਾਜ਼ ਕੌਰ ਗਿੱਲ ਦਾ ਹਾਲ ਹੀ ਵਿਚ ਸਿਧਾਰਥ ਸ਼ੁਕਲਾ ਨਾਲ ਮਿਊਜ਼ਿਕ ਵੀਡੀਓ 'ਭੁਲਾ ਦੂੰਗਾ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋ ਕਾਫੀ ਪਸੰਦ ਕੀਤਾ ਗਿਆ। 

 
 
 
 
 
 
 
 
 
 
 
 
 
 

Thank you all for the love . Keep loving & keep sharing ❤️

A post shared by Shehnaaz Gill (@shehnaazgill) on Mar 28, 2020 at 11:30pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News