''ਬਿੱਗ ਬੌਸ'' ''ਚ ਆਉਣ ਤੋਂ ਪਹਿਲਾਂ ਅਜਿਹੀ ਦਿਸਦੀ ਸੀ ਸ਼ਹਿਨਾਜ਼, ਪੁਰਾਣੀਆਂ ਤਸਵੀਰਾਂ ਵਾਇਰਲ

5/17/2020 10:11:50 AM

ਮੁੰਬਈ (ਬਿਊਰੋ) — 'ਬਿੱਗ ਬੌਸ 13' ਦੀ ਮੋਸਟ ਐਂਟਰਟੇਨਰ ਮੁਕਾਬਲੇਬਾਜ਼ ਦਾ ਖਿਤਾਬ ਜੇਕਰ ਕਿਸੇ ਨੂੰ ਜਾਂਦਾ ਹੈ ਤਾਂ ਉਹ ਹੈ ਸ਼ਹਿਨਾਜ਼ ਕੌਰ ਗਿੱਲ। ਆਪਣੀਆਂ ਚੁਲਬੁਲੀਆਂ ਤੇ ਸ਼ਰਾਰਤੀ ਅਦਾਵਾਂ ਨਾਲ ਸ਼ਹਿਨਾਜ਼ ਨੇ ਘੱਟ ਸਮੇਂ 'ਚ ਹੀ ਆਪਣੀ ਪਛਾਣ ਬਣਾ ਲਈ। ਸ਼ੋਅ ਖਤਮ ਹੋਣ ਤੋਂ ਬਾਅਦ ਸ਼ਹਿਨਾਜ਼ ਲਗਾਤਾਰ ਕੰਮ 'ਚ ਰੁੱਝੀ ਹੋਈ ਹੈ। ਉਸ ਨੇ 'ਮੁਝਸੇ ਸ਼ਾਦੀ ਕਰੋਗੇ' ਸ਼ੋਅ 'ਚ ਹਿੱਸਾ ਲਿਆ। ਇਸ ਤੋਂ ਇਲਾਵਾ ਉਸ ਦਾ ਤੇ ਸਿਧਾਰਥ ਸ਼ੁਕਲਾ ਦਾ ਇਕ ਮਿਊਜ਼ਿਕ ਵੀਡੀਓ ਵੀ ਰਿਲੀਜ਼ ਹੋ ਚੁੱਕਾ ਹੈ, ਜਿਸਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।
शहनाज गिल
ਇਨ੍ਹੀਂ ਦਿਨੀਂ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹੈ। ਇੰਸਟਾਗ੍ਰਾਮ 'ਤੇ ਉਸ ਦੀਆਂ ਪੁਰਾਣੀਆਂ ਤਸਵੀਰਾਂ ਦੇਖੀਏ ਤਾਂ 'ਬਿੱਗ ਬੌਸ' 'ਚ ਆਉਣ ਤੋਂ ਬਾਅਦ ਉਸ ਦੇ ਲੁੱਕ 'ਚ ਕਾਫੀ ਬਦਲਾਅ ਆਇਆ ਹੈ। ਤਾਂ ਆਓ ਚੱਲੀਏ ਇਸ ਰਿਪੋਰਟ 'ਚ ਤੁਹਾਨੂੰ ਦਿਖਾਉਂਦੇ ਹਾਂ ਸ਼ਹਿਨਾਜ਼ ਦੇ ਲੁੱਕ 'ਚ ਕਿੰਨਾ ਬਦਲਾਅ ਆ ਗਿਆ ਹੈ। ਇਹ ਸ਼ਹਿਨਾਜ਼ ਦੀ ਕਰੀਬ 1 ਸਾਲ ਪੁਰਾਣੀ ਤਸਵੀਰ ਹੈ। ਸਲਵਾਰ ਸੂਟ ਪਹਿਨ ਕੇ ਸ਼ਹਿਨਾਜ਼ ਇਥੇ ਦੇਸੀ ਲੁੱਕ 'ਚ ਸ਼ੀਸ਼ੇ ਸਾਹਮਣੇ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ।
शहनाज गिल
ਸ਼ਹਿਨਾਜ਼ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਵੱਖ-ਵੱਖ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦਾ ਇਕ ਵੀਡੀਓ ਹੈ, ਜਿਸ 'ਚ ਉਹ ਆਪਣੇ ਘਰ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸ਼ਹਿਨਾਜ਼ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਹੈ।
शहनाज गिल
ਇਸ ਤਸਵੀਰ 'ਚ ਸ਼ਹਿਨਾਜ਼ ਕੌਰ ਗਿੱਲ ਨੇ ਫਲੋਰਲ ਪ੍ਰਿੰਟ ਦਾ ਕੁੜਤਾ ਪਾਇਆ ਹੈ।
शहनाज गिल
ਦੱਸਣਯੋਗ ਹੈ ਕਿ ਸ਼ਹਿਨਾਜ਼ ਖੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣਾ ਪਸੰਦ ਕਰਦੀ ਹੈ। 'ਬਿੱਗ ਬੌਸ' ਤੋਂ ਪਹਿਲਾਂ ਤੇ ਬਾਅਦ ਦੇ ਲੁੱਕ 'ਚ ਸ਼ਹਿਨਜ਼ ਕਾਫੀ ਬਦਲੀ ਹੋਈ ਨਜ਼ਰ ਆ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News