''ਬਿੱਗ ਬੌਸ 13'' ਦੀ ਜਿੱਤ ਨੂੰ ਲੈ ਕੇ ਸ਼ਹਿਨਾਜ਼ ਗਿੱਲ ਦਾ ਖੁਲਾਸਾ, ਜਾਣ ਕੇ ਲੱਗੇਗਾ ਝੱਟਕਾ

4/22/2020 11:53:19 AM

ਜਲੰਧਰ (ਵੈੱਬ ਡੈਸਕ) - 'ਬਿੱਗ ਬੌਸ 13' ਨੇ ਸ਼ਹਿਨਾਜ਼ ਕੌਰ ਗਿੱਲ ਨੂੰ ਦੇਸ਼ ਭਰ ਪ੍ਰਸਿੱਧ ਕੀਤਾ ਹੈ। ਭਾਵੇਂ ਸ਼ਹਿਨਾਜ਼ ਕੌਰ ਗਿੱਲ 'ਬਿੱਗ ਬੌਸ 13' ਦਾ ਟਾਇਟਲ ਨਹੀਂ ਜਿੱਤ ਸਕੀ ਪਰ ਉਨ੍ਹਾਂ ਨੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। 'ਬਿੱਗ ਬੌਸ 13' ਤੋਂ ਬਾਅਦ ਸ਼ਹਿਨਾਜ਼ ਗਿੱਲ ਸਵੈਮਬਰ ਸ਼ੋਅ 'ਮੁਝਸੇ ਸ਼ਾਦੀ ਕਰੋਗੇ' ਵਿਚ ਦਿਸੀ।      

 
 
 
 
 
 
 
 
 
 
 
 
 
 

Focus on the good❤️

A post shared by Shehnaaz Gill (@shehnaazgill) on Apr 18, 2020 at 11:43pm PDT

ਸ਼ਹਿਨਾਜ਼ ਗਿੱਲ ਨੂੰ ਹੈ ਇਸ ਗੱਲ ਦਾ ਪਛਤਾਵਾ 
ਕਈ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸ਼ਹਿਨਾਜ਼ ਗਿੱਲ 'ਮੁਝਸੇ ਸ਼ਾਦੀ ਕਰੋਗੇ' ਸਾਇਨ ਨਾ ਕਰਦੀ ਤਾ ਸ਼ਾਇਦ ਉਸ ਦੇ 'ਬਿੱਗ ਬੌਸ 13' ਦੀ ਟਰਾਫੀ ਜਿੱਤਣ ਦੇ ਚਾਂਸ ਜ਼ਿਆਦਾ ਸਨ। ਸ਼ਹਿਨਾਜ਼ ਗਿੱਲ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ, ''ਜਦੋਂ ਮੈਂ 'ਮੁਝਸੇ ਸ਼ਾਦੀ ਕਰੋਗੇ' ਦਾ ਪ੍ਰੋਮੋ ਦੇਖਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਵਿਚ ਦਿਲਚਸਪੀ ਨਹੀਂ ਦਿਸ ਰਹੀ। ਹੁਣ ਮੈਨੂੰ ਲੱਗਦਾ ਹੈ ਜੇ ਮੈਂ ਇਹ ਸ਼ੋਅ ਨਾ ਕਰਦੀ ਤਾਂ ਮੇਰੇ ਲਈ 'ਬਿੱਗ ਬੌਸ' ਜਿੱਤਣ ਦੇ ਚਾਂਸ ਜ਼ਿਆਦਾ ਸੀ। ਜੇ ਮੈਂ ਇਹ ਸ਼ੋਅ ਨਾ ਵੀ ਜਿੱਤਦੀ ਤਾਂ ਫਰਸਟ ਰਨਰਅਪ ਰਹਿੰਦੀ।
ਸ਼ਹਿਨਾਜ਼ ਕੌਰ ਗਿੱਲ ਨੇ ਅੱਗੇ ਕਿਹਾ, ''ਮੈਨੂੰ ਲੱਗਦਾ ਹੈ ਕਿ ਜਦੋਂ ਮੈਂ 'ਮੁਝਸੇ ਸ਼ਾਦੀ ਕਰੋਗੇ' ਨੂੰ ਸਾਇਨ ਕੀਤਾ ਤਾਂ ਮੈਂ ਬਹੁਤ ਸਾਰੇ ਲੋਕਾਂ ਨੂੰ ਖੋਅ (ਗੁਆ) ਦਿੱਤਾ। ਉਹ ਲੋਕ ਜਿਨ੍ਹਾਂ ਨੇ ਮੇਰੇ ਲਈ ਵੋਟਿੰਗ ਕੀਤੀ ਸੀ। ਇਸ ਲਈ ਮੈਨੂੰ ਇਹ ਸ਼ੋਅ ਨਹੀਂ ਕਰਨਾ ਚਾਹੀਦਾ ਸੀ। 

 
 
 
 
 
 
 
 
 
 
 
 
 
 

Eat. Cook. Have jala hua khana. Sleep. Repeat. #QuarantineLife

A post shared by Shehnaaz Gill (@shehnaazgill) on Apr 15, 2020 at 11:54pm PDT

ਬਲਰਾਜ ਸਿਆਲ ਨੇ ਸ਼ਹਿਨਾਜ਼ ਤੇ ਪਾਰਸ ਛਾਬੜਾ ਦਾ ਉਡਾਇਆ ਮਜ਼ਾਕ
ਬਲਰਾਜ ਸਿਆਲ ਆਪਣੇ ਮਜ਼ਾਕੀਆ ਅੰਦਾਜ਼ ਲਈ ਜਾਣੇ ਜਾਂਦੇ ਹਨ। ਕਈ ਵਾਰ ਉਹ ਇਸੇ ਮਜ਼ਾਕ ਵਿਚ ਲੋਕਾਂ 'ਤੇ ਤੰਜ ਵੀ ਕੱਸ ਦਿੰਦੇ ਹਨ। ਅਜਿਹਾ ਹੀ ਕੁਝ ਉਨ੍ਹਾਂ ਨੇ ਸ਼ਹਿਨਾਜ਼ ਕੌਰ ਗਿੱਲ ਅਤੇ ਪਾਰਸ ਛਾਬੜਾ ਨਾਲ ਵੀ ਕੀਤਾ ਹੈ। ਬਲਰਾਜ ਨੇ ਸ਼ਹਿਨਾਜ਼ ਕੌਰ ਗਿੱਲ ਅਤੇ ਪਾਰਸ ਛਾਬੜਾ ਦੇ ਹੁਣ ਤਕ ਦੇ ਸਾਰੇ ਸ਼ੋਅਜ਼ ਵਿਚ 'ਲੌਕਡਾਊਨ' ਵਰਗੀ ਸੁਚਏਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਬਲਰਾਜ ਨੇ ਲਿਖਿਆ, ''ਮੈਨੂੰ ਤਾਂ ਪਾਰਸ ਛਾਬੜਾ ਅਤੇ ਸ਼ਹਿਨਾਜ਼ ਕੌਰ ਗਿੱਲ ਦਾ ਸੋਚ ਕੇ ਕੁਝ ਹੁੰਦਾ ਹੈ। ਪਹਿਲਾਂ 140 ਦਿਨ ਬਿੱਗ ਬੌਸ ਵਿਚ, ਫਿਰ ਮੁਝਸੇ ਸ਼ਾਦੀ ਕਰੋਗੇ ਵਿਚ 30 ਦਿਨ ਅਤੇ ਹੁਣ ਲੌਕ ਡਾਊਨ। ਕੀ ਕਿਸਮਤ ਲੈ ਕੇ ਪੈਦਾ ਹੋਏ ਹੋ ਤੁਸੀਂ ਦੋਵੇਂ।'' ਬਲਰਾਜ ਨੇ ਇਹ ਵੀ ਕੁਮੈਂਟ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਸੀ। 

 
 
 
 
 
 
 
 
 
 
 
 
 
 

Be happy, it drives people crazy! 😝😉

A post shared by Shehnaaz Gill (@shehnaazgill) on Apr 14, 2020 at 5:19am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News