ਆਪਣੇ ਸਵੈਂਬਰ ''ਚ ਸਿਧਾਰਥ ਨੂੰ ਦੇਖ ਰੋਣ ਲੱਗੀ ਸ਼ਹਿਨਾਜ ਕੌਰ ਗਿੱਲ, ਵੀਡੀਓ ਵਾਇਰਲ

2/18/2020 3:29:30 PM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਖਤਮ ਹੋਣ ਤੋਂ ਬਾਅਦ ਸ਼ਹਿਨਾਜ ਕੌਰ ਗਿੱਲ ਆਪਣੇ ਲਈ ਲਾੜਾ ਲੱਭਣ ਲੱਗੀ ਹੈ। ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਸ਼ਹਿਨਾਜ ਕੌਰ ਗਿੱਲ ਆਪਣੇ ਲਈ ਮਿਸਟਰ ਰਾਇਟ ਦੀ ਤਲਾਸ਼ ਕਰ ਰਹੀ ਹੈ। ਸ਼ਹਿਨਾਜ ਨਾਲ ਪਾਰਸ ਛਾਬੜਾ ਵੀ ਇਸ ਸ਼ੋਅ 'ਚ ਆਪਣੀ ਲਾੜੀ ਦੀ ਭਾਲ ਕਰ ਰਹੇ ਹਨ। ਇਸੇ ਦੌਰਾਨ ਸਿਡਨਾਜ਼ ਦੇ ਫੈਨਜ਼ ਨੂੰ ਇਕ ਵੱਡੀ ਟਰੀਟ ਮਿਲਣ ਵਾਲੀ ਹੈ। ਸ਼ੋਅ ਦੇ ਅਪਕਮਿੰਗ ਐਪੀਸੋਡ 'ਚ ਸਿਡਨਾਜ਼ ਮੂਮੈਂਟ ਦੇਖਣ ਨੂੰ ਮਿਲੇਗਾ। ਦਰਅਸਲ, ਸ਼ੋਅ 'ਚ ਸ਼ਹਿਨਾਜ਼ ਕੌਰ ਗਿੱਲ ਨੂੰ ਮਿਲਣ ਸਿਧਾਰਥ ਸ਼ੁਕਲਾ ਆਉਣਗੇ। ਹੋਸਟ ਮਨੀਸ਼ ਪਾਲ ਸ਼ਹਿਨਾਜ਼ ਨੂੰ ਕਹਿਣਗੇ ਕਿ ਅਸੀਂ ਸੁਣਿਆ ਹੈ ਪਿਆਰ ਅੰਨ੍ਹਾ ਹੁੰਦਾ ਹੈ। ਇਸ ਲਈ ਅਸੀਂ ਤੁਹਾਡੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਮੁੰਡਾ ਸਿਲੈਕਟ ਕਰਵਾਉਣਗੇ। ਇਕ ਲਾਈਨ 'ਚ ਕਈ ਮੁੰਡੇ ਖੜ੍ਹੇ ਹੁੰਦੇ ਹਨ,  ਇਨ੍ਹਾਂ 'ਚੋਂ ਇਕ ਸਿਧਾਰਥ ਸ਼ੁਕਲਾ ਵੀ ਹੋਣਗੇ। ਸਿਧਾਰਥ ਨੂੰ ਛੂਹਣ ਤੋਂ ਬਾਅਦ ਸ਼ਹਿਨਾਜ਼ ਨੂੰ ਅਹਿਸਾਸ ਹੋ ਜਾਵੇਗਾ ਕਿ ਇਹ ਸਿਧਾਰਥ ਹੀ ਹੈ। ਫਿਰ ਸ਼ਹਿਨਾਜ਼ ਗਿੱਲ ਸਿਧਾਰਥ ਨੂੰ ਗਲੇ ਮਿਲਦੀ ਹੈ।

 
 
 
 
 
 
 
 
 
 
 
 
 
 

Do Follow @mrkhabri & @_utsavmaurya_ and Never miss un update . 👉Exclusive News & leakages only . 👉Turn on post Notification for Exclusive Update. 🔹🔹🔹🔹🔹🔹🔹🔹🔹🔹 . #biggboss13 #artisingh #shehnaazgill #ShefaliBagga #asimRiaz #MahiraSharma #ParasChhabra #SidharthShukla #siddharthadey #Devoleenabhattacharjee #DaljeetKaur #Koenamitra #RashamiDesai #HimanshiKhurana #vishaladityasingh #salmankhan #mrfaisu07 #riyazaly #followforfollowback #like4likes #keepsupporting #kbye #mujhseshaadikaroge #realityshow

A post shared by 𝗕𝗜𝗚𝗕𝗢𝗦𝗦 𝟭𝟯 ( 𝗠𝗿 𝗞𝗵𝗮𝗯𝗿𝗶 ) 🔵 (@mrkhabri) on Feb 17, 2020 at 10:53am PST

ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਨੂੰ ਮਿਲਣ ਦੀ ਖੁਸ਼ੀ ਸ਼ਹਿਨਾਜ਼ ਕੌਰ ਗਿੱਲ ਦੇ ਚਿਹਰੇ 'ਤੇ ਸਾਫ ਦੇਖਣ ਨੂੰ ਮਿਲਦੀ ਹੈ। ਸਿਧਾਰਥ ਵੀ ਸ਼ਹਿਨਾਜ਼ ਨੂੰ ਮਿਲ ਕੇ ਕਾਫੀ ਖੁਸ਼ ਹੁੰਦੀ ਹੈ। ਇਸ ਦੌਰਾਨ ਸ਼ਹਿਨਾਜ਼ ਇਮੋਸ਼ਨਲ ਵੀ ਹੋ ਜਾਂਦੀ ਹੈ। ਸ਼ੋਅ 'ਚ ਸਿਧਾਰਥ ਸ਼ਹਿਨਾਜ਼ ਦੇ ਪਾਰਟਨਰ ਨੂੰ ਲੱਭਣ 'ਚ ਮਦਦ ਕਰਨਗੇ। ਸਿਧਾਰਥ ਤੋਂ ਇਲਾਵਾ ਰਸ਼ਮੀ ਦੇਸਾਈ ਵੀ ਸ਼ਹਿਨਾਜ ਗਿੱਲ ਨੂੰ ਮਿਲਣ ਆਵੇਗੀ। ਸ਼ੋਅ ਦੇ ਅਪਕਮਿੰਗ ਐਪੀਸੋਡ 'ਚ ਜ਼ੋਰਦਾਰ ਹੰਗਾਮਾ ਹੋਣ ਵਾਲਾ ਹੈ।

 
 
 
 
 
 
 
 
 
 
 
 
 
 

@realsidharthshukla ke "khelo meter" par kaun utrega khara aur prove karega to be the perfect match for @shehnaazgill. Watch it tonight on #MujhseShaadiKaroge, at 10:30 only on #Colors. #ShehnaazKiShaadi. Anytime on @voot

A post shared by Colors TV (@colorstv) on Feb 18, 2020 at 1:00am PST

ਦੱਸਣਯੋਗ ਹੈ ਕਿ ਸ਼ੋਅ 'ਚ ਪਾਰਸ ਛਾਬੜਾ ਅਤੇ ਸ਼ਹਿਨਾਜ਼ ਗਿੱਲ ਦਾ ਰੀਅਲ ਵਿਆਹ ਨਹੀਂ ਹੋਣ ਜਾ ਰਿਹਾ ਹੈ। ਇਹ ਸ਼ੋਅ ਬਸ ਐਂਟਰਟੇਨਮੈਂਟ ਲਈ ਹੈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News