ਸੋਨਮ ਬਾਜਵਾ ਨੂੰ ਆਈ ਇਸ ਖਾਸ ਦੀ ਯਾਦ, ਸ਼ੇਅਰ ਕੀਤੀ ਭਾਵੁਕ ਪੋਸਟ

2/18/2020 4:12:19 PM

ਜਲੰਧਰ (ਬਿਊਰੋ) : ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਦਰਅਸਲ, ਸੋਨਮ ਬਾਜਵਾ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪੁਆੜਾ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ ਦੇ ਸ਼ੂਟ ਦੌਰਾਨ ਉਹ ਪਿੰਡ ਦੀਆ ਔਰਤਾਂ ਨੂੰ ਮਿਲੀ ਤਾਂ ਉਸ ਨੂੰ ਆਪਣੀ ਬੀਬੀ ਯਾਦ ਆ ਗਈ, ਜਿਸ ਨਾਲ ਹੀ ਉਸ ਨੇ ਪਿੰਡ ਦੀਆ ਬੀਬੀਆਂ ਨਾਲ ਤਸਵੀਰ ਸ਼ੇਅਰ ਕੀਤੀ ਹੈ।
PunjabKesari
ਤਸਵੀਰਾਂ ਦੇ ਕੈਪਸ਼ਨ 'ਚ ਉਸ ਨੇ ਲਿਖਿਆ,''ਮੈਨੂੰ ਮੇਰੀ ਬੀਬੀ ਯਾਦ ਆ ਗਈ ਇਨ੍ਹਾਂ ਨੂੰ ਮਿਲ ਕੇ ਉਹ ਉਨ੍ਹਾਂ ਵਰਗੀ ਬਹੁਤ ਪਿਆਰੀ ਸੀ। ਉਹ ਪਹਿਲੀ ਸੀ, ਜਿਸ ਨੇ ਮੈਨੂੰ ਸੁੰਦਰ ਕਿਹਾ ਸੀ। ਜਦੋਂ ਦੂਜੇ ਮੈਂਬਰਾਂ ਨੇ ਕਿਹਾ ਕਿ ਮੈਂ ਪਰਿਵਾਰ ਵਿਚਲੇ ਹਰ ਕਿਸੇ ਨਾਲੋਂ ਵੱਖਰੀ ਹਾਂ, ਬੀਬੀ ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਕਿਸੇ ਦਿਨ ਮਾਣ ਮਹਿਸੂਸ ਕਰਾਵਾਂਗੀ।''

ਦੱਸ ਦਈਏ ਕਿ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਤੇ ਗਾਇਕ ਜੈਜ਼ੀ ਬੀ ਦੀ ਫਿਲਮ 'ਬੈਸਟ ਆਫ ਲੱਕ' 'ਚ ਪਹਿਲੀ ਵਾਰ ਨਜ਼ਰ ਆਈ ਸੋਨਮ ਨੂੰ ਪਛਾਣ ਦਿਲਜੀਤ ਦੋਸਾਂਝ ਦੀ ਨੈਸ਼ਨਲ ਐਵਾਰਡ ਜੇਤੂ ਫਿਲਮ 'ਪੰਜਾਬ 1984' ਤੋਂ ਮਿਲੀ। ਇਸ ਫਿਲਮ ਤੋਂ ਬਾਅਦ ਉਸ ਨੇ ਆਪਣੀ ਅਦਾਕਾਰੀ ਅਤੇ ਲੁੱਕ 'ਚ ਹੈਰਾਨੀ ਜਨਕ ਤਬਦੀਲੀ ਲਿਆਂਦੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News