''ਬਿੱਗ ਬੌਸ 13'' ਦੀ ਜਿੱਤ ਨੂੰ ਲੈ ਕੇ ਸ਼ਹਿਨਾਜ਼ ਦੇ ਪਿਤਾ ਦਾ ਬਿਆਨ, ਜੋ ਛਾਇਆ ਚਰਚਾ ''ਚ

1/14/2020 11:22:06 AM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਜੋੜੀ ਨੇ ਪੂਰਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਹੋਇਆ ਹੈ। ਇਨ੍ਹੀਂ ਦਿਨੀਂ ਸ਼ਹਿਨਾਜ਼ ਕੌਰ ਗਿੱਲ ਦਾ ਸਿਧਾਰਥ ਸ਼ੁਕਲਾ ਨੂੰ ਲੈ ਕੇ ਹੱਦ ਤੋਂ ਜ਼ਿਆਦਾ ਪੋਜੈਸਿਵ ਹੋਣਾ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਬੀਤੇ ਦਿਨੀਂ ਦੋਵਾਂ 'ਚ ਖੂਬ ਲੜਾਈ ਕੀਤੀ ਅਤੇ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਦੋਵੇਂ ਇਕ-ਦੂਜੇ ਨਾਲ ਥੱਪੜੇ ਤਕ ਮਾਰ ਦਿੱਤੇ।

Image

ਬਿੱਗ ਬੌਸ 13 ਦੀ ਜਿੱਤ 'ਤੇ ਸੰਤੋਖ ਸਿੰਘ ਸੁੱਖ ਦਾ ਬਿਆਨ
ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਹਮੇਸ਼ਾ ਇਸ ਜੋੜੀ ਦਾ ਸਾਥ ਦਿੱਤਾ ਹੈ ਤੇ ਉਨ੍ਹਾਂ ਦੇ ਹੱਕ 'ਚ ਰਹੇ। ਇਕ ਇੰਟਰਵਿਊ ਦੌਰਾਨ ਸਿਧਾਰਥ ਦੇ ਸ਼ਹਿਨਾਜ਼ ਨੂੰ ਲੈ ਕੇ ਹੋਈ ਲੜਾਈ 'ਤੇ ਸੰਤੋਖ ਸਿੰਘ ਸੁੱਖ ਨੇ ਕਿਹਾ ਕਿ ਸਭ ਚੱਲਦਾ ਹੈ ਪਰ ਲੱਗਦਾ ਹੈ ਕਿ ਸਿਧਾਰਥ ਸ਼ੁਕਲਾ ਨੂੰ ਲੈ ਕੇ ਮੇਰਾ ਮਨ ਬਦਲ ਗਿਆ ਹੈ। ਮੈਨੂੰ ਮਹਿਸੂਸ ਹੋਣ ਲੱਗਾ ਹੈ ਕਿ ਚੈਨਲ ਪੂਰੀ ਕੋਸ਼ਿਸ਼ 'ਚ ਲੱਗਾ ਹੈ ਕਿ ਸਿਧਾਰਥ ਸ਼ੁਕਲਾ ਹੀ ਸ਼ੋਅ ਜਿੱਤੇ, ਨਹੀਂ ਤਾਂ ਮੇਰੀ ਧੀ ਸ਼ਹਿਨਾਜ਼ ਸ਼ੋਅ ਜਿੱਤਣ ਦੇ ਕਾਬਿਲ ਹੈ। ਸੰਤੋਖ ਸਿੰਘ ਨੇ ਅੱਗੇ ਕਿਹਾ ਦੋ ਲੋਕ 'ਬਿੱਗ ਬੌਸ 13' ਜਿੱਤਣਗੇ- ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ। ਉਨ੍ਹਾਂ ਕਿਹਾ, ''ਕਲਰਸ ਸਿਧਾਰਥ ਸ਼ੁਕਲਾ ਨੂੰ ਜਿੱਤਾਉਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਉਹ ਉਨ੍ਹਾਂ ਦਾ ਬੰਦਾ ਹੈ। ਜੇਕਰ ਉਹ ਕੋਈ ਪੱਖਪਾਤ ਨਹੀਂ ਕਰਦੇ ਹਨ ਤਾਂ ਮੇਰੀ ਬੇਟੀ ਜਿੱਤੇਗੀ।''

Image

ਸ਼ਹਿਨਾਜ਼ 'ਤੇ ਭੜਕੇ ਸਨ ਸਲਮਾਨ
ਦੱਸ ਦੇਈਏ ਕਿ ਹਾਲੀਆ 'ਵੀਕੈਂਡ ਕਾ ਵਾਰ' 'ਚ ਸਲਮਾਨ ਖਾਨ ਨੇ ਸ਼ਹਿਨਾਜ਼ ਕੌਰ ਗਿੱਲ ਨੂੰ ਕਹਿ ਦਿੱਤਾ ਕਿ ਹਰ ਕੋਈ ਬੋਲਦਾ ਹੈ ਕਿ ਉਹ ਸੜਦੀ ਹੈ ਤਾਂ ਉਹ ਜ਼ੋਰ-ਜ਼ੋਰ ਦੀ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਉਸ ਨੇ ਘਰ 'ਚ ਨਹੀਂ ਰਹਿਣਾ, ਬਾਹਰ ਜਾਣਾ ਹੈ। ਸਲਮਾਨ ਖਾਨ ਨੇ ਚਿਤਾਵਨੀ ਦਿੱਤੀ ਕਿ ਉਹ ਉਨ੍ਹਾਂ ਦੇ ਸਾਹਮਣੇ ਡਰਾਮਾ ਨਾ ਕਰੇ ਕਿਉਂਕਿ ਉਹ ਉਨ੍ਹਾਂ ਨਾਲ ਇੱਜ਼ਤ ਨਾਲ ਪੇਸ਼ ਆਉਂਦੇ ਹਨ। ਉਹ ਵੀ ਉਮੀਦ ਕਰਦੇ ਹਨ ਕਿ ਬਦਲੇ 'ਚ ਉਨ੍ਹਾਂ ਨੂੰ ਵੀ ਇੱਜ਼ਤ ਮਿਲੇ।

Imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News