ਬਿੱਗ ਬੌਸ 13 : ਸ਼ਹਿਨਾਜ਼ ਨੇ ਕੀਤੀ ਸਿਧਾਰਥ ਦੀ ਛਿੱਤਰ ਪਰੇਡ, ਵੀਡੀਓ ਵਾਇਰਲ

1/4/2020 11:04:30 AM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਸ਼ਹਿਨਾਜ਼ ਕੌਰ ਗਿੱਲ ਤੇ ਸਿਧਾਰਥ ਸ਼ੁਕਲਾ ਵਿਚਕਾਰ ਪਿਆਰ ਤੇ ਲੜਾਈ 'ਚ ਅਕਸਰ ਹੀ ਦਿਸਦੀ ਹੈ, ਜਿਸ ਨੂੰ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ।  #SidNaaz ਦੇ ਫੈਨਜ਼ ਦੀਵਾਨੇ ਹਨ ਤੇ ਉਨ੍ਹਾਂ ਨੂੰ ਹਮੇਸ਼ਾ ਨਾਲ ਦੇਖਣਾ ਚਾਹੁੰਦੇ ਹਨ। ਸ਼ੋਅ 'ਚ ਜਦੋਂ ਦੋਵਾਂ ਵਿਚਕਾਰ ਕੁਝ ਦੂਰੀ ਆਈ ਤਾਂ ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਗਿੱਲ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ ਤਾਂ ਫੈਨਜ਼ ਨੇ ਕਿਹਾ ਸੀ ਕਿ ''ਇਨ੍ਹਾਂ ਨੂੰ ਮਿਲਵਾਓ ਨਹੀਂ ਤਾਂ ਅਸੀਂ ਬਿੱਗ ਬੌਸ ਦਾ ਬਾਈਕਾਟ ਕਰਾਂਗੇ।'' ਹੁਣ ਦੋਵਾਂ ਵਿਚਾਕਰ ਅਜਿਹੇ ਹੀ ਪਲਾਂ ਦਾ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਸ਼ਹਿਨਾਜ਼ ਗਿੱਲ, ਸਿਧਾਰਥ ਸ਼ੁਕਲਾ ਨੂੰ ਚੱਪਲ ਨਾਲ ਕੁੱਟਦੀ ਨਜ਼ਰ ਆ ਰਹੀ ਹੈ। ਹਾਲਾਂਕਿ ਸ਼ਹਿਨਾਜ਼ ਅਸਲ 'ਚ ਨਹੀਂ ਸਗੋਂ ਪਿਆਰ ਨਾਲ ਸਿਧਾਰਥ ਨੂੰ ਚੱਪਲ ਨਾਲ ਕੁੱਟ ਰਹੀ ਹੈ। ਹਮੇਸ਼ਾ ਖੁਦ ਨੂੰ ਚੰਗੇ ਦੋਸਤ ਦੱਸਣ ਵਾਲੇ ਸ਼ਹਿਨਾਜ਼ ਤੇ ਸਿਧਾਰਥ ਨੇ ਹੁਣ ਲਗਦਾ ਹੈ ਕਿ ਇਕ-ਦੂਸਰੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ।


ਚੈਨਲ 'ਤੇ ਵਾਇਰਸ ਹੋ ਰਹੀ ਵੀਡੀਓ 'ਚ ਸ਼ਹਿਨਾਜ਼ ਨੇ ਸਿਧਾਰਥ ਨੂੰ ਪੁੱਛਿਆ ਕਿ ਇਸ ਘਰ 'ਚ ਸਭ ਤੋਂ ਪਸੰਦੀਦਾ ਕੁੜੀ ਕੌਣ ਹੈ? ਤਾਂ ਸਿਧਾਰਥ ਕਹਿੰਦੇ ਹਨ 'ਕੋਈ ਨਹੀਂ'। ਸ਼ਹਿਨਾਜ਼ ਕਹਿੰਦੀ ਹੈ, ''ਮੇਰਾ ਨਾਮ ਲੇ ਨਾ।'' ਇਕ ਹੋਰ ਫਰੇਮ 'ਚ ਜਦੋਂ ਉਸ ਨੂੰ ਕਹਿੰਦਾ ਹੈ ਕਿ ਉਹ ਕੁਝ ਵੀ ਚਾਹੇਗਾ ਤਾਂ ਉਹ ਉਸ ਨੂੰ ਮਿਲ ਜਾਵੇਗਾ? ਤਾਂ ਸ਼ਹਿਨਾਜ਼ ਕਹਿੰਦੀ ਹੈ ਕਿ ਉਹ ਤਾਂ ਉਸ ਨੂੰ ਚਾਹੁੰਦੀ ਹੈ ਤੇ ਉਹ ਮੁਸਕਰਾ ਕੇ ਕਹਿੰਦਾ ਹੈ 'ਅਬੇ ਚਲ...'। ਜਦੋਂ ਆਰਤੀ ਸਿੰਘ ਉਨ੍ਹਾਂ ਦੋਵਾਂ ਤੋਂ ਉਨ੍ਹਾਂ ਦੇ ਇਕਵੇਸ਼ਨ ਬਾਰੇ ਪੁੱਛਦੀ ਹੈ ਤਾਂ ਸ਼ਹਿਨਾਜ਼ ਕਬੂਲਦੀ ਹੈ ਕਿ ਉਹ ਸਿਧਾਰਥ ਵਰਗਾ ਲੜਕਾ ਚਾਹੁੰਦੀ ਹੈ ਪਰ ਸਿਧਾਰਥ ਇਸ ਸਵਾਲ 'ਤੇ ਜਵਾਬ ਨਹੀਂ ਦਿੰਦਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News