ਸਿਧਾਰਥ ਨੂੰ ਛੱਡ ਟੋਨੀ ਕੱਕੜ ਨਾਲ 'ਗੋਆ ਬੀਚ' 'ਤੇ ਪਹੁੰਚੀ ਸ਼ਹਿਨਾਜ਼, ਵੀਡੀਓ ਵਾਇਰਲ

3/17/2020 4:04:04 PM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਖਤਮ ਹੋ ਗਿਆ ਹੈ ਪਰ ਇਸ ਸ਼ੋਅ ਦੇ ਕੰਟੈਸਟੈਂਟ ਰਹੇ ਟੀ. ਵੀ. ਦੇ ਮੰਨੇ–ਪ੍ਰਮੰਨੇ ਕਲਾਕਾਰ ਸਿਧਾਰਥ ਸ਼ੁਕਲਾ ਅਤੇ ਪੰਜਾਬ ਦੀ ਕੈਟਰੀਨਾ ਕੈਫ ਮਤਲਬ ਕਿ ਸ਼ਹਿਨਾਜ ਕੌਰ ਗਿੱਲ ਨੂੰ ਉਨ੍ਹਾਂ ਦੇ ਫੈਨਜ਼ ਨਹੀਂ ਭੁੱਲ ਪਾ ਰਹੇ ਹਨ। ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ ਗਿੱਲ ਦੀ ਜੋੜੀ ਨੇ ਆਪਣੇ ਨੋਕਝੋਂਕ, ਕਿਊਟ ਹਰਕਤਾਂ, ਝਗੜਿਆਂ ਅਤੇ ਆਪਣੇ ਪਿਆਰ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਹਾਲਾਂਕਿ ਸ਼ਹਿਨਾਜ ਗਿੱਲ ਸ਼ੋਅ 'ਮੁਝਸੇ ਸ਼ਾਦੀ ਕਰੋਗੇ' ਵਿਚ ਨਜ਼ਰ ਆ ਰਹੀ ਹੈ ਪਰ ਪ੍ਰਸ਼ੰਸਕਾਂ ਨੂੰ ਸਿਧਾਰਥ ਸ਼ੁਕਲਾ ਦੀ ਕਮੀ ਖਲ ਰਹੀ ਹੈ।

ਅਜਿਹੇ ਵਿਚ ਬਾਲੀਵੁੱਡ ਤੇ ਪਾਲੀਵੁੱਡ ਦੇ ਨਾਮੀ ਗਾਇਕ ਟੋਨੀ ਕੱਕੜ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ਹਿਨਾਜ਼ ਗਿੱਲ ਨਾਲ ਬਣੇ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਲਿਖਿਆ, ''ਗੋਆ ਵਾਲੇ ਬੀਚ ਪੇ”ਸ਼ਹਿਨਾਜ਼ ਗਿੱਲ ਨਾਲ।'' ਇਸ ਵੀਡੀਓ 'ਚ ਸ਼ਹਿਨਾਜ਼ ਗਿੱਲ ਹਾਲ ਹੀ 'ਚ ਰਿਲੀਜ਼ ਹੋਏ ਟੋਨੀ ਕੱਕੜ ਦੇ ਗੀਤ 'ਗੋਆ ਵਾਲਾ ਬੀਚ' 'ਤੇ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਸ਼ਹਿਨਾਜ਼-ਟੋਨੀ ਇਕੱਠੇ ਡਾਂਸ ਕਰਦੇ ਹੋਏ ਬਹੁਤ ਹੀ ਕਿਊਟ ਨਜ਼ਰ ਆ ਰਹੇ ਹਨ। ਦਰਸ਼ਕਾਂ ਵਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਸ਼ੰਸਕ ਕੁਮੈਂਟਸ ਕਰਕੇ ਇਸ ਵੀਡੀਓ ਦੀ ਤਾਰੀਫ ਕਰ ਰਹੇ ਹਨ।

 
 
 
 
 
 
 
 
 
 
 
 
 
 

Goa wale beach pe @shehnaazgill ♥️🏖 #tonykakkar #goabeach #shehnaazgill . . . . @indiatiktok

A post shared by Tony Kakkar (@tonykakkar) on Mar 14, 2020 at 10:05pm PDT

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕਾਂ ਦੇ ਗੀਤਾਂ 'ਚ ਅਦਾਕਾਰੀ ਦਿਖਾ ਚੁੱਕੇ ਹਨ। ਇਸ ਤੋਂ ਇਲਾਵਾ ਉਹ 'ਡਾਕਾ' ਤੇ 'ਕਾਲਾ ਸ਼ਾਹ ਕਾਲਾ' ਵਰਗੀਆਂ ਫਿਲਮਾਂ 'ਚ ਵੀ ਅਭਿਨੈ ਕਰ ਚੁੱਕੀ ਹੈ। ਉਥੇ ਹੀ ਟੋਨੀ ਕੱਕੜ ਵੀ 'ਕੋਕਾ ਕੋਲਾ', 'ਮਿਲੇ ਹੋ ਤੁੰਮ ਹਮਕੋ', 'ਨਾਗੀਨ ਜੈਸੀ', 'ਯਾਰੀ ਹੈ', 'ਕਾਰ ਮੇ ਮਿਊਜ਼ਿਕ ਬਜਾ' ਵਰਗੇ ਕਈ ਗੀਤ ਗਾ ਚੁੱਕੇ ਹਨ। ਸ਼ਹਿਨਾਜ਼ ਤੇ ਸਿਧਾਰਥ ਦੀ ਜੋੜੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News