ਸ਼ਹਿਨਾਜ਼ ਨੇ ਖੋਲ੍ਹਿਆ ਰਾਜ਼, ਦੱਸਿਆ ਕਿਉਂ ਕੀਤਾ ਜੱਸੀ ਗਿੱਲ ਦੇ ਗੀਤ ''ਚ ਕੰਮ
5/15/2020 7:41:37 AM

ਜਲੰਧਰ (ਬਿਊਰੋ) — ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਦੀ ਹਰ ਅਦਾ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਨੂੰ ਪਸੰਦ ਆਉਂਦੀ ਹੈ। ਹਾਲ ਹੀ 'ਚ ਸ਼ਹਿਨਾਜ਼ ਕੌਰ ਗਿੱਲ ਜੱਸੀ ਗਿੱਲ ਦੇ ਗੀਤ 'ਕਹਿ ਗਈ ਸੌਰੀ' 'ਚ ਨਜ਼ਰ ਆਈ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਕ ਰਿਐਲਿਟੀ ਸ਼ੋਅ 'ਚ ਹਿੱਸਾ ਲੈਣ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਦੀ ਜ਼ਿੰਦਗੀ 'ਚ ਕਾਫੀ ਬਦਲਾਅ ਆਇਆ ਹੈ, ਜਿਸ ਦਾ ਖੁਲਾਸਾ ਉਸ ਨੇ ਇਕ ਇੰਟਰਵਿਊ 'ਚ ਕੀਤਾ ਹੈ।
ਸ਼ਹਿਨਾਜ਼ ਕੌਰ ਗਿੱਲ ਦਾ ਕਹਿਣਾ ਹੈ ਕਿ, ''ਜਿਹੜੇ ਲੋਕ ਉਸ ਨੂੰ ਦੇਖਣਾ ਪਸੰਦ ਨਹੀਂ ਸਨ ਕਰਦੇ ਉਹ ਲੋਕ ਵੀ ਹੁਣ ਉਸ ਨਾਲ ਕੰਮ ਕਰਨਾ ਚਾਹੁੰਦੇ ਹਨ।'' ਸ਼ਹਿਨਾਜ਼ ਨੇ ਕਿਹਾ ਕਿ ''ਮੇਰੀ ਜ਼ਿੰਦਗੀ 'ਚ ਕਾਫੀ ਬਦਲਾਅ ਆਇਆ ਹੈ, ਇਕ ਸਮਾਂ ਅਜਿਹਾ ਸੀ ਜਦੋਂ ਲੋਕ ਮੇਰੇ ਨਾਲ ਕੰਮ ਕਰਨਾ ਪਸੰਦ ਨਹੀਂ ਸਨ ਕਰਦੇ ਪਰ ਹੁਣ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਹਨ। ਮੈਂ ਸਾਰਿਆਂ ਲਈ ਸਰਕਾਤਮਕ ਸੋਚ ਰੱਖਦੀ ਹਾਂ। ਕਿਸੇ ਨੂੰ ਕਹਿਣ ਕੁਝ ਨਾਲ ਮੈਨੂੰ ਕੀ ਮਿਲੇਗਾ। ਜਿਹੜੇ ਮੇਰੇ ਨਾਲ ਗੱਲ ਨਹੀਂ ਸਨ ਕਰਦੇ ਉਹ ਕੰਮ ਕਰਨਾ ਚਾਹੁੰਦੇ ਹਨ। ਮੈਂ ਹੁਣ ਕਿਸੇ ਦੇ ਅੱਗੇ ਝੁਕਾਂਗੀ ਨਹੀਂ। ਜੱਸੀ ਗਿੱਲ ਨੇ ਮੇਰੀ ਹਮੇਸ਼ਾ ਸਪੋਟ ਕੀਤੀ ਹੈ, ਇਸੇ ਲਈ ਮੈਂ ਉਸ ਦੇ ਗੀਤ 'ਚ ਕੰਮ ਕੀਤਾ ਹੈ।''
ਦੱਸਣਯੋਗ ਹੈ ਕਿ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ। ਲੋਕ ਇਨ੍ਹਾਂ ਦੀ ਜੋੜੀ ਨੂੰ ਸਿਧਨਾਜ਼ ਦੇ ਨਾਂ ਨਾਲ ਬੁਲਾਉਂਦੀ ਸੀ।
✨ shine ✨ ⭐️⭐️⭐️⭐️⭐️⭐️⭐️⭐️⭐️⭐️⭐️⭐️⭐️⭐️⭐️⭐️🧚🏽♂️
A post shared by Shehnaaz Gill (@shehnaazgill) on May 13, 2020 at 2:34am PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ