ਭੂਤ ਬਣ ਕੇ ਇਸ ਸ਼ਖਸ ਨੇ ਉਡਾਏ ਸ਼ਹਿਨਾਜ਼ ਦੇ ਹੋਸ਼, ਦੇਖ ਘਰਵਾਲਿਆਂ ਦੇ ਛੁੱਟੇ ਪਸੀਨੇ (ਵੀਡੀਓ)

2/5/2020 4:29:53 PM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਇਨ੍ਹੀਂ ਦਿਨੀਂ ਹਰ ਪਾਸੇ ਚਰਚਾ 'ਚ ਬਣਿਆ ਹੋਇਆ ਹੈ। 'ਬਿੱਗ ਬੌਸ 13' ਦਾ ਫਿਨਾਲੇ ਵੀ ਨੇੜੇ ਆ ਰਿਹਾ ਹੈ। ਜਿਵੇਂ-ਜਿਵੇਂ ਸ਼ੋਅ ਦਾ ਫਿਨਾਲੇ ਨਜ਼ਦੀਕ ਪਹੁੰਚ ਰਿਹਾ ਹੈ, ਉਵੇਂ-ਉਵੇਂ ਹੀ ਘਰਵਾਲੇ ਵੀ ਆਪਣੇ ਆਖਰੀ ਦਿਨਾਂ 'ਚ ਖੂਬ ਇੰਜੁਆਏ ਕਰਦੇ ਨਜ਼ਰ ਆ ਰਹੇ ਹਨ। ਕੁਝ ਦਿਨ ਪਹਿਲਾਂ ਘਰ 'ਚ ਭੂਤ ਦੀ ਚਰਚਾ ਮਧੁਰਿਮਾ ਤੁਲੀ ਤੇ ਵਿਸ਼ਾਲ ਆਦਿਤਿਆ ਸਿੰਘ ਨੇ ਕੀਤੀ ਸੀ। ਘਰ 'ਚ ਭੂਤ ਦੀ ਚਰਚਾ ਹੋਈ ਤਾਂ ਘਰ ਦੇ ਕੁਝ ਲੋਕਾਂ ਨੇ ਇਸ ਨੂੰ ਆਮ ਗੱਲ ਹੀ ਸਮਝਿਆ (ਹਲਕੇ 'ਚ ਲਿਆ) ਅਤੇ ਕੁਝ ਲੋਕਾਂ ਨੇ ਇਸ ਨੂੰ ਮਜ਼ਾਕ ਸਮਝਿਆ। ਸ਼ਹਿਨਾਜ਼ ਕੌਰ ਗਿੱਲ ਨੇ ਘਰ 'ਚ ਕਿਸੇ ਭੂਤ ਦੇ ਨਾ ਹੋਣ ਦੀ ਗੱਲ ਆਖੀ ਸੀ ਪਰ ਇਸ ਵਾਰ ਆਪਣੀਆਂ ਅੱਖਾਂ ਸਾਹਮਣੇ ਭੂਤ ਦੇਖ ਕੇ ਸ਼ਹਿਨਾਜ਼ ਦਾ ਰੂਹ ਕੰਬ ਗਈ।

 
 
 
 
 
 
 
 
 
 
 
 
 
 

Bhoot banke @artisingh5 ne sabko neend se uthaakar kuch iss tarah daraaya! 👻 Dekhiye yeh bhootiya episode aaj raat 10:30 baje. Anytime on @Voot @Vivo_India @BeingSalmanKhan #BiggBoss13 #BiggBoss #BB13 #SalmanKhan

A post shared by Colors TV (@colorstv) on Feb 4, 2020 at 7:53am PST

'ਬਿੱਗ ਬੌਸ 13' ਦਾ ਇਕ ਪ੍ਰੀਕੈਪ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਆਰਤੀ ਸਿੰਘ ਭੂਤ ਬਣਕੇ ਘਰਵਾਲਿਆਂ ਨੂੰ ਡਰਾਉਂਦੀ ਨਜ਼ਰ ਆ ਰਹੀ ਹੈ। ਆਰਤੀ ਨੂੰ ਅਜਿਹੇ ਡਰਾਉਣੇ ਲੁੱਕ 'ਚ ਦੇਖ ਕੇ ਜਿਥੇ ਬਾਕੀ ਘਰਵਾਲੇ ਇਸ ਨੂੰ ਮਸਤੀ ਸਮਝ ਕੇ ਖੂਬ ਇੰਜੁਆਏ ਕਰਦੇ ਹਨ, ਉਥੇ ਹੀ ਸ਼ਹਿਨਾਜ਼ ਨੂੰ ਡਰਾਉਣ 'ਚ ਆਰਤੀ ਸਫਲ ਰਹਿੰਦੀ ਹੈ। ਦਰਅਸਲ, ਪਾਰਸ-ਮਾਹਿਰਾ ਤੇ ਸਿਧਾਰਥ-ਆਰਤੀ ਨੇ ਮਿਲ ਕੇ ਬਾਕੀ ਘਰਵਾਲਿਆਂ ਨੂੰ ਡਰਾਉਣ ਦੀ ਪਲਾਨਇੰਗ ਕਰਦੇ ਹਨ। ਇਸ ਤੋਂ ਬਾਅਦ ਆਰਤੀ ਹਾਰਰ ਮੇਕਅਪ ਕਰਦੀ ਹੈ, ਫਿਰ ਉਹ ਸਿੱਧੇ ਕਪਤਾਨ ਰੂਪ 'ਚ ਪਹੁੰਚ ਜਾਂਦੀ ਹੈ, ਜਿਥੇ ਸ਼ਹਿਨਾਜ਼ ਸੋ ਰਹੀ ਹੁੰਦੀ ਹੈ। ਯੋਜਨਾ ਮੁਤਾਬਕ, ਸਿਧਾਰਥ ਸ਼ੁਕਲਾ ਸ਼ਹਿਨਾਜ਼ ਕੋਲ ਜਾ ਕੇ ਸੋ ਜਾਂਦਾ ਹੈ, ਉਦੋ ਆਰਤੀ ਆਪਣਾ ਡਰਾਉਣਾ ਮੂੰਹ ਲੈ ਕੇ ਸ਼ਹਿਨਾਜ਼ ਦਾ ਕੰਬਲ ਚੁੱਕ ਦਿੰਦੀ ਹੈ। ਡਰਾਉਣਾ ਮੂੰਹ ਦੇਖ ਕੇ ਸ਼ਹਿਨਾਜ਼ ਬੁਰੀ ਤਰ੍ਹਾਂ ਡਰ ਜਾਂਦੀ ਹੈ। ਉਹ ਸਿਧਾਰਥ ਸ਼ੁਕਲਾ ਵੱਲ ਹੋ ਕੇ ਚੀਕਾਂ ਮਾਰਨ ਲੱਗਦੀ ਹੈ। ਸ਼ਹਿਨਾਜ਼ ਨੂੰ ਚੀਕਾਂ ਮਾਰਦੇ ਦੇਖ ਰਸ਼ਮੀ, ਆਸਿਮ ਤੇ ਬਾਕੀ ਘਰਵਾਲੇ ਵੀ ਉੱਠ ਜਾਂਦੇ ਹਨ। ਸ਼ਹਿਨਾਜ਼ ਨੂੰ ਡਰਾਉਣ ਤੋਂ ਬਾਅਦ ਆਰਤੀ ਰਸ਼ਮੀ ਨੂੰ ਤੇ ਫਿਰ ਆਸਿਮ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਹੈ। ਸ਼ੋਅ ਦਾ ਪ੍ਰਸਾਰਣ ਅੱਜ ਕੀਤਾ ਜਾਵੇਗਾ।  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News