ਪਹਿਲੀ ਵਾਰ ਧੀ ਨਾਲ ਮੁੰਬਈ ਏਅਰਪੋਰਟ ’ਤੇ ਦਿਸੀ ਸ਼ਿਲਪਾ ਸ਼ੈੱਟੀ, ਵਾਇਰਲ ਵੀਡੀਓ

3/11/2020 10:01:53 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਹਾਲ ਹੀ ਵਿਚ ਦੂਜੀ ਵਾਰ ਮਾਂ ਬਣੀ ਹੈ। ਅਜਿਹੇ ਵਿਚਕਾਰ ਫੈਨਜ਼ ਸ਼ਿਲਪਾ ਦੀ ਧੀ ਦੀ ਤਸਵੀਰ ਦਾ ਇੰਤਜ਼ਾਰ ਕਰ ਰਹੇ ਸਨ। ਪਹਿਲੀ ਵਾਰ ਸ਼ਿਲਪਾ ਧੀ ਸਮੀਸ਼ਾ ਨਾਲ ਨਜ਼ਰ ਆਈਆਂ ਹੈ। ਇਸ ਦੌਰਾਨ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਅਤੇ ਬੇਟਾ ਵਿਆਨ ਵੀ ਨਾਲ ਸੀ। ਸ਼ਿਲਪਾ ਸ਼ੈੱਟੀ ਨੂੰ ਉਨ੍ਹਾਂ ਦੇ ਪੂਰੇ ਪਰਿਵਾਰ ਨਾਲ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਸ਼ਿਲਪਾ ਨੇ ਧੀ ਨੂੰ ਗੋਦੀ ਵਿਚ ਲਿਆ ਹੋਇਆ ਸੀ। ਧੀ ਨੂੰ ਗੋਦ ਵਿਚ ਲੇ ਸ਼ਿਲਪਾ ਬੇਹੱਦ ਖੁਸ਼ ਨਜ਼ਰ ਆ ਰਹੀ ਸੀ। ਇਸ ਦੌਰਾਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

#shilpashetty today with the new born baby #viralbhayani @viralbhayani

A post shared by Viral Bhayani (@viralbhayani) on Mar 9, 2020 at 5:20am PDT


ਸ਼ਿਲਪਾ ਦੇ ਘਰ ਆਈ ਇਸ ਛੋਟੀ ਪਰੀ ਦਾ ਜਨਮ 15 ਫਰਵਰੀ 2020 ਨੂੰ ਹੋਇਆ ਸੀ, ਜਿਸ ਦੀ ਜਾਣਕਾਰੀ ਸ਼ਿਲਪਾ ਨੇ ਇੰਸਟਾਗ੍ਰਾਮ ’ਤੇ 21 ਫਰਵਰੀ ਨੂੰ ਪੋਸਟ ਕਰਕੇ ਦਿੱਤੀ। ਪੋਸਟ ਵਿਚ ਸ਼ਿਲਪਾ ਨੇ ਲਿਖਿਆ ਸੀ,‘‘ਓਮ ਗਣੇਸ਼ਾਏ ਨਮ: ,  ਸਾਡੀਆਂ ਪ੍ਰਾਥਰਨਾਵਾਂ ਦਾ ਜਵਾਬ ਮਿਲ ਗਿਆ ਹੈ। ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਛੋਟੀ ਪਰੀ ਨੇ ਸਾਡੇ ਘਰ ਵਿਚ ਕਦਮ ਰੱਖਿਆ ਹੈ। ਸਮੀਸ਼ਾ ਸ਼ੈੱਟੀ  ਕੁੰਦਰਾ। ਸਮੀਸ਼ਾ ਨੇ 15 ਫਰਵਰੀ 2020 ਨੂੰ ਜਨਮ ਲਿਆ। ਘਰ ਵਿਚ ਜੂਨੀਅਰ SSK ਆ ਗਈ ਹੈ। ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਨਾਲ 22 ਨਵੰਬਰ 2009 ਨੂੰ ਵਿਆਹ ਕਰਵਾਇਆ ਸੀ।

 

ਇਹ ਵੀ ਪੜ੍ਹੋ: ਹੋਲੀ ਪਾਰਟੀ ਦੌਰਾਨ ਮਸਤੀ ਮੂਡ ’ਚ ਦਿਸੇ ਪ੍ਰਿਅੰਕਾ-ਨਿੱਕ, ਵੀਡੀਓ ਵਾਇਰਲਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News