ਮਦਰਸ ਡੇ ''ਤੇ ਬੇਟੇ ਵਿਆਨ ਨੇ ਮਾਂ ਸ਼ਿਲਪਾ ਸ਼ੈੱਟੀ ਲਈ ਲਿਖਿਆ ਇਹ ਖਾਸ ਸੰਦੇਸ਼ (ਵੀਡੀਓ)
5/10/2020 3:01:49 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਬੇਟੇ ਵਿਆਨ ਰਾਜ ਕੁੰਦਰਾ ਵੱਲੋਂ ਮਦਰਸ ਡੇਅ 'ਤੇ ਲਿਖਿਆ ਹੋਇਆ ਖਾਸ ਸੰਦੇਸ਼ ਨੂੰ ਸ਼ੇਅਰ ਕੀਤਾ ਹੈ। ਸ਼ਿਲਪਾ ਸ਼ੈੱਟੀ ਵੱਲੋਂ ਵੀਡੀਓ ਬਣਾ ਕਿ ਇਸ Letter ਨੂੰ ਸ਼ੇਅਰ ਕੀਤਾ ਗਿਆ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਮਦਰਸ ਡੇ ਦੀਆਂ ਵਧਾਈਆਂ ਦਿੱਤੀਆਂ ਹਨ। ਵੀਡੀਓ ਦੇ ਸ਼ੁਰੂਆਤ 'ਚ ਹੈਪੀ ਮਦਰਸ ਡੇ ਲਿਖਿਆ ਹੋਇਆ ਹੈ ਤੇ ਅੱਗੇ ਸ਼ਿਲਪਾ ਸ਼ੈੱਟੀ ਆਪਣੇ ਦੋਵੇਂ ਬੱਚਿਆਂ ਦੇ ਨਾਲ ਨਜ਼ਰ ਆ ਰਹੀ ਹੈ। ਉਸ ਤੋਂ ਬਾਅਦ ਵਿਆਨ ਵੱਲੋਂ ਮਾਂ ਲਈ ਪਿਆਰ ਭਰੀ ਚਿੱਠੀ ਨੂੰ ਸ਼ੇਅਰ ਕੀਤਾ ਹੈ। ਵਿਆਨ ਨੇ ਆਪਣੀ ਮਾਂ ਦਾ ਧੰਨਵਾਦ ਕੀਤਾ ਹੈ। ਉਸ ਨੇ ਲਿਖਿਆ ਹੈ ਕਿ ਉਹ ਹਮੇਸ਼ਾ ਮੈਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਹੈ। ਮੈਂ ਤੁਹਾਡੇ ਵੱਲੋਂ ਦਿਖਾਏ ਹੋਏ ਰਸਤਿਆਂ 'ਤੇ ਚੱਲਣਾ ਚਾਹੁੰਦਾ ਹਾਂ। ਤੁਹਾਡੇ ਵੱਲੋਂ ਬਣਾਏ ਗਏ ਵਧੀਆ ਪਕਵਾਨਾਂ ਲਈ ਵੀ ਬਹੁਤ ਸ਼ੁਕਰੀਆ। ਤੁਸੀਂ ਦੁਨੀਆ ਦੇ ਸਭ ਤੋਂ ਚੰਗੇ ਮਦਰ ਹੋ ਤੇ ਮੈਂ ਤੁਹਾਨੂੰ ਪਿਆਰ ਕਰਦਾ ਹਾਂ।
ਦੱਸ ਦਈਏ 11 ਸਾਲ ਬਾਅਦ ਸ਼ਿਲਪਾ ਸ਼ੈੱਟੀ ਦਾ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਫਰਵਰੀ ਮਹੀਨੇ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ। ਸੈਰੋਗੇਸੀ ਦੀ ਮਦਦ ਨਾਲ ਉਹ ਦੂਜੀ ਵਾਰ ਮਾਂ ਬਣੀ ਹੈ। ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਸਮੀਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ