ਸਟੰਟ 'ਚ Cheating ਕਰਨ 'ਤੇ ਸ਼ੋਅ 'ਚੋਂ ਬਾਹਰ ਹੋਏ ਸ਼ਿਵਿਨ ਨਾਰੰਗ, ਪਹੁੰਚੇ ਹਸਪਤਾਲ

3/9/2020 3:41:54 PM

ਮੁੰਬਈ (ਬਿਊਰੋ) : ਟੀ. ਆਰ. ਪੀ ਰੇਟਿੰਗ ਵਿਚ ਸਟੰਟ ਬੈਸਡ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 10' ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਰੋਹਿਤ ਸ਼ੈੱਟੀ ਦੇ ਮਸ਼ਹੂਰ ਸ਼ੋਅ ਦੇ 10ਵੇਂ ਸੀਜ਼ਨ 'ਚ ਕਈ ਖਤਰਨਾਕ ਮੋੜ ਆ ਰਹੇ ਹਨ। ਸ਼ੋਅ ਵਿਚ ਅਜਿਹੇ ਕਈ ਸਟੰਟ ਪੇਸ਼ ਕੀਤੇ ਗਏ ਹਨ, ਜੋ ਖਿਡਾਰੀਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਪਿਛਲੇ ਐਪੀਸੋਡ ਵਿਚ ਇਕ ਸਟੰਟ ਦੇ ਦੌਰਾਨ ਟੀ. ਵੀ. ਇੰਡਸਟਰੀ ਦੇ ਚਾਕਲੇਟ ਹੀਰੋ ਸ਼ਿਵਿਨ ਨਾਰੰਗ ਨੂੰ ਹਸਪਤਾਲ ਲਿਜਾਣਾ ਪੈ ਗਿਆ। ਦਰਅਸਲ ਅਦਾ ਖਾਨ, ਧਰਮੇਸ਼, ਕਰਨ ਪਟੇਲ, ਸ਼ਿਵਿਨ ਨਾਰੰਗ ਅਤੇ ਬਲਰਾਜ ਨੂੰ ਇਕੱਠੇ ਪਰਫਾਰਮ ਕਰਨਾ ਸੀ। ਅਦਾ ਖਾਨ ਨੇ ਚਾਰੇ ਮੁੰਡਿਆਂ ਨੂੰ ਟੱਫ ਮੁਕਾਬਲਾ ਦਿੱਤਾ। ਟਾਸਕ ਅਨੁਸਾਰ, ਸਾਰੇ ਪੰਜ ਪ੍ਰਤੀਯੋਗੀ ਇਕ ਬੰਕਰ ਵਿਚ ਬੰਦ ਸਨ। ਇਸ ਸਮੇਂ ਬੰਕਰ ਦੇ ਅੰਦਰ ਅੱਥਰੂ ਗੈਸ ਜਾਰੀ ਕੀਤੀ ਗਈ ਸੀ। ਪੂਰੇ ਸਟੰਟ ਦੌਰਾਨ ਮੁਕਾਬਲੇਬਾਜ਼ਾਂ ਨੂੰ ਅੱਖਾਂ ਅਤੇ ਮੂੰਹ ਨੂੰ ਬਿਨਾ ਕਵਰ ਕੀਤੇ ਬੈਠਣਾ ਸੀ। ਇਸ ਸਟੰਟ ਵਿਚ ਕੋਈ ਸਮਾਂ ਸੀਮਾ ਨਹੀਂ ਸੀ।

ਇਸ ਟਾਸਕ ਦੌਰਾਨ, ਜਿਹੜਾ ਵੀ ਲੰਬੇ ਸਮੇਂ ਤੱਕ ਬੰਕਰ ਅੰਦਰ ਬੈਠਦਾ ਹੈ, ਉਹ ਟਾਸਕ ਜਿੱਤੇਗਾ। ਜਿਵੇਂ ਹੀ ਇਹ ਕੰਮ ਸ਼ੁਰੂ ਹੋਇਆ, ਬਲਰਾਜ ਡਰ ਨਾਲ ਬੰਕਰ ਤੋਂ ਬਾਹਰ ਆ ਗਿਆ। ਫਿਰ ਰੋਹਿਤ ਸ਼ੈੱਟੀ ਨੇ ਬਲਰਾਜ ਨੂੰ ਮੌਟੀਵੇਟ ਕੀਤਾ, ਜਿਸ ਤੋਂ ਬਾਅਦ ਬਲਰਾਜ ਅੰਦਰ ਚਲਾ ਗਿਆ ਪਰ ਕੁਝ ਮਿੰਟਾਂ ਵਿਚ ਬਾਹਰ ਆ ਗਿਆ। ਫਿਰ ਕਰਨ ਪਟੇਲ ਅਤੇ ਧਰਮੇਸ਼ ਵੀ ਬਾਹਰ ਆ ਗਏ। ਅੰਤ ਵਿਚ ਅਦਾ ਖਾਨ ਅਤੇ ਸ਼ਿਵਿਨ ਬਚ ਗਏ। ਅਦਾ ਅਤੇ ਸ਼ਿਵਿਨ ਨੇ ਆਪਣੇ ਚਿਹਰੇ ਅਤੇ ਅੱਖਾਂ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਪਰ ਰੋਹਿਤ ਸ਼ੈੱਟੀ ਨੇ ਦੋਵਾਂ ਨੂੰ ਅਜਿਹਾ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ ਪਰ ਸ਼ਿਵਿਨ ਨਹੀਂ ਮੰਨੇ ਉਹ ਆਪਣਾ ਮੂੰਹ ਢੱਕਣ ਦੀ ਕੋਸ਼ਿਸ਼ ਕਰਦੇ ਰਹੇ। ਬਾਅਦ ਵਿਚ ਰੋਹਿਤ ਸ਼ੈੱਟੀ ਨੇ ਉਸ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ। ਇਸ ਨਾਲ ਸ਼ਿਵਿਨ ਗੁੱਸੇ 'ਚ ਆ ਗਏ। ਸ਼ਿਵਿਨ ਨੇ ਦੁੱਧ ਦਾ ਪੈਕੇਟ ਲੈਣ ਤੋਂ ਇਨਕਾਰ ਦਿੱਤਾ, ਜੋ ਉਸ ਨੂੰ ਅੱਥਰੂ ਗੈਸ ਦੇ ਇਫੈਕਟ ਤੋਂ ਬਚਾਉਂਦਾ। ਪ੍ਰੋਡਕਸ਼ਨ ਟੀਮ ਮਾਲ ਵੀ ਉਸ ਨੇ ਬਹਿਸ ਕੀਤੀ। ਅਦਾ ਇਸ ਸਟੰਟ ਦੀ ਜੇਤੂ ਬਣਦੀ। ਉਥੇ ਹੀ ਸ਼ਿਵਿਨ ਸਮੇਤ ਬਾਕੀ ਲੜਕਿਆਂ ਨੂੰ ਫੇਅਰ ਫੰਦਾ ਮਿਲਿਆ। ਐਲੀਮੀਨੇਸ਼ਨ ਸਟੰਟ ਦੌਰਾਨ ਰੋਹਿਤ ਸ਼ੈੱਟੀ ਨੇ ਦੱਸਿਆ ਕਿ ਸ਼ਿਵਿਨ ਇਹ ਸਟੰਟ ਨਹੀਂ ਕਰੇਗਾ। ਅੱਥਰੂ ਗੈਸ ਦੇ ਇਫੈਕਟ ਕਾਰਨ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਹੈ। ਸ਼ਿਵਿਨ ਦੀ ਜਗ੍ਹਾ ਉਸ ਦਾ ਸਟੰਟ ਮਲਿਸ਼ਕਾ ਨੇ ਕੀਤਾ ਸੀ।

ਇਹ ਵੀ ਦੇਖੋ : ਕਦੇ ਕਿਰਾਏ ਦੀ ਕਮਰੇ 'ਚ ਰਹਿੰਦੀ ਸੀ ਨੇਹਾ ਕੱਕੜ, ਨਵੇਂ ਘਰ ਦੀ ਤਸਵੀਰ ਸਾਂਝੀ ਕਰਕੇ ਹੋਈ ਭਾਵੁਕਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News