ਇੰਟਰਨੈੱਟ 'ਤੇ ਆਇਆ ਸ਼ਰਧਾ ਕਪੂਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਹੜ੍ਹ

3/4/2019 9:16:26 PM

ਮੁੰਬਈ (ਬਿਊਰੋ)— ਬਾਲੀਵੁੱਡ ਦੀਆਂ ਮਨਪਸੰਦ ਅਭਿਨੇਤਰੀਆਂ 'ਚੋਂ ਇਕ ਸ਼ਰਧਾ ਕਪੂਰ ਦੀ ਉਮਰ 'ਚ ਇਕ ਹੋਰ ਸਾਲ ਜੁੜ ਗਿਆ ਹੈ। ਇਸ ਸਾਲ ਫੈਨਜ਼ ਨੇ ਸ਼ਰਧਾ ਦੇ ਇਸ ਵਿਸ਼ੇਸ਼ ਦਿਨ ਨੂੰ ਟਵਿਟਰ 'ਤੇ '#StreeKaJanamdin' ਦੇ ਨਾਂ ਨਾਲ ਮਨਾਇਆ। ਆਪਣੀ ਪਿਛਲੀ ਬਲਾਕਬਸਟਰ ਫਿਲਮ ਨੂੰ ਪਿਆਰ ਤੇ ਬੇਮਿਸਾਲ ਪ੍ਰਤੀਕਿਰਿਆ ਕਾਰਨ ਸ਼ਰਧਾ ਕਪੂਰ ਬਾਲੀਵੁੱਡ ਦੀ ਸਤ੍ਰੀ ਦੇ ਰੂਪ 'ਚ ਉੱਭਰੀ ਹੈ। ਫੈਨਜ਼ ਨੇ ਉਸ ਨੂੰ 'ਸਤ੍ਰੀ' ਦੇ ਰੂਪ 'ਚ ਚਿੱਤਰਨ ਕੀਤਾ ਹੈ।

ਸ਼ਰਧਾ ਕਪੂਰ ਦੇ ਜਨਮਦਿਨ ਮੌਕੇ ਟਵਿਟਰ ਨੇ '#StreeKaJanamdin' ਦੇ ਨਾਂ ਨਾਲ ਇਕ ਟਰੈਂਡ ਸ਼ੁਰੂ ਕੀਤਾ। ਬੇਹੱਦ ਹੀ ਬਿਜ਼ੀ ਸ਼ੈਡਿਊਲ ਨਾਲ ਸ਼ਰਧਾ ਕਪੂਰ ਇਕ ਤੋਂ ਬਾਅਦ ਇਕ ਆਪਣੇ ਪ੍ਰਾਜੈਕਟਸ ਨੂੰ ਪੂਰਾ ਕਰਨ ਲਈ ਸੈੱਟਸ 'ਤੇ ਭੱਜ-ਦੌੜ ਕਰ ਰਹੀ ਹੈ।

ਲੰਡਨ 'ਚ 'ਸਟ੍ਰੀਟ ਡਾਂਸਰ' ਦੇ ਪਹਿਲੇ ਸ਼ੈਡਿਊਲ ਨੂੰ ਪੂਰਾ ਕਰਨ ਤੋਂ ਬਾਅਦ ਸ਼ਰਧਾ ਕਪੂਰ ਸ਼ੂਟਿੰਗ ਲਈ ਸਿੱਧਾ 'ਛਿਛੋਰੇ' ਦੇ ਸੈੱਟ 'ਤੇ ਚਲੀ ਗਈ। ਨਾਲ ਹੀ ਟੀਮ 'ਸਾਹੋ' ਨੇ ਵੀ ਸ਼ਰਧਾ ਕਪੂਰ ਨੂੰ ਉਸ ਦੇ ਜਨਮਦਿਨ 'ਤੇ ਜਾਰੀ ਕੀਤੇ ਗਏ 'ਸ਼ੇਡਸ ਆਫ ਸਾਹੋ' ਦੇ ਦੂਜੇ ਚੈਪਟਰ ਨੂੰ ਸਾਂਝਾ ਕਰਦਿਆਂ ਸ਼ਰਧਾ ਨੂੰ ਸਰਪ੍ਰਾਈਜ਼ ਦਿੱਤਾ। ਸ਼ਰਧਾ ਕਪੂਰ ਉਸ ਦੀ ਆਗਾਮੀ ਫਿਲਮ 'ਸਾਹੋ', 'ਛਿਛੋਰੇ', 'ਸਟ੍ਰੀਟ ਡਾਂਸਰ' ਤੇ ਹਾਲ ਹੀ 'ਚ ਐਲਾਨੀ 'ਬਾਗ਼ੀ 3' ਵਰਗੇ ਬਲਾਕਬਸਟਰ ਫਿਲਮਾਂ ਦਾ ਇਕ ਬਿਜ਼ੀ ਸ਼ੈਡਿਊਲ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News