ਸ਼ਰੂਤੀ ਸੇਠ ''ਮੈਂਟਲਹੁੱਡ'' ਵੈੱਬ ਸੀਰੀਜ਼ ਰਾਹੀਂ ਕਰੇਗੀ ਡੈਬਿਊ

5/17/2019 6:35:18 PM

ਜਲੰਧਰ (ਬਿਊਰੋ)— ਆਲਟ ਬਾਲਾਜੀ ਨੇ ਹਾਲ ਹੀ 'ਚ ਆਪਣੀ ਨਵੀਂ ਵੈੱਬ ਸੀਰੀਜ਼ 'ਮੈਂਟਲਹੁੱਡ' ਦਾ ਐਲਾਨ ਕੀਤਾ ਸੀ, ਜੋ ਮਾਤਾ-ਪਿਤਾ ਦੇ ਰੋਮਾਂਚਕ ਸਫਰ 'ਤੇ ਆਧਾਰਿਤ ਹੈ। ਕ੍ਰਿਸ਼ਮਾ ਕੋਹਲੀ ਵਲੋਂ ਡਾਇਰੈਕਟ 'ਮੈਂਟਲਹੁੱਡ' ਰਾਹੀਂ ਸ਼ਰੂਤੀ ਸੇਠ ਡਿਜੀਟਲ ਦੀ ਦੁਨੀਆ 'ਚ ਆਪਣਾ ਪੈਰ ਰੱਖਣ ਜਾ ਰਹੀ ਹੈ, ਜਿਸ 'ਚ ਉਹ ਸਿੰਗਲ ਮਾਂ ਦਿਸ਼ਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਆਲਟ ਬਾਲਾਜੀ ਦੀ ਇਸ ਵੈੱਬ ਸੀਰੀਜ਼ 'ਚ ਵੱਖ-ਵੱਖ ਤਰ੍ਹਾਂ ਦੀ ਮਾਵਾਂ ਦਾ ਸਫਰ ਦਿਖਾਇਆ ਜਾਵੇਗਾ, ਜੋ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਵੱਖ-ਵੱਖ ਤਰ੍ਹਾਂ ਦੇ ਤਰੀਕੇ ਅਪਣਾਉਂਦੀਆਂ ਹਨ।

 
 
 
 
 
 
 
 
 
 
 
 
 
 

The introduction campaign begins.... #mentalhood is coming ....meet the EARTH MOTHER ! She loves d planet n her babies equally....:: every emotion In her is organic!!! The super moms r here

A post shared by Erk❤️rek (@ektaravikapoor) on May 16, 2019 at 11:52pm PDT

ਅਦਾਕਾਰਾ ਸ਼ਰੂਤੀ ਸੇਠ ਇਸ ਨਵੇਂ ਸੰਕਲਪ ਨੂੰ ਜਿਊਂਦਿਆਂ ਰੱਖਣ ਲਈ ਪ੍ਰਭਾਵਸ਼ਾਲੀ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ। ਆਪਣੇ ਕਿਰਦਾਰ ਬਾਰੇ ਜਾਣਕਾਰੀ ਦਿੰਦਿਆਂ ਸ਼ਰੂਤੀ ਨੇ ਦੱਸਿਆ, 'ਦਿਸ਼ਾ ਦਾ ਕਿਰਦਾਰ ਨਿਭਾਉਣ ਲਈ ਮੈਂ ਖੁਦ ਤੋਂ ਪ੍ਰਰੇਨਾ ਲਈ। ਮੈਨੂੰ ਲੱਗਦਾ ਹੈ ਕਿ ਮੇਰਾ ਕਿਰਦਾਰ ਮੇਰੀ ਰੀਅਲ ਲਾਈਫ ਵਰਗਾ ਹੀ ਹੈ ਕਿਉਂਕਿ ਮੈਂ ਅਸਲ 'ਚ ਸੁਤੰਤਰ, ਸਹਿਜ ਤੇ ਖੁਸ਼ ਹਾਂ ਤੇ ਮੇਰਾ ਕਿਰਦਾਰ ਖੁਸ਼ਮਿਜਾਜ਼ ਮਾਂ ਦਾ ਹੈ। ਮੈਂ ਅਸਲ ਜੀਵਨ 'ਚ ਵੀ ਅਜਿਹੀ ਹਾਂ।' 'ਮੈਂਟਲਹੁੱਡ' ਵੈੱਬ ਸੀਰੀਜ਼ ਨੂੰ ਇਸੇ ਸਾਲ ਦੇ ਆਖਿਰ ਤੱਕ ਰਿਲੀਜ਼ ਕੀਤਾ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News