‘ਗੈਰ-ਰਵਾਇਤੀ’ ਪ੍ਰੇਮ ਹੈ.. ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’

2/21/2020 10:10:09 AM

ਨੈਸ਼ਨਲ ਐਵਾਰਡ ਜੇਤੂ ਆਯੁਸ਼ਮਾਨ ਖੁਰਾਣਾ ਦੀ ਨਵੀਂ ਫਿਲਮ ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਅੱਜ ਤੋਂ ਵੱਡੇ ਪਰਦੇ ’ਤੇ ਉਤਰ ਰਹੀ ਹੈ। ‘ਗੇਅ’ ਲਵ ਸਟੋਰੀ ’ਤੇ ਆਧਾਰਿਤ ਇਸ ਫਿਲਮ ਨੂੰ ਲੈ ਕੇ ਫੈਨਸ ’ਚ ਕਾਫੀ ਉਤਸ਼ਾਹ ਹੈ। ਹਿਤੇਸ਼ ਕੈਵਲਿਆ ਦੀ ਡਾਇਰੈਕਸ਼ਨ ’ਚ ਬਣੀ ‘ਸ਼ੁਭ ਮੰਗਲ ਸਾਵਧਾਨ’ ਦਾ ਇਹ ਸੀਕਵਲ ਹੈ। ਫਿਲਮ ਦੇ ਟ੍ਰੇਲਰ ’ਚ ਆਯੁਸ਼ਮਾਨ ਅਤੇ ਜਤਿੰਦਰ ਵਿਚਕਾਰ ਇਕ ਲਿਪ-ਲਾਕ ਵਿਖਾਇਆ ਗਿਆ ਹੈ, ਜਿਸ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ। ਇਸ ਫਿਲਮ ’ਚ ਆਯੁਸ਼ਮਾਨ ਅਤੇ ਜਤਿੰਦਰ ਤੋਂ ਇਲਾਵਾ ਨੀਨਾ ਗੁਪਤਾ ਅਤੇ ਗਜਰਾਜ ਰਾਓ ਅਤੇ ਮਨੂ ਰਿਸ਼ੀ ਮੁਖ ਭੂਮਿਕਾ ’ਚ ਹਨ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪੁੱਜੀ ਟੀਮ ਨੇ ਜਗ ਬਾਣੀ, ਪੰਜਾਬ ਕੇਸਰੀ, ਨਵੋਦਿਆ ਟਾਈਮਜ਼ ਅਤੇ ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁਖ ਅੰਸ਼-
2 ਲੜਕਿਆਂ ਦੀ ਪ੍ਰੇਮ ਕਹਾਣੀ ਭਾਵ ਸਮਲਿੰਗੀ ਸਬੰਧ ਵਰਗੇ ਵਿਸ਼ੇ ਨੂੰ ਚੁੱਕਦੀ ਹੈ ਇਹ ਫਿਲਮ

ਲੋੜ ਹੈ ਇਸ ਫਿਲਮ ਦੀ : ਆਯੁਸ਼ਮਾਨ

ਪਰਦੇ ’ਤੇ ਸਮਲਿੰਗੀ ਪ੍ਰੇਮੀ ਦਾ ਕਿਰਦਾਰ ਚੁਣਨ ਦਾ ਖਾਸ ਕਾਰਣ ਇਹੀ ਰਿਹਾ ਹੈ ਕਿ ਸਮਾਜ ਨੂੰ ਇਸ ਫਿਲਮ ਦੀ ਲੋੜ ਹੈੈ। ਸਾਡੇ ਇੱਥੇ ਸਮਲਿੰਗੀ ਵਿਅਕਤੀਆਂ ਨੂੰ ਬਚਪਨ ਤੋਂ ਹੀ ਤੰਗ ਕੀਤਾ ਗਿਆ ਹੈ। ਇਹ ਹਰ ਇਕ ਮਨੁੱਖ ਦਾ ਅਧਿਕਾਰ ਅਤੇ ਆਜ਼ਾਦੀ ਹੈ ਕਿ ਉਹ ਕਿਵੇਂ ਜ਼ਿੰਦਗੀ ਜਿਊਣਾ ਚਾਹੁੰਦਾ ਹੈ, ਕਿਸ ਦੇ ਨਾਲ ਰਹਿਣਾ ਚਾਹੁੰਦਾ ਹੈ, ਕਿਸ ਨਾਲ ਸਰੀਰਕ ਸਬੰਧ ਰੱਖਣਾ ਚਾਹੁੰਦਾ ਹੈ। ਸਾਨੂੰ ਕਿਸੇ ਨੂੰ ਵੀ ਇਸ ’ਤੇ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ। ਵੱਡੀ ਗੱਲ ਇਹ ਹੈ ਕਿ ਪਰਿਵਾਰਕ ਮਨੋਰੰਜਕ ਫਿਲਮ ਹੈ ਅਤੇ ਇਸ ਨੂੰ ਪਰਿਵਾਰ ਨਾਲ ਵੇਖਣਾ ਚਾਹੀਦਾ ਹੈ।

ਲੜਕੇ ਦੇ ਨਾਲ ਕਿੱਸ ਵਿਖਾਉਣਾ ਜ਼ਰੂਰੀ ਸੀ

ਫਿਲਮ ’ਚ ਇਕ ਲੜਕੇ ਨੂੰ ਕਿੱਸ ਕਰਨਾ ਵਿਖਾਉਣਾ ਜ਼ਰੂਰੀ ਸੀ। ਲੋਕ ਬੋਲਦੇ ਹਨ ਅਜਿਹਾ ਕਰਨਾ ਕੁਦਰਤੀ ਨਹੀਂ ਹੈ, ਇਹ ਸਾਧਾਰਨ ਨਹੀਂ ਹੈ ਪਰ ਕਿਸ ਦੇ ਲਈ ਕੀ ਸਾਧਾਰਨ ਹੈ ਅਤੇ ਕੀ ਅਸਾਧਾਰਨ, ਇਹ ਉਨ੍ਹਾਂ ਨੂੰ ਡਿਸਾਈਡ ਕਰਨ ਦੇਵੋ। ਐਕਟਰ ਹੋਣ ਦੇ ਨਾਤੇ ਤੁਹਾਨੂੰ ਹਰ ਚੀਜ਼ ਕਰਨੀ ਪੈਂਦੀ ਹੈ, ਭਾਵੇਂ ਉਹ ਲੜਕੀ ਨੂੰ ਕਿੱਸ ਕਰਨਾ ਹੋਵੇ ਜਾਂ ਲੜਕੇ ਨੂੰ। ਫਿਲਮ ਦੀ ਡਿਮਾਂਡ ਅਨੁਸਾਰ ਜੋ ਵੀ ਕਰਨਾ ਪਵੇ, ਮੈਂ ਤਿਆਰ ਹਾਂ।

ਅਜਿਹੀ ਕਹਾਣੀ ਦਾ ਸਾਹਮਣੇ ਆਉਣਾ ਜ਼ਰੂਰੀ ਸੀ : ਆਨੰਦ ਐੱਲ. ਰਾਏ

ਜਿਸ ਨੀਅਤ ਨਾਲ ਤੁਸੀਂ ਰਾਹ ਤੋਂ ਨਿਕਲਦੇ ਹੋ, ਉਹ ਰਾਹ ਕਿਤੇ ਨਾ ਕਿਤੇ ਆਡੀਐਂਸ ਸਮਝ ਲੈਂਦੀ ਹੈ, ਇਸ ਫਿਲਮ ਦੀ ਕਹਾਣੀ ਪੜ੍ਹ ਕੇ ਮੈਨੂੰ ਖੁਦ ਅਜਿਹਾ ਲੱਗਾ ਸੀ ਕਿ ਅਜਿਹੀ ਕਹਾਣੀ ਦਾ ਲੋਕਾਂ ਦੇ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਮਾਜ ’ਚ ਬਦਲਾਵ ਆਉਂਦੇ ਰਹਿਣ। ਮੇਰਾ ਇਕਲੌਤਾ ਉਦੇਸ਼ ਕੰਟੈਂਟ ਤੋਂ ਪ੍ਰੇਰਿਤ ਸਿਨੇਮਾ ਨੂੰ ਉਤਸ਼ਾਹਿਤ ਕਰਨਾ ਹੈ।

ਸਮਲਿੰਗਿਕਤਾ ’ਤੇ ਸਮਾਜ ਦੀ ਸੋਚ ਜ਼ਰੂਰ ਬਦਲੇਗੀ : ਨੀਨਾ ਗੁਪਤਾ

ਮੈਨੂੰ ਲੱਗਦਾ ਹੈ ਕਿ ਸਮਲਿੰਗਿਕਤਾ ਨੂੰ ਲੈ ਕੇ ਸਮਾਜ ਦੀ ਸੋਚ ਬਦਲਣ ’ਚ ਸਮਾਂ ਲੱਗੇਗਾ। ਸੁਪਰੀਮ ਕੋਰਟ ਨੇ ਇਕ ਵਰਗ ਨੂੰ ਜਿਸ ਤਰ੍ਹਾਂ ਆਜ਼ਾਦੀ ਦਿੱਤੀ ਹੈ, ਉਸ ਦੇ ਬਾਅਦ ਵੀ ਇਹ ਟੈਬੂ ਸਬਜੈਕਟ ਬਣਿਆ ਹੋਇਆ ਹੈ ਸਮਾਜ ’ਚ। ਬਹੁਤ ਸਾਲ ਲੱਗਣਗੇ ਇਸ ਨੂੰ ਸਵੀਕਾਰ ਅਤੇ ਰਿਸਪੈਕਟ ਦੇਣ ’ਚ। ਇਸ ’ਚ ਉਨ੍ਹਾਂ ਦੀ ਗਲਤੀ ਨਹੀਂ ਹੈ, ਜਿਸ ਨੇ ਸਾਨੂੰ ਰਚਿਆ ਹੈ, ਉਸ ਨੇ ਹੀ ਇਨ੍ਹਾਂ ਨੂੰ ਵੀ ਰਚਿਆ ਹੈ।

ਬਹੁਤ ਖੁਸ਼ ਹਾਂ ਨੀਨਾ ਜੀ ਨਾਲ ਕੰਮ ਕਰ ਕੇ : ਗਜਰਾਜ ਰਾਓ

ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਨੀਨਾ ਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਸਾਡੇ ਡਾਇਰੈਕਟਰਸ ਅਤੇ ਆਡੀਅੈਂਸ ਦਾ ਕਿ ਉਹ ਸਾਡੀ ਜੋੜੀ ਨੂੰ ਪਸੰਦ ਕਰ ਰਹੇ ਹਨ ਅਤੇ ਮੈਂ ਉਮੀਦ ਕਰਦਾ ਹਾਂ ਕਿ ਹੋਰ ਵੀ ਲੇਖਕ ਅਤੇ ਡਾਇਰੈਕਟਰਸ ਸਾਨੂੰ ਦੋਵਾਂ ਨੂੰ ਲੈ ਕੇ ਕੁਝ ਹੋਰ ਦਿਲਚਸਪ ਪ੍ਰੋਜੈਕਟਸ ਪਲਾਨ ਕਰਨਗੇ।

ਹਰ ਪਿਆਰ ਨੂੰ ਰੋਕਣ ’ਚ ਲੱਗਾ ਹੈ ਸਾਡਾ ਸਮਾਜ : ਜਤਿੰਦਰ ਕੁਮਾਰ

ਅਕਸਰ ਜੋ ਫਿਲਮਾਂ ਬਣਦੀਆਂ ਹਨ, ਅਸੀਂ ਦੇਖਦੇ ਹਾਂ ਕਿ ਹਰ ਥਾਂ ਸਮਾਜ ਦੋ ਲੋਕਾਂ ਦੇ ਪਿਆਰ ਨੂੰ ਰੋਕਣ ਦੀ ਕੋਸ਼ਿਸ਼ ’ਚ ਰਹਿੰਦਾ ਹੈ। ਸਮਾਜ ’ਚ ਪ੍ਰਦੂਸ਼ਣ ਤੋਂ ਲੈ ਕੇ ਹੋਰ ਕਾਫੀ ਸਮੱਸਿਆਵਾਂ ਹਨ ਪਰ ਅਸੀਂ ਪਿਆਰ ਨੂੰ ਖਤਰਾ ਮੰਨਦੇ ਹਾਂ। ਸਾਨੂੰ ਲੋਕਾਂ ਨੂੰ ਪਿਆਰ ਕਰਨ ਦੇਣਾ ਚਾਹੀਦਾ ਹੈ, ਨਾ ਕਿ ਰੋਕਣਾ ਚਾਹੀਦਾ ਹੈ। ਬਹੁਤ ਮੁੱਦੇ ਹਨ, ਜਿਨ੍ਹਾਂ ’ਤੇ ਸਮਾਜ ਧਿਆਨ ਦੇਵੇ ਤਾਂ ਬਿਹਤਰ ਹੋਵੇਗਾ।

ਦਿਮਾਗ ’ਚੋਂ ਨਹੀਂ ਨਿਕਲ ਰਹੀ ਫਿਲਮ : ਭੂਸ਼ਣ ਕੁਮਾਰ

ਮੈਂ ਬਹੁਤ ਖੁਸ਼ ਹਾਂ ਕਿ ਅਜਿਹੀ ਫਿਲਮ ਬਣ ਰਹੀ ਹੈ। ਫਿਲਮ ਨੂੰ ਜੱਜ ਕਰਦਾ ਹਾਂ ਪਰ ਮੈਂ ਕੋਈ ਫਿਲਮ ਸ਼ਾਮ ਨੂੰ ਵੇਖੀ ਹੋਵੇ ਅਤੇ ਕੱਲ ਤੱਕ ਉਹ ਮੇਰੇ ਦਿਮਾਗ ’ਚ ਹੈ ਤਾਂ ਇਸ ਦਾ ਮਤਲਬ ਫਿਲਮ ਪਾਸ ਹੈ। ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਤਾਂ ਮੇਰੇ ਦਿਮਾਗ ’ਚੋਂ ਨਿਕਲ ਨਹੀਂ ਰਹੀ।

ਗੰਭੀਰ ਫਿਲਮ ਕਰਾਰ ਦੇਣਾ ਗਲਤ : ਹਿਤੇਸ਼ ਕੈਵਲਿਆ

‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਇਕ ਮਨੋਰੰਜਕ ਫਿਲਮ ਹੈ, ਜੋ ਲੋਕਾਂ ਨੂੰ ਇਕ ਸੰਦੇਸ਼ ਵੀ ਦਿੰਦੀ ਹੈ। ਇਸ ਫਿਲਮ ਨੂੰ ਗੰਭੀਰ ਜਾਂ ਸਿਰਫ ਸੰਦੇਸ਼ ਦੇਣ ਵਾਲੀ ਫਿਲਮ ਕਹਿਣਾ ਗਲਤ ਹੋਵੇਗਾ। ਇਹ ਪੂਰੀ ਤਰ੍ਹਾਂ ਨਾਲ ਸੰਪੂਰਨ ਪੈਕੇਜ ਫਿਲਮ ਹੈ, ਜਿਸ ਨੂੰ ਦੇਖਣ ਤੋਂ ਬਾਅਦ ਦਰਸ਼ਕ ਆਪਣੇ ਨਾਲ ਇਸ ਦਾ ਇਕ ਖਾਸ ਸੰਦੇਸ਼ ਲੈ ਕੇ ਘਰ ਜਾਣਗੇ। ਅਸੀਂ ਜਿਸ ਤਰ੍ਹਾਂ ਦੀ ਫਿਲਮ ਬਣਾਉਣਾ ਚਾਹੁੰਦੇ ਸੀ, ਉਸੇ ਤਰ੍ਹਾਂ ਦੀ ਹੀ ਬਣੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News