ਸ਼ਹਿਨਾਜ਼ ਦੀ ਚਾਲ ਅੱਗੇ ਫੇਲ੍ਹ ਹੋ ਗਿਆ ਸਿਧਾਰਥ, ਨੌਮੀਨੇਟ ਹੋਏ ਘਰ ਦੇ 10 ਮੈਂਬਰ

1/8/2020 12:55:51 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਇਸ ਵਾਰ ਨੌਮੀਨੇਸ਼ਨ ਪ੍ਰਕਿਰਿਆ 'ਚ ਕੋਈ ਵੀ ਸੁਰੱਖਿਅਤ ਨਹੀਂ ਹੈ। ਯਾਨੀ ਕਿ 'ਬਿੱਗ ਬੌਸ 13' 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੂਰਾ ਘਰ ਇਕੱਠੇ ਬੇਘਰ ਹੋਣ ਲਈ ਨੌਮੀਨੇਟ ਹੋ ਗਿਆ ਹੈ। ਖਾਸ ਗੱਲ ਹੈ ਕਿ ਇਸ ਵਾਰ ਨੌਮੀਨੇਸ਼ਨ ਪ੍ਰਕਿਰਿਆ 'ਚ ਸਾਰੇ ਘਰਵਾਲਿਆਂ ਨੂੰ ਆਪਣੇ ਪਸੰਦੀਦਾ ਮੁਕਾਬਲੇਬਾਜ਼ ਨੂੰ ਬਚਾਉਣ ਲਈ ਘਰ ਦੀ ਕਿਸੇ ਇਕ ਚੀਜ਼ ਦਾ ਤਿਆਗ ਕਰਨਾ ਸੀ।

ਘਰਵਾਲਿਆਂ ਨੇ ਕਿਸੇ ਵੀ ਚੀਜ਼ ਦਾ ਤਿਆਗ ਨਾ ਕਰਕੇ ਪੂਰੇ ਘਰ ਨੂੰ ਨੌਮੀਨੇਟ ਕਰ ਦਿੱਤਾ। ਨੌਮੀਨੇਟ ਮੈਂਬਰਾਂ ਦੇ ਨਾਂ ਸਿਧਾਰਥ ਸ਼ੁਕਲਾ, ਸ਼ਹਿਨਾਜ਼ ਕੌਰ ਗਿੱਲ, ਪਾਰਸ ਛਾਬੜਾ, ਮਾਹਿਰਾ ਸ਼ਰਮਾ, ਆਰਤੀ ਸਿੰਘ, ਰਸ਼ਮੀ ਦੇਸਾਈ, ਸ਼ੇਫਾਲੀ ਜਰੀਵਾਲਾ, ਆਮਿਸ ਰਿਆਜ਼, ਵਿਸ਼ਾਲ ਆਦਿਤਿਆ ਸਿੰਘ ਤੇ ਮਧੁਰਿਮਾ ਤੁੱਲੀ ਹੈ।

ਦਰਅਸਲ, ਇਸ ਵਾਰ 'ਬਿੱਗ ਬੌਸ' ਨੌਮੀਨੇਸ਼ਨ ਪ੍ਰਕਿਰਿਆ 'ਚ ਜ਼ਬਰਦਸਤ ਟਵਿੱਸਟ ਲੈ ਕੇ ਆਏ। ਇਸ ਟਵਿੱਸਟ ਤੋਂ ਬਾਅਦ ਘਰਵਾਲਿਆਂ ਵਿਚਕਾਰ ਜ਼ਬਰਦਸਤ ਬਹਿਸ ਵੀ ਦੇਖਣ ਨੂੰ ਮਿਲੀ।

 

 
 
 
 
 
 
 
 
 
 
 
 
 
 

Nominations mein @shehnaazgill ne badal diya game ka modh! Kya toot jayegi unki team? Dekhiye aaj raat 10:30 baje. Anytime on @Voot @vivo_india @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Jan 7, 2020 at 1:54am PST

ਸਭ ਤੋਂ ਪਹਿਲਾਂ 'ਬਿੱਗ ਬੌਸ 13' ਨੇ ਕੰਟੈਸਟੈਂਟ ਨੂੰ ਦੱਸਿਆ ਕਿ ਇਸ ਵਾਰ ਘਰ ਤੋਂ ਬੇਘਰ ਹੋਣ ਲਈ ਪੂਰਾ ਘਰ ਨੌਮੀਨੇਟਿਡ ਹੈ। ਇਸ ਪ੍ਰਕਿਰਿਆ 'ਚ ਤੁਹਾਨੂੰ ਦੋ ਕਲਿੱਪ ਮਿਲਣਗੇ, ਜਿਸ 'ਚ ਇਕ ਕਲਿੱਪ 'ਚ ਘਰ ਦੀ ਚੀਜ ਹੋਵੇਗੀ ਤੇ ਦੂਜੇ ਕਲਿੱਪ 'ਚ ਘਰ ਦੇ ਕਿਸੇ ਮੈਂਬਰ ਨੂੰ ਸੁਰੱਖਿਅਤ ਕਰ ਸਕਦੇ ਹਨ। ਪਹਿਲਾ ਕਲਿੱਪ ਹੈ ਗਾਰਡਨ ਏਰੀਆ 'ਚ ਮੌਜੂਦ ਗ੍ਰੀਨ ਬੈੱਡ।

ਇਸ ਬੈੱਡ ਦੇ ਤਿਆਗ ਦੇ ਬਦਲੇ ਤੁਸੀਂ ਕਿਸੇ ਇਕ ਮੈਂਬਰ ਨੂੰ ਨੌਮੀਨੇਟ ਕਰ ਸਕਦੇ ਹੋ। ਆਰਤੀ ਸਿੰਘ ਤੇ ਪਾਰਸ ਮਾਹਿਰਾ ਨੂੰ ਬਚਾਉਣ ਨੂੰ ਆਖ ਰਹੇ ਹੁੰਦੇ ਹਨ। ਇਸ ਤੋਂ ਬਾਅਦ ਸ਼ਹਿਨਾਜ਼ ਆਖਦੀ ਹੈ ਕਿ ਮੈਂ ਨਹੀਂ ਬਚਾਉਣੀ ਮਾਹਿਰਾ। ਸ਼ਹਿਨਾਜ਼ ਦੇ ਇਸ ਫੈਸਲੇ ਤੋਂ ਬਾਅਦ ਪਾਰਸ ਤੇ ਮਾਹਿਰਾ ਗਾਰਡਨ ਏਰੀਆ 'ਚ ਗੱਲ ਕਰ ਰਹੇ ਹੁੰਦੇ ਹਨ।

ਮਾਹਿਰਾ ਗੁੱਸੇ 'ਚ ਕਹਿੰਦੀ ਹੈ, ''ਮੈਨੂੰ ਇਸ ਦੀ ਆਵਾਜ਼ ਤੋਂ ਚਿੜ ਮਚਦੀ ਹੈ।'' ਜਵਾਬ 'ਚ ਪਾਰਸ ਨੇ ਕਿਹਾ, ''ਉਹ ਆਪਣਾ ਵਿਅਕਤੀਤਵ ਦਿਖਾ ਰਹੀ ਹੈ।''

 
 
 
 
 
 
 
 
 
 
 
 
 
 

Kya ek baat par hui iss ladaayi se bikhar jayegi @imrashamidesai aur @artisingh5 ki dosti? Watch this tonight at 10:30 PM. Anytime on @Voot @vivo_india @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Jan 7, 2020 at 3:18am PST

ਇਸ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਘਰਵਾਲਿਆਂ ਨੂੰ ਕਹਿ ਰਹੀ ਹੈ ਕਿ, ''ਜੇਕਰ ਡਰ ਨਹੀਂ ਲੱਗਦਾ ਨੌਮੀਨੇਟ ਹੋਣ ਤੋਂ ਤਾਂ ਬਚਾ ਕਿਉਂ ਰਹੇ ਹੋ? ਤੇਰੇ ਵਰਗੇ ਨੂੰ ਖੇਡ ਮੈਂ ਸਿਖਾ ਦਿਆਂਗੀ। ਮੈਨੂੰ ਕੋਈ ਕੀ ਸਿਖਾਏਗਾ?'' ਇਸ ਤੋਂ ਬਾਅਦ ਸ਼ਹਿਨਾਜ਼ ਆਸਿਮ ਰਿਆਜ਼ ਨੂੰ ਕਹਿੰਦੀ ਹੈ ਕਿ, ''ਉਹ ਤਾਂ ਉਂਝ ਹੀ ਬਚ ਜਾਵੇਗੀ ਕਿਉਂਕਿ ਉਹ ਤਾਂ ਮਜ਼ਬੂਤ ਮੁਕਬਾਲੇਬਾਜ਼ ਹੈ ਨਾ? ਟੌਪ ਟੂ ਮੈਂ ਹੈ ਨਾ।'' ਇਸ ਤੋਂ ਬਾਅਦ ਸ਼ਹਿਨਾਜ਼ ਤੇ ਆਸਿਮ ਦੋਵੇਂ ਹੱਸਣ ਲੱਗਦੇ ਹਨ। ਇਸ ਤਰ੍ਹਾਂ ਦੇ ਘਰਵਾਲਿਆਂ ਨੂੰ ਬਿੱਗ ਬੌਸ ਨੇ 4 ਵਾਰ ਮੌਕਾ ਦਿੱਤਾ। ਖਾਸ ਗੱਲ ਹੈ ਕਿ ਬਿੱਗ ਬੌਸ ਨੇ ਆਖਰੀ 2 ਵਾਰ ਸੁਰੱਖਿਅਤ ਕਰਨ ਵਾਲੇ ਮੈਂਬਰਾਂ ਦੀ ਸੰਖਿਆ ਵੀ ਵਧਾਈ। ਹਾਲਾਂਕਿ ਘਰਵਾਲਿਆਂ ਨੇ ਫੈਸਲਾ ਕੀਤਾ ਕਿ ਸਾਰੇ ਨੌਮੀਨੇਟ ਹੋਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News