ਮਾਹਿਰਾ ਦੀ ਗਰਦਨ ''ਤੇ ਨਿਸ਼ਾਨ ਦੇਖ ਕੇ ਸਿਧਾਰਥ ਨੇ ਪੁੱਛਿਆ, ਕੀ ਇਹ Love Bite ਹੈ?

1/8/2020 3:17:02 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਸ਼ੁਰੂਆਤ 'ਚ ਇਕ-ਦੂਜੇ ਦੇ ਦੁਸ਼ਮਣ ਰਹੇ ਸਿਧਾਰਥ ਸ਼ੁਕਲਾ ਤੇ ਮਾਹਿਰਾ ਸ਼ਰਮਾ ਹੁਣ ਵਧੀਆ ਦੋਸਤ ਬਣ ਗਏ ਹਨ। ਦੋਵੇਂ ਇਕ-ਦੂਜੇ ਨਾਲ ਕਾਫੀ ਮਸਤੀ-ਮਜ਼ਾਕ ਕਰਦੇ ਹਨ ਤੇ ਇਕ-ਦੂਜੇ ਦੀ ਤਾਰੀਫ ਵੀ ਕਰਦੇ ਰਹਿੰਦੇ ਹਨ। ਹਾਲ ਹੀ 'ਚ ਸਿਧਾਰਥ ਇਕ ਨਿਸ਼ਾਨ ਦੇ ਕੇ ਮਾਹਿਰਾ ਦੀ ਖਿਚਾਈ ਕਰਦੇ ਹੋਏ ਨਜ਼ਰ ਆ ਰਿਹਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਸਿਧਾਰਥ, ਪਾਰਸ ਛਾਬੜਾ, ਸ਼ੇਫਾਲੀ ਤੇ ਮਾਹਿਰਾ ਲਿਵਿੰਗ ਰੂਮ 'ਚ ਬੈਠੇ ਹੋਏ ਸਨ ਤਾਂ ਸਿਧਾਰਥ ਨੂੰ ਮਾਹਿਰਾ ਦੀ ਗਰਦਨ 'ਤੇ ਇਕ ਨਿਸ਼ਾਨ ਦਿਖਾਈ ਦਿੱਤਾ। ਮਾਹਿਰਾ ਦੀ ਖਿਚਾਈ ਕਰਦੇ ਹੋਏ ਸਿਧਾਰਥ ਨੇ ਪੁੱਛਿਆ ਇਹ ਕੀ Love Bite ਹੈ? ਇਸ 'ਤੇ ਮਾਹਿਰਾ ਇਨਕਾਰ ਕਰਦੀ ਹੋਈ ਜਵਾਬ ਦਿੰਦੀ ਹੈ ਕਿ ਮੇਰੀ ਗਰਦਨ 'ਤੇ ਇੰਫੈਕਸ਼ਨ ਹੋ ਗਈ ਹੈ ਪਰ ਉਸ ਸਮੇਂ ਸ਼ੇਫਾਲੀ ਤੇ ਪਾਰਸ ਵੀ ਮਾਹਿਰਾ ਦੀ ਗਰਦਨ 'ਤੇ ਨਿਸ਼ਾਨ ਨੂੰ ਲੈ ਕੇ ਉਸ ਦੀ ਖਿਚਾਈ ਕਰਨ ਲੱਗੇ।

ਇਸ ਤੋਂ ਬਾਅਦ ਸਿਧਾਰਥ ਕੈਮਰੇ ਵੱਲ ਦੇਖ ਕੇ ਕਹਿਣ ਲੱਗਾ ਕਿ ਇਹ ਨਿਸਾਨ ਦੇਖ ਕੇ ਉਸ ਦੀ ਮਾਂ ਕੀ ਸੋਚ ਰਹੀ ਹੋਵੇਗੀ। ਹਾਲਾਂਕਿ ਮਾਹਿਰਾ ਲਗਾਤਾਰ ਸਿਧਾਰਥ ਨੂੰ ਸਮਝਾਉਂਦੀ ਹੈ ਕਿ ਮੇਰੀ ਗਰਦਨ 'ਤੇ ਇੰਫੈਕਸ਼ਨ ਹੋ ਗਈ ਹੈ ਇਹ ਕੋਈ Love Bite ਨਹੀਂ ਹੈ। ਸਿਧਾਰਥ ਦੀ ਇਸ ਮਸਤੀ 'ਚ ਪਾਰਸ ਤੇ ਸ਼ੇਫਾਲੀ ਵੀ ਉਸ ਦਾ ਪੂਰਾ ਸਾਥ ਦੇ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News