ਰਸ਼ਮੀ ਲਈ ਬਦਲਿਆ ਸਿਧਾਰਥ ਦਾ ਰਵੱਈਆ, ਦੇਖ ਸ਼ਹਿਨਾਜ਼ ਹੋਈ ਸਰਪ੍ਰਾਈਜ਼

12/4/2019 10:24:39 AM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਬੁਆਏਫ੍ਰੈਂਡ ਅਰਹਾਨ ਖਾਨ ਦੀ ਰੀ-ਐਂਟਰੀ ਤੋਂ ਬਾਅਦ ਰਸ਼ਮੀ ਦੇਸਾਈ ਦੀ ਖੇਡ 'ਚ ਸੁਧਾਰ ਹੋਇਆ ਹੈ। ਬੀਤੇ ਐਪੀਸੋਡ 'ਚ ਰਸ਼ਮੀ ਦੇਸਾਈ ਐਕਟਿਵ ਨਜ਼ਰ ਆਈ। ਉਨ੍ਹਾਂ ਨੇ ਚਾਹ ਨੂੰ ਲੈ ਕੇ ਸਿਧਾਰਥ ਸ਼ੁਕਲਾ ਨਾਲ ਲੜਾਈ ਕੀਤੀ। ਰਾਸ਼ਨਿੰਗ ਨੂੰ ਲੈ ਕੇ ਸਿਧਾਰਥ ਨੂੰ ਘੇਰਨ ਲਈ ਰਸ਼ਮੀ ਦੇਸਾਈ ਬਾਕੀ ਮੁਕਾਬਲੇਬਾਜ਼ਾਂ ਨਾਲ ਪਲਾਨਿੰਗ ਕਰਦੀ ਦਿਸੀ। ਲੱਗਦਾ ਹੈ ਕਿ ਅਰਹਾਨ ਖਾਨ ਦੀ ਵਾਪਸੀ ਤੋਂ ਬਾਅਦ ਅਚਾਨਕ ਰਸ਼ਮੀ ਦੇਸਾਈ ਦੇ ਖੇਡ 'ਚ ਆਏ ਬਦਲਾਅ ਨੂੰ ਸਿਧਾਰਥ ਸ਼ੁਕਲਾ ਨੇ ਵੀ ਮਹਿਸੂਸ ਕੀਤਾ ਹੈ। ਤਾਂ ਹੀ ਮੰਗਲਵਾਰ ਦੇ ਐਪੀਸੋਡ 'ਚ ਸਿਧਾਰਥ ਸ਼ਹਿਨਾਜ਼ ਕੌਰ ਗਿੱਲ ਤੇ ਮਾਹਿਰਾ ਸ਼ਰਮਾ ਦੇ ਸਾਹਮਣੇ ਰਸ਼ਮੀ ਦੀ ਤਾਰੀਫ ਕਰਦੇ ਦਿਸੇ। ਸਿਧਾਰਥ ਨੇ ਕਿਹਾ, ''ਰਸ਼ਮੀ ਚੰਗਾ ਖੇਡ ਰਹੀ ਹੈ। ਸਿਧਾਰਥ ਨੂੰ ਰਸ਼ਮੀ ਦੀ ਤਾਰੀਫ ਕਰਦਾ ਦੇਖ ਸ਼ਹਿਨਾਜ਼ ਸਰਪ੍ਰਾਈਜ਼ ਹੁੰਦੀ ਹੈ ਤੇ ਐਕਟਰ ਤੋਂ ਇਸ ਦੀ ਵਜ੍ਹਾ ਪੁੱਛਦੀ ਹੈ। ਜਵਾਬ 'ਚ ਸਿਧਾਰ ਨੇ ਕਿਹਾ, ਬਹੁਤ ਅੱਛਾ ਹੈ।''

ਰਸ਼ਮੀ ਲਈ ਕੀ ਬੋਲੀ ਮਾਹਿਰਾ ਸ਼ਰਮਾ?
ਇਸ ਤੋਂ ਬਾਅਦ ਰਸ਼ਮੀ ਦੇ ਬਲਦੇ ਤੇਵਰ 'ਤੇ ਮਾਹਿਰਾ ਨੇ ਕਿਹਾ, ''ਉਹ ਇਕ ਛੋਟਾ ਪਮੀਰੀਅਨ ਹੁੰਦਾ ਹੈ, ਉਂਝ ਤਾਂ ਉਹ ਚੁੱਪ ਰਹਿੰਦਾ ਹੈ ਪਰ ਜਦੋਂ ਉਸ ਦਾ ਮਾਲਕ ਆਉਂਦਾ ਹੈ ਤਾਂ ਉਹ ਸਭ 'ਤੇ ਵਜਦਾ ਹੈ ਪਰ ਜਿਵੇਂ ਹੀ ਮਾਲਕ ਕਿਨਾਰੇ ਹੁੰਦਾ ਹੈ ਫਿਰ ਤੋਂ ਉਹ ਵਜਣ ਤੋਂ ਹਟ ਜਾਂਦਾ ਹੈ। ਮੈਂ ਤੁਹਾਨੂੰ ਲਿਖ ਕੇ ਦੇ ਰਹੀ ਹਾਂ ਕਿ ਇਹ ਸਭ 2 ਦਿਨ ਤੱਕ ਰਹੇਗਾ। 2 ਦਿਨ ਬਾਅਦ ਸਭ ਸ਼ਾਂਤ ਹੋ ਜਾਵੇਗਾ।


ਇਸ ਤੋਂ ਬਾਅਦ ਸਿਧਾਰਥ ਨੇ ਮਾਹਿਰਾ ਦੀ ਗੱਲ 'ਤੇ ਰਿਐਕਟ ਕੀਤਾ। ਉਨ੍ਹਾਂ ਨੇ ਕਿਹਾ, ''ਅਜਿਹਾ ਨਹੀਂ ਹੈ, ਰਸ਼ਮੀ ਪਮੀਰੀਅਨ ਨਹੀਂ ਹੈ।'' ਸਿਧਾਰਥ ਦੀ ਇਹ ਗੱਲ ਸੁਣ ਕੇ ਫਿਰ ਸ਼ਹਿਨਾਜ਼ ਹੈਰਾਨ ਹੋ ਜਾਂਦੀ ਹੈ। ਦੱਸ ਦਈਏ ਕਿ ਰਸ਼ਮੀ ਨੂੰ ਪਮੀਰੀਅਨ ਕਹਿਣ 'ਤੇ ਸੋਸ਼ਲ ਮੀਡੀਆ 'ਤੇ ਮਾਹਿਰਾ ਸ਼ਰਮਾ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ। ਖੇਡ ਦੀ ਸ਼ੁਰੂਆਤ 'ਚ ਰਸ਼ਮੀ ਤੇ ਮਾਹਿਰਾ 'ਚ ਚੰਗੀ ਬਾਂਡਿੰਗ ਸੀ ਪਰ ਹੁਣ ਦੋਵੇਂ ਇਕੱਠੀਆਂ ਨਹੀਂ ਖੇਡ ਰਹੀਆਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News