ਲੁਧਿਆਣਾ ਪੁਲਸ ਸਾਹਮਣੇ ਪੇਸ਼ ਹੋਏ ਸਿੱਧੂ ਮੂਸੇਵਾਲਾ

1/24/2020 5:27:22 PM

ਲੁਧਿਆਣਾ (ਨਰਿੰਦਰੂ ਮਹਿੰਦਰੂ )- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇਕ ਵੀਡੀਓ ਕਾਰਨ ਵਿਵਾਦਾਂ 'ਚ ਘਿਰ ਗਏ ਹਨ। ਲੁਧਿਆਣਾ ਦੇ ਆਰ. ਟੀ. ਆਈ ਵਰਕਰ ਕੁਲਦੀਪ ਸਿੰਘ ਖਹਿਰਾ ਨੇ ਲੁਧਿਆਣਾ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਖਹਿਰਾ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਤੋਂ ਬਾਅਦ ਦੋਵਾਂ ਗਾਇਕਾਂ ਨੂੰ ਲੁਧਿਆਣਾ ਦੇ ਏ.ਸੀ.ਪੀ (ਸਾਊਥ) ਕੋਲ ਪੇਸ਼ ਹੋਣ ਦੇ ਸਮਨ ਭੇਜੇ ਗਏ ਸਨ।
PunjabKesari
ਇਸ ਦੇ ਚਲਦਿਆਂ ਸਿੱਧੂ ਮੂਸੇਵਾਲਾ ਅੱਜ ਲੁਧਿਆਣਾ ਦੇ ਏ.ਸੀ.ਪੀ ਜਸ਼ਨਦੀਪ ਸਿੰਘ ਕੋਲ ਪੇਸ਼ ਹੋਏ ਤੇ ਆਪਣੇ ਬਿਆਨ ਦਰਜ਼ ਕਰਵਾਏ। ਬਿਆਨ ਦਰਜ਼ ਕਰਵਾਉਣ ਆਏ ਸਿੱਧੂ ਮੂਸੇਵਾਲਾ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ।
PunjabKesari
ਦੱਸ ਦਈਏ ਕਿ ਇਨ੍ਹਾਂ ਦੋਵਾਂ ਗਾਇਕਾਂ 'ਤੇ ਦੋਸ਼ ਹੈ ਕਿ ਇਨ੍ਹਾਂ ਗਾਇਕਾਂ ਨੇ ਇਕ ਗੀਤ ਰਾਹੀਂ ਹਥਿਆਰਾਂ ਦੀ ਨਾਜ਼ਾਇਜ ਵਰਤੋਂ ਕਰਨ ਅਤੇ ਅਪਰਾਧਾਂ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਨਾਲ ਹੀ ਨੌਜਵਾਨਾਂ ਨੂੰ ਗਲਤ ਦਿਸ਼ਾ ਦਿੱਤੀ ਹੈ । ਪੁਲਸ ਵੱਲੋਂ ਮਨਕੀਰਤ ਔਲਖ ਤੇ ਸਿੱਧੂ ਮੂਸੇਵਾਲਾ ਦੋਵਾਂ ਨੂੰ ਸਮਨ ਭੇਜਿਆ ਗਿਆ ਸੀ ਪਰ ਅੱਜ ਸਿਰਫ ਸਿੱਧੂ ਮੂਸੇਵਾਲਾ ਹੀ ਲੁਧਿਆਣਾ ਪੁਲਸ ਕੋਲ ਪੇਸ਼ ਹੋਏ ਸਨ।
PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News