ਜਸਬੀਰ ਜੱਸੀ ਨੇ ਗਾਇਆ ਮਰਹੂਮ ਸ਼ਿਵ ਕੁਮਾਰ ਬਟਾਲਵੀ ਦਾ ਗੀਤ, ਵੀਡੀਓ
5/15/2020 7:28:41 AM

ਜਲੰਧਰ (ਬਿਊਰੋ) — ਗਾਇਕ ਜਸਬੀਰ ਜੱਸੀ ਨੇ ਮਰਹੂਮ ਸ਼ਿਵ ਕੁਮਾਰ ਬਟਾਲਵੀ ਦਾ ਗੀਤ 'ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ' ਗਾ ਰਹੇ ਹਨ।।ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਸ਼ਿਵ ਕੁਮਾਰ ਬਟਾਲਵੀ ਦੀ ਲੇਖਣੀ ਦਾ ਹਰ ਕੋਈ ਕਾਇਲ ਹੈ। ਉਨ੍ਹਾਂ ਦੀ ਲੇਖਣੀ 'ਚ ਏਨਾਂ ਦਰਦ ਸਮਾਇਆ ਹੋਇਆ ਹੈ ਕਿ ਇਸੇ ਕਰਕੇ ਉਨ੍ਹਾਂ ਨੂੰ ਬਿਰਹਾ ਦੇ ਸੁਲਤਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸ਼ਿਵ ਕੁਮਾਰ ਦੇ ਲਿਖੇ ਇਸ ਗੀਤ ਨੂੰ ਜਸਬੀਰ ਜੱਸੀ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾ ਕੇ ਚਾਰ ਚੰਨ ਲਾ ਦਿੱਤੇ ਹਨ।
ਜਸਬੀਰ ਜੱਸੀ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੀ ਸਾਫ-ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ।।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ 'ਦਿਲ ਲੈ ਗਈ ਕੁੜੀ ਗੁਜਰਾਤ ਦੀ', 'ਚੰਨੋ ਦਾ ਜਵਾਨੀ 'ਚ ਪੈਰ ਪੈ ਗਿਆ', 'ਕੁੜੀ ਜ਼ਹਿਰ ਦੀ ਪੁੜੀ' ਸਣੇ ਕਈ ਗੀਤ ਸ਼ਾਮਿਲ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਆਵਾਜ਼ 'ਚ ਗਾਈ ਗਈ ਹੀਰ ਅਤੇ ਹੋਰ ਲੋਕ ਗੀਤਾਂ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਗੀਤਾਂ ਦੇ ਨਾਲ-ਨਾਲ ਉਹ ਪਾਲੀਵੁੱਡ 'ਚ ਅਦਾਕਾਰੀ ਵੀ ਦਿਖਾ ਚੁੱਕੇ ਹਨ ਅਤੇ ਉਨ੍ਹਾਂ ਨੇ ਇੱਕ ਫ਼ਿਲਮ 'ਖੁਸ਼ੀਆਂ' 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ।
Ikk Doo Din vich naa likh honi. Meri ishq kahani Lammi en!!! JJ
A post shared by Jassi (@jassijasbir) on May 12, 2020 at 9:59pm PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ