ਹਮੇਸ਼ਾ ਕਮੀਆਂ ਗਿਣਵਾਉਣ ਵਾਲਿਆਂ ਨੂੰ ਕਮਲਹੀਰ ਨੇ ਇੰਝ ਪਾਈ ਝਾੜ, ਵੀਡੀਓ ਕੀਤਾ ਸਾਂਝਾ
5/8/2020 4:27:37 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਕਮਲਹੀਰ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਉਹ ਚੰਗੇ ਅਤੇ ਮਾੜੇ ਵਿਚ ਫਰਕ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵੀਡੀਓ ਵਿਚ ਕਮਲਹੀਰ ਬੋਲ ਰਹੇ ਹਨ ਕਿ ਇਕ ਬਹੁਤ ਵੱਡਾ ਏਰੀਆ ਗੰਦ ਨਾਲ ਭਰਿਆ ਹੋਵੇ ਪਰ ਇਕ ਛੋਟੇ ਜਿਹੇ ਕੋਨੇ ਵਿਚ ਇਕ ਫੁੱਲ ਲੱਗਿਆ ਹੋਵੇ ਤਾਂ ਡੂਮਣੇ ਦੀ ਮੱਖੀ ਸਾਰੇ ਗੰਦ ਨੂੰ ਛੱਡ ਕੇ ਉਸ ਫੁੱਲ 'ਤੇ ਜਾ ਕੇ ਬੈਠਦੀ ਹੈ ਪਰ ਜਦੋਂ ਉਹੀ ਸਾਰਾ ਏਰੀਆ ਫੁੱਲਾਂ ਨਾਲ ਭਰਿਆ ਹੋਵੇ ਅਤੇ ਇਕ ਕੋਨੇ ਵਿਚ ਗੰਦ ਪਿਆ ਹੋਵੇ ਤਾਂ ਘਰੇਲੂ ਮੱਖੀ ਸਾਰੇ ਫੁੱਲਾਂ ਵਾਲੇ ਏਰੀਏ ਨੂੰ ਛੱਡ ਕੇ ਗੰਦ 'ਤੇ ਹੀ ਜਾ ਕੇ ਬੈਠਦੀ ਹੈ। ਉਨ੍ਹਾਂ ਦਾ ਇਹ ਵੀਡੀਓ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਮਲਹੀਰ ਨੇ ਇਸ ਵੀਡੀਓ ਦੇ ਰਾਹੀਂ ਲੋਕਾਂ 'ਚ ਕਮੀਆਂ ਗਿਨਵਾਉਣ ਵਾਲੇ ਇਨਸਾਨਾਂ ਦੀ ਗੱਲ ਕੀਤੀ ਹੈ, ਜੋ ਆਪਣੇ ਅੰਦਰ ਝਾਕ ਕੇ ਨਹੀਂ ਦੇਖਦੇ ਬੱਸ ਉਹ ਦੂਜਿਆਂ ਦੀਆਂ ਕਮੀਆਂ ਕੱਢਣ ਵਿਚ ਲੱਗੇ ਰਹਿੰਦੇ ਹਨ। ਉਨ੍ਹਾਂ ਨੂੰ ਸਿਰਫ ਦੂਜਿਆਂ ਵਿਚ ਹਮੇਸ਼ਾ ਕਮੀਆਂ ਹੀ ਨਜ਼ਰ ਆਉਂਦੀਆਂ ਹਨ।
#kamalheer #heeroes #sangtar #manmohanwaris
A post shared by Kamal Heer (@iamkamalheer) on May 6, 2020 at 10:08pm PDT
ਕਮਲਹੀਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਕਮਲਹੀਰ ਆਪਣੀ ਸਾਫ ਸੁਥਰੀ ਅਤੇ ਸੱਭਿਆਚਾਰਕ ਗਾਇਕੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਵੱਡੇ ਭਰਾ ਮਨਮੋਹਨ ਵਾਰਿਸ ਵੀ ਚੋਟੀ ਦੇ ਗਾਇਕ ਹਨ। ਤਿੰਨਾਂ ਭਰਾਵਾਂ ਦੀ ਜੋੜੀ ਦਾ ਪੰਜਾਬੀ ਵਿਰਸਾ ਵਿਦੇਸ਼ ਵਿਚ ਕਾਫੀ ਮਕਬੂਲ ਹੈ, ਜੋ ਕਿ ਹਰ ਸਾਲ ਕਰਵਾਇਆ ਜਾਂਦਾ ਹੈ।
#kamalheer #HEERoes #manmohanwaris #sangtar
A post shared by Kamal Heer (@iamkamalheer) on May 4, 2020 at 9:24pm PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ