ਪ੍ਰੀਤ ਹਰਪਾਲ ਨੂੰ ਦੇਖ ਕੇ ਦੇਖੋ ਕਿਵੇਂ ਖਿੜੇ ਅਨਾਥ ਬੱਚਿਆਂ ਦੇ ਚਿਹਰੇ (ਵੀਡੀਓ)

11/5/2019 11:19:25 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਕਿਸੇ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਨਜ਼ਰ ਆ ਰਹੇ ਹਨ। ਇਹ ਵੀਡੀਓ ਪੁਰਾਣਾ ਹੈ, ਜਿਸ 'ਚ ਉਹ ਬੱਚਿਆਂ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਇਨਾਂ ਅਨਾਥ ਬੱਚਿਆਂ 'ਚ ਜਾ ਕੇ ਹਮੇਸ਼ਾ ਸਕੂਨ ਮਿਲਦਾ ਹੈ। ਰੱਬ ਸਭ ਦੇ ਸੁਪਨੇ ਪੂਰੇ ਕਰੇ, ਲਵ ਯੂ ਬਾਬਾ ਜੀ, ਪਿਛਲੇ ਸਾਲ ਦਾ ਵੀਡੀਓ।''

 
 
 
 
 
 
 
 
 
 
 
 
 
 

Ehna anaath bachyan ch ja hamesha sukoon milda. Rab harek de supne poore kre🙏🙏🙏🙏 love you baba ji. ❤️❤️ last year video. @preet.harpal

A post shared by Preet Harpal (@preet.harpal) on Nov 4, 2019 at 5:13am PST


ਦੱਸ ਦਈਏ ਕਿ ਪ੍ਰੀਤ ਹਰਪਾਲ ਦਾ ਇਹ ਵੀਡੀਓ ਸ਼ਾਇਦ ਪਿਛਲੇ ਸਾਲ ਦਾ ਹੈ। ਪ੍ਰੀਤ ਹਰਪਾਲ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਵਧੀਆ ਗਾਇਕ ਹੋਣ ਦੇ ਨਾਲ-ਨਾਲ ਵਧੀਆ ਲੇਖਣੀ ਦੇ ਵੀ ਮਾਲਕ ਹਨ। ਪ੍ਰੀਤ ਹਰਪਾਲ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਹਰੇਕ ਤਰ੍ਹਾਂ ਦੇ ਗੀਤ ਗਾਏ ਹਨ ਭਾਵੇਂ ਉਹ ਬੀਟ ਸੌਂਗ ਹੋਣ ਜਾਂ ਫਿਰ ਸੈਡ ਸੌਂਗ। ਉਹ ਜ਼ਮੀਨ ਨਾਲ ਜੁੜੇ ਹੋਏ ਕਲਾਕਾਰ ਹਨ ਅਤੇ ਪਿਛਲੇ ਦਿਨੀਂ ਹੀ ਉਨ੍ਹਾਂ ਨੇ ਆਪਣੇ ਪਿੰਡ ਦੀਆਂ ਕੁਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਸਨ, ਜਿਸ 'ਚ ਉਹ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕਰਦੇ ਨਜ਼ਰ ਆਏ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News