ਸੁਖਸ਼ਿੰਦਰ ਛਿੰਦਾ ਦੇ ਧਾਰਮਿਕ ਗੀਤ ਦਾ ਟੀਜ਼ਰ ਰਿਲੀਜ਼, ਸਾਂਝੀਵਾਲਤਾ ਦਾ ਦੇ ਰਿਹੈ ਸੁਨੇਹਾ (ਵੀਡੀਓ)
6/3/2020 10:02:44 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਸੁਖਸ਼ਿੰਦਰ ਛਿੰਦਾ ਮੁੜ ਤੋਂ ਗੁਰੂ ਸਾਹਿਬ ਨੂੰ ਸਮਰਪਿਤ ਧਾਰਮਿਕ ਗੀਤ ਲੈ ਕੇ ਆ ਰਹੇ ਹਨ। ਇਹ ਗੀਤ 'ਸ਼ਹੀਦਾਂ ਦੇ ਸਰਤਾਜ' ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਹੈ। ਫਿਲਹਾਲ ਇਸ ਧਾਰਮਿਕ ਗੀਤ ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਗੀਤ ਦੇ ਟੀਜ਼ਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ''ਇਹ ਧਾਰਮਿਕ ਗੀਤ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ।'' ਜਿਹੜਾ ਵੀ ਉਨ੍ਹਾਂ ਦੇ ਨਾਮ ਦਾ ਸਿਮਰਨ ਕਰਦਾ ਹੈ, ਉਸ ਨੂੰ ਮੁੜ ਕੇ ਦੁਬਾਰਾ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਮਿਲਦੀ ਹੈ ਅਤੇ ਮੁੜ-ਮੁੜ ਗਰਭ 'ਚ ਜਨਮ ਨਹੀਂ ਲੈਣਾ ਪੈਂਦਾ। ਇਸ ਧਾਰਮਿਕ ਗੀਤ ਨੂੰ ਜਲਦ ਹੀ ਧਰਮ ਸੇਵਾ ਸੁਸਾਇਟੀ ਵੱਲੋਂ ਜਲਦ ਹੀ ਰਿਲੀਜ਼ ਕੀਤਾ ਜਾਵੇਗਾ।''
ਇਸ ਗੀਤ 'ਚ ਸੁਖਸ਼ਿੰਦਰ ਛਿੰਦਾ ਦੀ ਆਵਾਜ਼ ਸੁਣਨ ਨੂੰ ਮਿਲੇਗੀ ਅਤੇ ਇਸ ਗੀਤ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੁਖਸ਼ਿੰਦਰ ਛਿੰਦਾ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਭਾਵੇਂ ਉਹ ਬੀਟ ਸੌਂਗ ਹੋਣ, ਸੈਡ ਹੋਣ ਜਾਂ ਫਿਰ ਧਾਰਮਿਕ ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਹਨ। ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ