ਝੁੱਗੀਆਂ 'ਚ ਜ਼ਿੰਦਗੀ ਬਤੀਤ ਕਰਨ ਨੂੰ ਮਜ਼ਬੂਰ ਹੋਏ ਫਿਲਮ 'Slumdog Millionaire' ਦੇ ਇਹ ਐਕਟਰ

1/28/2020 5:06:31 PM

ਮੁੰਬਈ (ਬਿਊਰੋ) — ਸਾਲ 2008 'ਚ ਹਾਲੀਵੁੱਡ ਨਿਰਦੇਸ਼ਕ ਡੈਨੀ ਬਾਇਲ ਦੀ ਫਿਲਮ 'ਸਲੱਮਡਾਗ ਮਿਲੀਨੇਯਰ' (Slumdog Millionaire) ਨੇ ਆਸਕਰ 'ਚ ਧੂਮ ਮਚਾ ਦਿੱਤੀ ਸੀ। ਇਨ੍ਹਾਂ ਪੁਰਸਕਾਰਾਂ 'ਚ ਇਕ ਬੱਚੇ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਜਿਸ ਦਾ ਨਾਂ ਅਜ਼ਹਰੂਦੀਨ ਇਸਮਾਈਲ ਹੈ। ਮੁੰਬਈ ਦੀ ਝੁੱਗੀ ਬਸਤੀ 'ਚ ਰਹਿਣ ਵਾਲੇ ਅਜ਼ਹਰੂਦੀਨ ਨੇ ਇਸ ਫਿਲਮ 'ਚ ਛੋਟੇ ਸਲੀਮ ਦਾ ਕਿਰਦਾਰ ਨਿਭਾਇਆ ਸੀ। ਆਪਣੀ ਪਹਿਲੀ ਹੀ ਫਿਲਮ ਨਾਲ ਇੰਨ੍ਹਾਂ ਕੁਝ ਪਾਉਣ ਵਾਲੇ ਅਜ਼ਹਰੂਦੀਨ ਨੂੰ ਫਿਲਮ ਦੇ ਨਿਰਦੇਸ਼ਕ ਨੇ ਇਕ ਫਲੈਟ ਵੀ ਦਿਵਾਇਆ ਸੀ ਪਰ 12 ਸਾਲਾ ਬਾਅਦ ਹੁਣ ਅਜ਼ਹਰੂਦੀਨ ਫਿਰ ਤੋਂ ਝੁੱਗੀ ਦੀ ਦੁਨੀਆ 'ਚ ਵਾਪਸ ਪਰਤ ਗਿਆ ਹੈ। ਸਿਰਫ ਅਜ਼ਹਰੂਦੀਨ ਹੀ ਨਹੀਂ, ਇਸ ਫਿਲਮ 'ਚ ਫਰੀਡਾ ਪਿੰਟਾ ਦੇ ਕਿਰਦਾਰ ਲਤਿਕਾ ਦੇ ਬਚਪਨ ਦਾ ਕਿਰਦਾਰ ਨਿਭਾਉਣ ਵਾਲੀ ਰੁਬੀਨਾ ਅਲੀ ਕੁਰੈਸ਼ੀ ਵੀ ਫਿਰ ਤੋਂ ਝੁੱਗੀਆਂ 'ਚ ਰਹਿਣ ਲਈ ਮਜ਼ਬੂਰ ਹੋ ਗਈ ਹੈ। ਦਰਅਸਲ, ਫਿਲਮ 'ਸਲੱਮਡਾਗ ਮਿਲੀਨੇਯਰ' ਦੀ ਸਫਲਤਾ ਤੋਂ ਬਾਅਦ ਨਿਰਦੇਸ਼ਕ ਡੈਨੀ ਬਾਇਲ ਨੇ ਇਸ ਫਿਲਮ ਦੇ ਦੋਵੇਂ ਬਾਲ ਕਲਾਕਾਰਾਂ ਅਜ਼ਹਰੂਦੀਨ ਤੇ ਰੁਬੀਨਾ ਦੀ ਮਦਦ ਲਈ 'ਜੈ ਹੋ' ਨਾਂ ਦਾ ਟਰੱਸਟ ਬਣਾਇਆ ਸੀ। ਇਸ ਦੇ ਚੱਲਦੇ ਉਸ ਨੂੰ ਫਲੈਟ ਤੇ ਮਾਸਿਕ ਭੱਤਾ ਵੀ ਮਿਲਦਾ ਸੀ ਪਰ ਹੁਣ ਅਜ਼ਹਰੂਦੀਨ ਦੇ ਪਰਿਵਾਰ ਨੇ ਉਹ ਫਲੈਟ ਵੇਚ ਦਿੱਤਾ ਹੈ। ਸਾਲ 2008 ਤੋਂ ਹੁਣ ਤੱਕ ਯਾਨੀ 12 ਸਾਲਾਂ 'ਚ ਅਜ਼ਹਰੂਦੀਨ 21 ਸਾਲ ਦਾ ਹੋ ਚੁੱਕਾ ਹੈ।
PunjabKesari
ਖਬਰਾਂ ਮੁਤਾਬਕ, ਉਸ ਦਾ ਪਰਿਵਾਰ ਸਾਂਤਾਕਰੂਜ਼ ਸਥਿਤ ਆਪਣਾ 250 ਸਕਵੇਅਰ ਫੀਟ ਦਾ ਘਰ ਵੇਚ ਕੇ ਹੁਣ ਫਿਰ ਤੋਂ ਬਾਂਦਰਾ ਦੇ ਗਰੀਬ ਨਗਰ ਸਥਿਤ ਆਪਣੀ ਝੁੱਗੀ 'ਚ ਵਾਪਸ ਚਲੇ ਗਿਆ। ਇਹ ਘਰ ਉਸ ਨੇ 49 ਲੱਖ 'ਚ ਵੇਚਿਆ। ਹਾਲਾਂਕਿ ਦੂਜੀ ਵਾਰ ਝੁੱਗੀ ਦੀ ਇਹ ਜ਼ਿੰਦਗੀ ਅਜ਼ਹਰੂਦੀਨ ਨੂੰ ਓਨੀਂ ਰਾਸ ਨਹੀਂ ਆ ਰਹੀ ਹੈ। ਇਸ ਦੌਰਾਨ ਉਹ ਕਈ ਵਾਰ ਬੀਮਾਰ ਵੀ ਹੋ ਚੁੱਕਾ ਹੈ ਤੇ ਉਸ ਦੀ ਮਾਂ ਉਸ ਨੂੰ ਆਪਣੇ ਪਿੰਡ ਵੀ ਲੈ ਗਈ ਹੈ, ਜਿਥੇ ਉਹ ਪਿਛਲੇ ਕੁਝ ਦਿਨਾਂ ਤੋਂ ਰਹਿ ਰਿਹਾ ਹੈ।
PunjabKesari
ਦੱਸਣਯੋਗ ਹੈ ਕਿ 8 ਆਕਸਰ ਪੁਰਸਕਾਰ ਜਿੱਤਣ ਵਾਲੀ ਫਿਲਮ ਲਈ ਅਜ਼ਹਰੂਦੀਨ ਨੂੰ 300 ਬੱਚਿਆਂ 'ਚੋਂ ਚੁਣਿਆ ਗਿਆ ਸੀ। ਅਜ਼ਹਰੂਦੀਨ ਨੂੰ ਦਿਵਾਇਆ ਗਿਆ ਫਲੈਟ ਉਸ ਦੀ 18 ਸਾਲ ਦੀ ਉਮਰ ਤੱਕ ਟਰੱਸਟ ਦੇ ਹੀ ਨਾਂ ਸੀ, ਜੋ ਬਾਅਦ 'ਚ ਉਸ ਦਾ ਹੋ ਗਿਆ। ਉਥੇ ਹੀ ਰੁਬੀਨਾ ਨੂੰ ਵੀ ਬਾਂਦਰਾ 'ਚ ਇਸ ਟਰੱਸਟ ਵਲੋਂ ਇਕ ਫਲੈਟ ਦਿਵਾਇਆ ਗਿਆ ਸੀ। ਹਾਲਾਂਕਿ ਰੁਬੀਨਾ ਨੇ ਆਪਣਾ ਫਲੈਟ ਵੇਚਿਆ ਹੈ। ਉਹ ਹੁਣ ਆਪਣੀ ਮਾਂ ਨਾਲ ਨਾਲਾਸੋਪਾਰਾ ਦੀ ਝੁੱਗੀ 'ਚ ਰਹਿੰਦੀ ਹੈ, ਜਦੋਂਕਿ ਬਾਂਦਰਾ ਦੇ ਫਲੈਟ 'ਚ ਉਸ ਦੇ ਪਿਤਾ ਆਪਣੀ ਦੂਜੀ ਪਤਨੀ ਤੇ 5 ਬੱਚਿਆਂ ਨਾਲ ਰਹਿ ਰਹੇ ਹਨ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News