ਇਸ ਕਾਰਨ ਪਰਿਵਾਰ ਨੂੰ ਬਿਨਾ ਦੱਸੇ ਸੋਹੇਲ ਖਾਨ ਨੂੰ ਕਰਨਾ ਪਿਆ ਸੀ ਵਿਆਹ

12/20/2019 11:53:58 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਸਲਮਾਨ ਖਾਨ ਦਾ ਭਰਾ ਸੋਹੇਲ ਖਾਨ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਿਹਾ ਹੈ। ਖਾਨਦਾਨ ਦੇ ਛੋਟੇ ਖਾਨ ਸੋਹੇਲ ਦੀ ਪ੍ਰੋਫੈਸ਼ਨਲ ਜ਼ਿੰਦਗੀ ਕਾਫੀ ਔਖੀ ਰਹੀ। ਇਸ ਦੇ ਨਾਲ ਹੀ ਸੋਹੇਲ ਦੀ ਲਵ ਲਾਈਫ ਵੀ ਕਾਫੀ ਪ੍ਰੇਸ਼ਾਨੀਆ ਨਾਲ ਭਰੀ ਰਹੀ। ਖਬਰਾਂ ਮੁਤਾਬਕ ਸੋਹੇਲ ਨੂੰ ਸੀਮਾ ਸਚਦੇਵ ਨਾਮ ਦੀ ਲੜਕੀ ਨਾਲ ਪਿਆਰ ਹੋ ਗਿਆ ਸੀ ਪਰ ਸੀਮਾ ਦੇ ਘਰਵਾਲੇ ਉਸ ਦਾ ਵਿਆਹ ਸੋਹੇਲ ਨਾਲ ਕਰਨ ਨੂੰ ਬਿਲਕੁੱਲ ਤਿਆਰ ਨਹੀਂ ਸਨ।
PunjabKesari
ਸੀਮਾ ਸਚਦੇਵ ਮੁੰਬਈ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨ ਗਈ ਸੀ ਤੇ ਉਥੇ ਹੀ ਉਸ ਦੀ ਮੁਲਾਕਾਤ ਸੋਹੇਲ ਨਾਲ ਹੋਈ ਸੀ। ਇਸ ਲਈ ਜਿਸ ਦਿਨ ਸੋਹੇਲ ਦੀ ਪਹਿਲੀ ਫਿਲਮ 'ਪਿਆਰ ਕਿਆ ਤੋਂ ਡਰਨਾ ਕਿਆ' ਰਿਲੀਜ਼ ਹੋਈ, ਉਸੇ ਦਿਨ ਦੋਵਾਂ ਨੇ ਆਰੀਆ ਸਮਾਜ ਮੰਦਰ 'ਚ ਜਾ ਕੇ ਵਿਆਹ ਕਰਵਾ ਲਿਆ, ਜਿਸ ਤੋਂ ਬਾਅਦ ਸੋਹੇਲ ਦੇ ਘਰਵਾਲੇ ਉਸ ਨਾਲ ਕਾਫੀ ਨਾਰਾਜ਼ ਹੋ ਗਏ ਸਨ।
PunjabKesari
ਦੱਸ ਦੇਈਏ ਕਿ ਸੋਹੇਲ ਨੇ ਬਤੌਰ ਡੈਇਰੈਕਟਰ ਸਾਲ 1997 'ਚ ਆਪਣਾ ਫਿਲਮੀ ਕਰੀਅਰ ਸ਼ੁਰੂ ਕੀਤੀ ਸੀ। ਸੋਹੇਲ ਖਾਨ ਦੀ ਪਹਿਲੀ ਫਿਲਮ 'ਪਿਆਰ ਕਿਆ ਤੋ ਡਰਨਾ ਕਿਆ' ਸੀ। ਸੋਹੇਲ ਤੋ ਸੀਮਾ ਮਿਲ ਕੇ ਇਕ ਐਂਟਰਟਮੈਂਟ ਕੰਪਨੀ ਚਲਾਉਂਦੇ ਹਨ ਤੇ ਸੀਮਾ ਦੇ ਕਈ ਹੋਰ ਵੀ ਬਿਜ਼ਨੈੱਸ ਹਨ, ਜਿਸ 'ਚ ਉਸ ਦੇ ਫੈਸ਼ਨ ਬ੍ਰਾਂਡ ਤੇ ਸਪਾ ਸੈਂਟਰ ਵੀ ਹੈ।
PunjabKesari
ਸੀਮਾ ਤੇ ਸੋਹੇਲ ਦੇ ਦੋ ਬੇਟੇ ਹਨ। ਖਾਨ ਪਰਿਵਾਰ ਦੀਆਂ ਪਾਰਟੀਆਂ 'ਚ ਦੋਵੇਂ ਅਕਸਰ ਨਜ਼ਰ ਆਉਂਦੇ ਹਨ। ਸੋਹੇਲ ਤਿੰਨਾਂ ਭਰਾਵਾਂ 'ਚੋ ਸਭ ਤੋਂ ਛੋਟਾ ਹੈ।
PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News