ਫਰੰਟ ਕੱਟ ਡਰੈੱਸ ਪਹਿਨ ਸੋਨਾਕਸ਼ੀ ਨੇ ਦਿਖਾਇਆ ਗਲੈਮਰਸ ਅੰਦਾਜ਼, ਦੇਖੋ ਤਸਵੀਰਾਂ
4/3/2019 10:06:18 AM
ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅੱਜਕਲ ਆਪਣੀ ਲੁੱਕ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਅਜਿਹਾ ਹੀ ਕੁਝ ਹੋਇਆ। ਬੀਤੀ ਰਾਤ ਸੋਨਾਕਸ਼ੀ ਨੇ ਆਪਣੀ ਆਉਣ ਵਾਲੀ ਦੀ ਰੈਪਅਪ ਪਾਰਟੀ ਰੱਖੀ। ਜਿੱਥੇ ਸੋਨਾਕਸ਼ੀ ਦੇ ਕਈ ਦੋਸਤ ਵੀ ਨਜ਼ਰ ਆਏ।
ਇਸ ਦੌਰਾਨ ਸੋਨਾਕਸ਼ੀ ਨੇ ਬਲੂ ਕਲਰ ਦੀ ਫਲੋਰਲ ਡਰੈੱਸ ਪਹਿਨੀ ਹੋਈ ਸੀ।
ਇਸ ਡਰੈੱਸ 'ਚ ਸੋਨਾਕਸ਼ੀ ਕਾਫੀ ਗਲੈਮਰਸ ਲੱਗ ਰਹੀ ਸੀ। ਇਸ ਦੇ ਨਾਲ ਹੀ ਇੱਥੇ ਸੋਨਾਕਸ਼ੀ ਨੇ ਮੀਡੀਆ ਨੂੰ ਕਾਫੀ ਪੋਜ਼ ਵੀ ਦਿੱਤੇ।
ਜਾਣਕਾਰੀ ਲਈ ਦੱਸ ਦੇਈਏ ਕਿ ਸੋਨਾਕਸ਼ੀ ਨਾਲ ਇਸ ਫਿਲਮ 'ਚ ਵਰੁਣ ਸ਼ਰਮਾ ਵੀ ਹਨ। ਹਾਲਾਂਕਿ ਇਸ ਫਿਲਮ ਦੇ ਨਾਮ ਦੀ ਘੋਸ਼ਣਾ ਨਹੀਂ ਹੋਈ ਹੈ।

ਉਂਝ ਸੋਨਾਕਸ਼ੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਲੰਕ' ਦੇ ਪ੍ਰਮੋਸ਼ਨ 'ਚ ਬਿਜ਼ੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
