ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਵੀ. ਆਰ. ਕੇ. ਦਾ 'ਟੀਸ਼ੂ ਪੇਪਰ' (ਵੀਡੀਓ)

4/3/2019 10:32:39 AM

ਜਲੰਧਰ (ਬਿਊਰੋ) — 'ਬੈਟਰ ਹਾਫ', 'ਕਰਦੇ ਹਾਂ', 'ਮਾਏ ਨੀ ਮੇਰੀਏ', 'ਮਿੱਟੀ ਦਾ ਬਾਵਾ' ਅਤੇ 'ਰਾਂਝਾ ਜੋਗੀ' ਵਰਗੇ ਗੀਤਾਂ ਦਰਸ਼ਕਾਂ ਦੀ ਝੋਲੀ 'ਚ ਪਾਉਣ ਵਾਲੇ ਪੰਜਾਬੀ ਗਾਇਕ ਵੀ. ਆਰ. ਕੇ. ਦਾ ਨਵਾਂ ਗੀਤ 'ਟੀਸ਼ੂ ਪੇਪਰ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਵੀ. ਆਰ. ਕੇ. ਦੇ ਗੀਤ 'ਟੀਸ਼ੂ ਪੇਪਰ' ਦੇ ਬੋਲ ਗੀਤਕਾਰ ਫਗਵਾੜ੍ਹੇ ਆਲਾ ਤੇ ਵੀ. ਆਰ. ਕੇ. ਵਲੋਂ ਸ਼ਿੰਗਾਰੇ ਗਏ ਹਨ, ਜਦੋਂ ਕਿ ਗੀਤ ਨੂੰ ਮਿਊਜ਼ਿਕ ਰੀਤ ਸਿੰਘ ਤੇ ਵੀ. ਆਰ. ਕੇ. ਨੇ ਦਿੱਤਾ ਹੈ। ਵੀ. ਆਰ. ਕੇ. ਦੇ ਗੀਤ 'ਟੀਸ਼ੂ ਪੇਪਰ' ਦੇ ਪ੍ਰੋਡਿਊਸਰ ਬਬਲੀ ਸਿੰਘ ਹਨ ਅਤੇ ਗੀਤ ਦੀ ਵੀਡੀਓ ਜੈਕ ਸੈਨੀ ਵਲੋਂ ਤਿਆਰ ਕੀਤੀ ਗਈ ਹੈ, ਜਿਸ 'ਚ ਦੋਸਤਾਂ ਨਾਲ ਕੀਤੀ ਜਾ ਰਹੀ ਮੌਜ ਮਸਤੀ ਨੂੰ ਦਿਖਾਇਆ ਗਿਆ ਹੈ। 'ਟੀਸ਼ੂ ਪੇਪਰ' ਗੀਤ ਦੀ ਵੀਡੀਓ 'ਚ ਵੀ. ਆਰ. ਕੇ, ਵਿੱਕੀ ਰਾਣਾ, ਸੰਦੀਪ ਛਾਪੜਾ, ਰੀਤ ਸਿੰਘ ਅਤੇ ਪ੍ਰਦੀਪ ਦੀ ਜੁਗਲਬੰਦੀ ਦੇਖਣ ਨੂੰ ਮਿਲ ਰਹੀ ਹੈ। 'ਟੀਸ਼ੂ ਪੇਪਰ' ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਹੁਣ ਤੱਕ 2 ਮਿਲੀਅਨ ਤੋਂ ਵਧ ਵਾਰ ਯੂਟਿਊਬ 'ਤੇ ਦੇਖਿਆ ਜਾ ਚੁੱਕਾ ਹੈ।


ਦੱਸਣਯੋਗ ਹੈ ਕਿ 'ਵੈਲਨਟਾਈਨ ਡੇਅ' ਦੇ ਖਾਸ ਮੌਕੇ 'ਤੇ ਵੀ. ਆਰ. ਕੇ. ਦਾ ਗੀਤ 'ਕਰਦੇ ਨੀ ਹਾਂ' ਰਿਲੀਜ਼ ਹੋਇਆ ਸੀ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ। ਉਮੀਦ ਕੀਤੀ ਜਾਂਦੀ ਹੈ ਕਿ ਬਾਕੀ ਗੀਤਾਂ ਵਾਂਗ ਵੀ. ਆਰ. ਕੇ. ਦੇ 'ਟੀਸ਼ੂ ਪੇਪਰ' ਨੂੰ ਵੀ ਦਰਸ਼ਕਾਂ ਦਾ ਭਰਵਾਂ ਪਿਆਰ ਮਿਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News