ਗਰੀਬ ਤੇ ਦਿਹਾੜੀਦਾਰ ਲੋਕਾਂ ਦੀ ਮਦਦ ਲਈ ਅੱਗੇ ਆਈ ਸੋਨਾਕਸ਼ੀ ਸਿਨ੍ਹਾ, ਕੀਤਾ ਇਹ ਨੇਕ ਕੰਮ
5/16/2020 1:53:39 PM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਨਾਲ ਇਸ ਸਮੇਂ ਪੂਰਾ ਦੇਸ਼ ਇਕੱਠੇ ਹੋ ਕੇ ਲੜ ਰਿਹਾ ਹੈ। ਹਰ ਸ਼ਖਸ ਇਸ ਜਾਨਲੇਵਾ ਵਾਇਰਸ ਖਿਲਾਫ ਆਪਣਾ ਯੋਗਦਾਨ ਦੇ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਲਗਾਤਾਰ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਹਾਲ ਹੀ 'ਚ ਸੋਨਾਕਸ਼ੀ ਸਿਨ੍ਹਾ ਨੇ ਦਿਹਾੜੀਦਾਰ ਮਜ਼ਦੂਰਾਂ ਦੀ ਮਦਦ ਲਈ ਆਪਣੇ ਹੱਥ ਵਧਾਏ ਹਨ। ਸੋਨਾਕਸ਼ੀ ਸਿਨ੍ਹਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤਾ ਹੈ।
ਇਸ 'ਚ ਸੋਨਾਕਸ਼ੀ ਸਿਨ੍ਹਾ ਦੱਸਿਆ ਹੈ ਕਿ ਉਹ ਦਿਹਾੜੀਦਾਰ ਮਜ਼ਦੂਰਾਂ ਨੂੰ ਰਾਸ਼ਨ ਪ੍ਰਦਾਨ ਕਰਨ ਲਈ ਆਪਣੇ ਆਰਟ ਵਰਕ ਦੀ ਨੀਲਾਮੀ ਕਰ ਰਹੀ ਹੈ। ਸੋਨਾਕਸ਼ੀ ਨੇ ਇਸ ਵੀਡੀਓ 'ਚ ਆਪਣੇ ਆਰਟ ਵਰਕ ਨੂੰ ਵੀ ਦਿਖਾਇਆ ਹੈ। ਵੀਡੀਓ 'ਚ ਸੋਨਾਕਸ਼ੀ ਆਖਦੀ ਹੈ, ''ਜੇਕਰ ਅਸੀਂ ਦੂਜਿਆਂ ਦੇ ਕੰਮ ਨਹੀਂ ਆ ਸਕਦੇ ਤਾਂ ਕੀ ਅਸੀਂ ਚੰਗੇ ਹਾਂ? ਮੇਰੀ ਕਲਾ ਮੇਰੇ ਲਈ ਸੁਰੱਖਿਅਤ ਜਗ੍ਹਾ ਹੈ। ਇਹ ਮੈਨੂੰ ਆਪਣੇ ਵਿਚਾਰਾਂ ਨੂੰ ਚੈਨੇਲਾਈਜ਼ ਕਰਨ 'ਚ ਮਦਦ ਕਰਦੀ ਹੈ ਅਤੇ ਮੈਨੂੰ ਖੁਸ਼ੀ ਦਿੰਦੀ ਹੈ। ਆਰਟ ਮੇਰੇ ਲਈ ਸ਼ਾਂਤੀ ਅਤੇ ਰਾਹਤ ਦੀ ਭਾਵਨਾ ਲਿਆਉਂਦਾ ਹੈ ਅਤੇ ਰਾਹਤ ਉਹ ਹੈ ਜੋ ਮੈਂ ਉਨ੍ਹਾਂ ਲੋਕਾਂ ਲਈ ਲਿਆਉਣਾ ਚਾਹੁੰਦੀ ਹਾਂ, ਜਿਨ੍ਹਾਂ ਲਈ ਇਹ ਲੌਕਡਾਊਨ ਇਕ ਬੁਰੇ ਸੁਪਨੇ ਵਾਂਗ ਹੈ।''
ਦੱਸ ਦਈਏ ਕਿ ਸੋਨਾਕਸ਼ੀ ਸਿਨ੍ਹਾ ਨੇ ਅੱਗੇ ਕਿਹਾ, ''ਜਿਹੜੇ ਲੋਕਾਂ ਕੋਲ ਕੋਈ ਇਨਕਮ ਨਹੀਂ ਹੈ ਅਤੇ ਇਸ ਵਜ੍ਹਾ ਨਾਲ ਉਹ ਖੁਦ ਦਾ ਅਤੇ ਆਪਣੇ ਪਰਿਵਾਰ ਦਾ ਪੇਟ (ਟਿੱਢ) ਭਰਨ 'ਚ ਅਸਮਰਥ ਹਨ। ਇਹ ਹੈ ਦਿਹਾੜੀਦਾਰ ਮਜ਼ਦੂਰ। ਮੈਂ ਕੈਨਵਾਸ ਅਤੇ ਸਕੇਚ ਨੂੰ ਨੀਲਾਮ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੂੰ ਮੈਂ ਆਪਣੇ ਪੂਰੇ ਦਿਲ ਨਾਲ ਬਣਾਇਆ ਹੈ। ਨੀਲਾਮੀ ਤੋਂ ਮਿਲਣ ਵਾਲੇ ਪੈਸਿਆਂ ਨਾਲ ਦਿਹਾੜੀਦਾਰ ਮਜ਼ਦੂਰਾਂ ਨੂੰ ਰਾਸ਼ਨ ਉਪਲਬਧ ਕਰਵਾਇਆ ਜਾਵੇਗਾ। ਜੋ ਵੀ ਪਸੰਦ ਹੈ, ਉਸ ਨੂੰ ਆਪਣੇ ਘਰ ਲੈ ਆਵੋ ਅਤੇ ਪਲੀਜ਼ ਮੇਰੇ ਆਰਟ ਦੀ ਚੰਗੇ ਤਰੀਕੇ ਨਾਲ ਦੇਖ-ਭਾਲ ਕਰਨਾ, ਘਰ ਨੂੰ ਸੁੰਦਰ ਬਣਾਓ। ਇਸ ਨੂੰ ਮੈਂ ਬਹੁਤ ਪਿਆਰ ਨਾਲ ਬਣਾਇਆ ਹੈ।''
ਦੱਸਣਯੋਗ ਹੈ ਕਿ ਬੀਤੇ ਦਿਨੀਂ ਸੋਨਾਕਸ਼ੀ ਸਿਨ੍ਹਾ ਨੇ ਪੁਣੇ ਦੇ ਫਰੰਟਲਾਈਨ ਵਾਰੀਅਰਜ਼ ਯੋਧਿਆਂ ਲਈ ਪੀ. ਪੀ. ਈ. ਕਿੱਟਾਂ ਦਾ ਇੰਤਜ਼ਾਮ ਕਰਵਾਇਆ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ