ਨਵੀਂ ਮੁਸ਼ਕਿਲ ''ਚ ਫਸੀ ਸੋਨਾਕਸ਼ੀ, ਥਾਂ-ਥਾਂ ਫੂਕੇ ਲੋਕਾਂ ਨੇ ਪੁਤਲੇ

8/5/2019 1:04:25 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਇਕ ਵਾਰ ਫਿਰ ਵਿਵਾਦਾਂ 'ਚ ਫਸ ਗਈ ਹੈ। ਐਤਵਾਰ ਨੂੰ ਦੇਸ਼ ਦੇ ਕਈ ਹਿੱਸਿਆਂ 'ਚ ਵਾਲਮੀਕੀ ਸਮਾਜ ਦੇ ਲੋਕਾਂ ਨੇ ਸੋਨਾਕਸ਼ੀ ਸਿਨ੍ਹਾ ਦੇ ਪੁਤਲੇ ਫੂਕੇ। ਲੋਕਾਂ ਦਾ ਦੋਸ਼ ਹੈ ਕਿ ਅਦਾਕਾਰਾ ਨੇ ਆਪਣੇ ਇੱਕ ਇੰਟਰਵਿਊ 'ਚ ਵਾਲਨੀਕੀ ਸਮਾਜ ਖਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋ ਕੀਤੀ। ਹਾਲਾਂਕਿ ਇਸ ਘਟਨਾ ਤੋਂ ਬਾਅਦ ਸੋਨਾਕਸ਼ੀ ਨੇ ਮੁਆਫੀ ਵੀ ਮੰਗੀ ਹੈ। 

 

ਸੋਨਾਕਸ਼ੀ ਨੇ ਟਵਿਟਰ 'ਤੇ ਇਕ ਪੋਸਟ 'ਚ ਲਿਖੀ, 'ਦਿਨਾਂਕ 23 ਜੁਲਾਈ 2019 ਦੇ ਦਿਨ ਸਿਧਾਰਥ ਕਾਨਨ ਨਾਲ ਹੋਏ ਮੇਰੇ ਸਾਕਸ਼ਾਤਕਾਰ ਦੇ ਸੰਦਰਭ 'ਚ, ਵਾਲਮੀਕੀ ਸਮਾਜ ਪ੍ਰਤੀ ਮੇਰੇ ਦਿਲ 'ਚ ਬਹੁਤ ਆਦਰ ਹੈ ਅਤੇ ਸਮਾਜ ਤੇ ਦੇਸ਼ ਦੀ ਆਜ਼ਾਦੀ ਦੇ ਪ੍ਰਤੀ ਉਨ੍ਹਾਂ ਦੇ ਯੋਗਦਾਨ 'ਤੇ ਪੂਰਾ ਮਾਣ ਹੈ।' ਸੋਨਾਕਸ਼ੀ ਨੇ ਅੱਗੇ ਲਿਖਿਆ, 'ਹਾਲਾਂਕਿ ਅਣਜਾਨੇ 'ਚ ਮੇਰੇ ਵਲੋਂ ਬੋਲੇ ਗਏ ਕਿਸੇ ਵੀ ਸ਼ਬਦ ਜਾਂ ਗੱਲ ਨਾਲ ਕਿਸੇ ਵੀ ਵਿਅਕਤੀ, ਸਮਾਜ ਜਾਂ ਸਮੂਹ ਨੂੰ ਕਿਸੇ ਪ੍ਰਕਾਰ ਦੀ ਠੇਸ ਪਹੁੰਚਦੀ ਹੈ, ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦੀ ਹਾਂ। ਕਿਸੇ ਵੀ ਭਾਈਚਾਰੇ ਦੇ ਦਿਲ ਨੂੰ ਠੇਸ ਪਹੁੰਚਾਉਣ ਦਾ ਮੇਰਾ ਕੋਈ ਇਰਾਦਾ (ਉਦੇਸ਼) ਨਹੀਂ ਸੀ।'


ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਵਾਲਮੀਕੀ ਸਮਾਜ ਦੇ ਕੁਝ ਲੋਕਾਂ ਨੇ ਸੋਨਾਕਸ਼ੀ ਸਿਨ੍ਹਾ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਕੋਤਵਾਲ ਨੂੰ ਅਰਜੀ ਸੌਂਪੀ। ਇਸ 'ਚ ਸੋਨਾਕਸ਼ੀ ਤੇ ਇਕ ਹੋਰ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News