ਬੁੱਢੀ ਹੋਣ ''ਤੇ ਅਜਿਹੀ ਦਿਸੇਗੀ ਸੋਨਮ ਕਪੂਰ, ਅਦਾਕਾਰਾ ਨੇ ਸ਼ੇਅਰ ਕੀਤੀ ਤਸਵੀਰ

7/16/2019 11:38:42 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੋਨਮ ਕਪੂਰ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਆਪਣੇ ਫੈਸ਼ਨ ਅਤੇ ਸ‍ਟਾਈਲ ਸ‍ਟੇਟਮੈਂਟ ਲਈ ਜਾਣੀ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਬੇਹੱਦ ਐਕ‍ਟ‍ਿਵ ਰਹਿਣ ਵਾਲੀ ਸੋਨਮ ਅਕ‍ਸਰ ਆਪਣੇ ਸੋਸ਼ਲ ਹੈਂਡਲ 'ਤੇ ਫੈਨਜ਼ ਨਾਲ ਆਪਣੀਆਂ ਤਸ‍ਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਸੋਨਮ ਨੇ ਹਾਲ ਹੀ 'ਚ ਆਪਣੀ ਇਕ ਅਜਿਹੀ ਤਸ‍ਵੀਰ ਆਪਣੀ ਇੰਸ‍ਟਾ ਸ‍ਟੋਰੀ 'ਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।
PunjabKesari
ਸੋਨਮ ਕਪੂਰ ਵੱਲੋਂ ਆਪਣੀ ਇੰਸ‍ਟਾ ਸ‍ਟੋਰੀ ਰਾਹੀਂ ਸ਼ੇਅਰ ਕੀਤੀ ਗਈ ਤਸ‍ਵੀਰ 'ਚ ਤੁਸੀ ਦੇਖ ਸਕਦੇ ਹੋ ਕਿ ਉਹ ਆਪਣੇ ਬੁੱਢੇ ਲੁੱਕ 'ਚ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਹ ਤਸਵੀਰ ਉਨ੍ਹਾਂ ਦੇ ਕਿਸੇ ਫੈਨ ਦੁਆਰਾ ਫੋਟੋਸ਼ਾਪ ਕੀਤੀ ਗਈ ਹੈ, ਜਿਸ ਨੂੰ ਸੋਨਮ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ। ਸੋਨਮ ਦੇ ਫੈਨ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਦੇਖੋ…ਜਦੋਂ ਉਹ 75–80 ਸਾਲ ਦੀ ਹੋ ਜਾਵੇਗੀ ਤਾਂ ਅਜਿਹੀ ਦਿਖੇਂਗੀ ਪਰ ਉਹ ਖੂਬਸੂਰਤ ਹੈ…ਸੱਚ 'ਚ ਹਮੇਸ਼ਾ ਲਈ ਬਿਊਟੀ ਕੁਈਨ।' ਉੱਥੇ ਹੀ ਸੋਨਮ ਕਪੂਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲ‍ਦ ਹੀ ਫਿਲਮ 'ਦਿ ਜੋਯਾ ਫੈਕਟਰ' 'ਚ ਦਿਖਾਈ ਦੇਵੇਗੀ। ਇਹ ਫਿਲ‍ਮ ਇਸ ਸਾਲ 20 ਸਤੰਬਰ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News