ਸੋਨਮ ਕਪੂਰ ਫਿਰ ਬਣੀ ਦੁਲਹਨ, ਤਸਵੀਰਾਂ ਵਾਇਰਲ

8/2/2019 3:45:45 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਦੀ ਗਿਣਤੀ ਇੰਡਸਟਰੀ ਦੀਆਂ ਸਭ ਤੋਂ ਸਟਾਈਲਿਸ਼ ਅਦਾਕਾਰਾਂ 'ਚ ਕੀਤੀ ਜਾਂਦੀ ਹੈ। ਸੋਨਮ ਹਮੇਸ਼ਾ ਵੱਖ ਤਰ੍ਹਾਂ ਦੇ ਟਰੈਂਡ ਫਾਲੋ ਕਰਦੀ ਹੋਈ ਦਿਖਾਈ ਦਿੰਦੀ ਹੈ। ਉਨ੍ਹਾਂ ਨੂੰ ਫੈਸ਼ਨ ਦੇ ਨਾਲ ਐਕਸਪੈਰੀਮੈਂਟ ਕਰਨਾ ਬਹੁਤ ਪਸੰਦ ਹੈ । ਅਜਿਹੇ 'ਚ ਰੇਗੂਲਰ ਟਰੈਂਡਸ ਦੀ ਜਗ੍ਹਾ ਹਰ ਵਾਰ ਕੁਝ ਨਵਾਂ ਟਰਾਈ ਕਰਦੀ ਹੈ।

PunjabKesari
ਹਾਲ ਹੀ 'ਚ ਸੋਨਮ ਇਕ ਫੇਮਸ ਫੈਸ਼ਨ ਮੈਗਜ਼ੀਨ ਦਾ ਚਿਹਰਾ ਬਣੀ, ਜਿਸ 'ਚ ਉਨ੍ਹਾਂ ਦਾ ਲੁੱਕ ਦੇਖ ਤੁਸੀਂ ਵੀ ਸੋਨਮ ਦੇ ਦੀਵਾਨੇ ਹੋ ਜਾਓਗੇ। ਦਰਅਸਲ ਸੋਨਮ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ 'ਬ੍ਰਾਈਡਲ ਏਸ਼ੀਆ ਮੈਗਜ਼ੀਨ' ਦੇ ਅਗਸਤ ਈਸ਼ੀਊ ਦੇ ਕਵਰ 'ਤੇ ਦੁਲਹਨ ਦੀ ਲੁੱਕ 'ਚ ਨਜ਼ਰ ਆ ਰਹੀ ਹੈ।
PunjabKesari
ਸੋਨਮ ਕਪੂਰ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੀ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਹਰ ਤਸਵੀਰ 'ਚ ਸੋਨਮ ਵੱਖਰੇ-ਵੱਖਰੇ ਆਊਟਫਿੱਟ 'ਚ ਦਿਖਾਈ ਦੇ ਰਹੀ ਹੈ।
PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਸੋਨਮ ਆਖਰੀ ਵਾਰ ਫਰਵਰੀ 'ਚ ਆਈ ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਨ੍ਹਾਂ ਨੇ ਆਪਣੇ ਕਰੀਅਰ ਦੇ ਇਨ੍ਹੇ ਸਾਲਾਂ 'ਚ ਪਹਿਲੀ ਵਾਰ ਪਿਤਾ ਅਨਿਲ ਕਪੂਰ ਨਾਲ ਕੰਮ ਕੀਤਾ ਸੀ।
PunjabKesari
PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News