ਸੋਨਮ ਕਪੂਰ ਦੇ ਸਰੀਰ 'ਚ ਹੋਈ ਇਸ ਚੀਜ਼ ਦੀ ਕਮੀ

8/26/2019 9:18:19 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਫਿਲਹਾਲ ਕਈ ਕਾਰਨਾਂ ਕਾਰਨ ਚਰਚਾ 'ਚ ਰਹਿੰਦੀ ਹੈ। ਉਨ੍ਹਾਂ ਨੇ ਹਾਲ ਹੀ 'ਚ ਭਾਰਤ ਪਾਕਿਸਤਾਨ ਨੂੰ ਲੈ ਕੇ ਇਕ ਬਿਆਨ ਦਿੱਤਾ ਸੀ। ਜਿਸ 'ਤੇ ਬਵਾਲ ਹੋ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਇਕ ਫਿਲਮ ਵੀ ਸੁਰਖੀਆਂ 'ਚ ਹੈ। ਹੁਣ ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ 'ਤੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਆਇਓਡੀਨ ਦੀ ਕਮੀ ਹੋ ਗਈ ਹੈ। ਸ਼ਾਕਾਹਾਰੀ ਪਸੰਦ ਕਰਨ ਵਾਲੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਇਹ ਗੱਲ ਲਿਖੀ ਹੈ। ਉਨ੍ਹਾਂ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਭੋਜਨ 'ਚ ਆਇਓਡੀਨ ਯੁਕਤ ਨਮਕ ਖਾਣ ਦੀ ਵੀ ਅਪੀਲ ਕੀਤੀ।
PunjabKesari
ਸੋਨਮ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ 'ਚ ਲਿਖਿਆ, “ਸਾਰੇ ਸ਼ਾਕਾਹਾਰੀ ਲੋਕਾਂ ਲਈ ਜਾਣਕਾਰੀ। ਕਿਰਪਾ ਕਰਕੇ ਧਿਆਨ ਰੱਖੋ ਕਿ ਤੁਸੀਂ ਉਹੀ ਨਮਕ ਇਸਤੇਮਾਲ ਕਰੋ, ਜਿਸ 'ਚ ਆਇਓਡੀਨ ਹੁੰਦਾ ਹੈ। ਮੈਨੂੰ ਹੁਣੇ ਪਤਾ ਲੱਗਿਆ ਕਿ ਮੈਨੂੰ ਆਇਓਡੀਨ ਦੀ ਕਮੀ ਹੋ ਗਈ ਹੈ।“
PunjabKesari
ਜੇਕਰ ਕੰਮ ਦੀ ਗੱਲ ਕਰੀਏ ਤਾਂ ਸੋਨਮ ਫਿਲਹਾਲ ਇਸ ਸਮੇਂ ਆਪਣੀ ਅਗਲੀ ਫਿਲਮ 'ਦਿ ਜ਼ੋਇਆ ਫੈਕਟਰ' ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਇਹ ਫਿਲਮ 20 ਸਤੰਬਰ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News