ਮਹਿਲ ਤੋਂ ਘੱਟ ਨਹੀਂ ਹੈ ਆਨੰਦ ਆਹੂਜਾ ਤੇ ਸੋਨਮ ਕਪੂਰ ਦਾ ਇਹ ਬੰਗਲਾ, ਦੇਖੋ ਤਸਵੀਰਾਂ
5/12/2020 10:08:46 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਸੋਸ਼ਲ ਮੀਡੀਆ 'ਤੇ ਹਮੇਸ਼ਾ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਲਈ ਤਸਵੀਰਾਂ ਅਤੇ ਵੀਡੀਓਜ਼ ਨੂੰ ਸਾਂਝਾ ਕਰਦੀ ਰਹਿੰਦੀ ਹੈ। ਇਨ੍ਹੀਂ ਦਿਨੀਂ ਸੋਨਮ ਕਪੂਰ ਆਪਣੇ ਪਤੀ ਆਨੰਦ ਆਹੂਜਾ ਨਾਲ ਦਿੱਲੀ 'ਚ ਹੈ। ਮਾਰਚ 'ਚ ਉਹ ਲੰਡਨ ਤੋਂ ਵਾਪਸ ਆਈ ਸੀ, ਜਿਸ ਤੋਂ ਬਾਅਦ ਸੋਨਮ ਕਪੂਰ ਕੁਆਰੰਟੀਨ ਹੈ।
ਇਸੇ ਦੌਰਾਨ ਸੋਨਮ ਕਪੂਰ ਨੇ ਸੋਸ਼ਲ ਮੀਡੀਆ 'ਤੇ ਆਨੰਦ ਆਹੂਜਾ ਦੇ ਘਰ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਨਾਲ ਹੀ ਬੇਹੱਦ ਸ਼ਾਨਦਾਰ ਕੈਪਸ਼ਨ ਵੀ ਲਿਖਿਆ ਹੋਇਆ ਹੈ। ਸੋਨਮ ਕਪੂਰ ਨੇ ਆਪਣੇ ਬੈੱਡਰੂਮ ਦੀਆਂ ਤਸਵੀਰਾਂ ਨੂੰ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਹ ਪਤੀ ਆਨੰਦ ਨਾਲ ਬੈੱਡ 'ਤੇ ਬੈਠੀ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਸੋਨਮ ਕਪੂਰ ਨੇ ਆਪਣੇ ਲਿਵਿੰਗ ਰੂਮ, ਰਸੋਈ, ਸਟੱਡੀ ਰੂਮ ਅਤੇ ਗਾਰਡਨ ਦੀਆਂ ਤਸਵੀਰਾਂ ਨੂੰ ਵੀ ਸ਼ੇਅਰ ਕੀਤਾ ਹੈ।
ਦੱਸ ਦਈਏ ਕਿ ਹਾਲ ਹੀ 'ਚ ਸੋਨਮ ਕਪੂਰ ਤੇ ਆਨੰਦ ਆਹੂਜਾ ਨੇ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਸੈਲੀਬ੍ਰੇਟ ਕੀਤੀ ਸੀ।
ਇਨ੍ਹਾਂ ਦੋਵਾਂ ਨੇ 8 ਮਈ 2018 ਨੂੰ ਵਿਆਹ ਕਰਵਾਇਆ ਸੀ। ਵਿਆਹ ਦੀ ਦੂਜੀ ਵਰ੍ਹੇਗੰਢ 'ਤੇ ਸੋਨਮ ਕਪੂਰ ਨੇ ਆਨੰਦ ਨੂੰ ਬੇਹੱਦ ਖਾਸ ਅੰਦਾਜ਼ 'ਚ ਵਧਾਈ ਦਿੱਤੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ