ਕਸ਼ਮੀਰੀ ਵਿਦਿਆਰਥੀਆਂ ਦੇ ਪੱਖ ''ਚ ਆਈ ਆਲੀਆ ਭੱਟ ਦੀ ਮਾਂ, ਕੀਤਾ ਇਹ ਟਵੀਟ

2/25/2019 4:44:36 PM

ਮੁੰਬਈ (ਬਿਊਰੋ) — 14 ਫਰਵਰੀ ਨੂੰ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ 'ਚ ਨਿਸ਼ਾਨਾ ਬਣਾਏ ਜਾ ਰਹੇ ਕਸ਼ਮੀਰੀ ਵਿਦਿਆਰਥੀਆਂ ਦੇ ਸਮਰਥਨ 'ਚ ਮਸ਼ਹੂਰ ਅਦਾਕਾਰਾ ਵੀ ਆ ਗਈ ਹੈ। ਬਾਲੀਵੁੱਡ ਅਦਾਕਾਰਾ ਤੇ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਟਵੀਟ ਕਰਕੇ ਕਸ਼ਮੀਰੀ ਵਿਦਿਆਰਥੀਆਂ ਦਾ ਸਮਰਥਨ ਕੀਤਾ ਹੈ। ਸੋਨੀ ਰਾਜ਼ਦਾਨ ਕਸ਼ਮੀਰੀ ਪੰਡਿਤਾਇਨ ਹਨ ਅਤੇ ਸ਼ੁੱਕਰਵਾਰ ਰਾਤ ਉਨ੍ਹਾਂ ਟਵੀਟ ਕੀਤਾ ਕਿ ''ਮੈਂ ਉਨ੍ਹਾਂ ਸਾਰੇ ਕਸ਼ਮੀਰੀ ਵਿਦਿਆਰਥੀਆਂ ਤੇ ਉਨ੍ਹਾਂ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ, ਜੋ ਹਿੰਸਾ ਦਾ ਸ਼ਿਕਾਰ ਹੋਏ ਹਨ... ਇਹ ਉਹ ਨਹੀਂ ਹਨ, ਇਹ ਅੱਤਵਾਦੀ ਨਹੀਂ ਹਨ। ਉਨ੍ਹਾਂ ਇਸ ਤੋਂ ਪਹਿਲਾਂ ਕੀਤੇ ਟਵੀਟ 'ਚ ਵੀ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ ਸੀ।''


ਦੱਸ ਦਈਏ ਕਿ ਰਾਜ਼ਦਾਨ ਨੇ ਲਿਖਿਆ ਕਿ ''ਮੇਰਾ ਪਿਆਰਾ ਭਾਰਤ ਹੈ.. ਅਸੀਂ ਦੁਖੀ ਹਾਂ ਸਦਮੇ 'ਚ ਹਾਂ ਅਤੇ ਸੋਗ ਮਨਾ ਰਹੇ ਹਾਂ ਪਰ ਤੁਸੀਂ ਉਨ੍ਹਾਂ ਨਾਲ ਨਫਰਤ ਨਾ ਕਰੋ, ਜੋ ਇਸ ਹਿੰਸਾ ਦੇ ਅਪਰਾਧੀ ਨਹੀਂ ਹਨ। ਕ੍ਰਿਪਾ ਕਰਕੇ ਉਨ੍ਹਾਂ ਅਜਿਹੇ ਬਣਨ ਤੋਂ ਬਚਾਓ, ਜਿਨ੍ਹਾਂ ਤੋਂ ਅਸੀਂ ਨਫਰਤ ਕਰਦੇ ਹਾਂ। ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖੋ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News